3 ਅਕਤੂਬਰ 2024 : ਭਾਰਤੀ ਟੈਨਿਸ ਸਟਾਰ ਸੁਮਿਤ ਨਾਗਰ ਦਾ ਖਰਾਬ ਪ੍ਰਦਰਸ਼ਨ ਸ਼ੰਘਾਈ ਮਾਸਟਰਜ਼ ਟੈਨਿਸ ਟੂਰਨਾਮੈਂਟ ’ਚ ਵੀ ਜਾਰੀ ਰਿਹਾ, ਜਿੱਥੇ ਉਸ ਨੂੰ ਪਹਿਲੇ ਗੇੜ ਵਿੱਚ ਹੀ ਸਿੱਧੇ ਸੈੱਟਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਦਾ 27 ਸਾਲਾ ਖਿਡਾਰੀ ਚੀਨ ਦੇ ਵੂ ਯਿਬਿੰਗ ਨੂੰ ਕੋਈ ਖਾਸ ਚੁਣੌਤੀ ਨਹੀਂ ਦੇ ਸਕਿਆ ਅਤੇ 6-3, 6-3 ਨਾਲ ਹਾਰ ਦਾ ਸਾਹਮਣਾ ਕਰਨ ਮਗਰੋਂ ਉਸ ਦੀ ਮੁਹਿੰਮ ਪਹਿਲੇ ਗੇੜ ਵਿੱਚ ਹੀ ਖ਼ਤਮ ਹੋ ਗਈ। ਉਹ ਪਿਛਲੇ ਕੁਝ ਸਮੇਂ ਤੋਂ ਪਿੱਠ ਦੀ ਸੱਟ ਨਾਲ ਜੂਝ ਰਿਹਾ ਹੈ।