13 ਅਗਸਤ 2024 : ਬਿੱਗ ਬੌਸ 17′ (Bigg Boss 17) ਵਿਜੇਤਾ ਮੁਨੱਵਰ ਫਾਰੂਕੀ (Munawar Faruqui) ਆਪਣੇ ਚੁਟਕਲਿਆਂ ਲਈ ਜਿੰਨਾ ਮਸ਼ਹੂਰ ਹੈ, ਓਨਾ ਹੀ ਵਿਵਾਦਾਂ ਲਈ ਵੀ ਮਸ਼ਹੂਰ ਹੈ। ਆਇਸ਼ਾ ਖ਼ਾਨ (Aysha Khan) ਵਿਵਾਦ ਤੋਂ ਬਾਅਦ ਮੁਨੱਵਰ ਦਾ ਨਾਂ ਅਕਸਰ ਕਿਸੇ ਨਾ ਕਿਸੇ ਵਿਵਾਦ ਵਿਚ ਆਉਂਦਾ ਹੈ। ਹਾਲ ਹੀ ‘ਚ ਮਹਾਰਾਸ਼ਟਰ ਦੇ ਕੌਂਕਣ ਭਾਈਚਾਰੇ ਨੇ ਕਾਮੇਡੀਅਨ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਮੁਨੱਵਰ ਨੂੰ ਉਨ੍ਹਾਂ ਤੋਂ ਮਾਫ਼ੀ ਮੰਗਣੀ ਪਈ ਸੀ।

ਮੁਨੱਵਰ ਫਾਰੂਕੀ ‘ਤੇ ਮਹਾਰਾਸ਼ਟਰ ਦੇ ਕੌਂਕਣ ਭਾਈਚਾਰੇ ਨਾਲ ਬਦਸਲੂਕੀ ਕਰਨ ਦਾ ਦੋਸ਼ ਹੈ, ਜਿਸ ਕਾਰਨ ਭਾਈਚਾਰੇ ਦੇ ਲੋਕਾਂ ਨੇ ਉਸ ਦਾ ਵਿਰੋਧ ਕੀਤਾ ਸੀ। ਕਾਮੇਡੀਅਨ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਜਲਦੀ ਤੋਂ ਜਲਦੀ ਮਾਫ਼ੀ ਮੰਗੇ, ਨਹੀਂ ਤਾਂ ਜਿੱਥੇ ਵੀ ਉਹ ਮਿਲਿਆ, ਉੱਥੇ ਹੀ ਉਸ ਨੂੰ ਲਤਾੜਿਆ ਜਾਵੇਗਾ। ਇਸ ਪੂਰੇ ਵਿਵਾਦ ‘ਚ ਖ਼ੁਦ ਦਾ ਮਜ਼ਾਕ ਉਡਾਉਂਦਿਆਂ ਦੇਖ ਮੁਨੱਵਰ ਨੇ ਮਾਫ਼ੀ ਮੰਗਣਾ ਠੀਕ ਸਮਝਿਆ।

ਮੁਨੱਵਰ ਨੂੰ ਲੈ ਕੇ ਕੀ ਹੈ ਵਿਵਾਦ?

ਦਰਅਸਲ ਮੁਨੱਵਰ ਫਾਰੂਕੀ ਨੇ ਇਕ ਸ਼ੋਅ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਮਹਾਰਾਸ਼ਟਰ ਦੇ ਕੌਂਕਣ ਭਾਈਚਾਰੇ (Konkan community) ‘ਤੇ ਟਿੱਪਣੀ ਕੀਤੀ ਸੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਸੀ। ਮੁਨੱਵਰ ਨੇ ਕਿਹਾ ਸੀ ਕਿ ਕੌਂਕਣ ਭਾਈਚਾਰੇ ਦੇ ਲੋਕ ਚੂ** ਬਣਾਉਂਦੇ ਹਨ। ਜਿਸ ਸ਼ਬਦ ਦੀ ਵਰਤੋਂ ਮੁਨੱਵਰ ਨੇ ਆਪਣੇ ਮਜ਼ਾਕ ਸ਼ਬਦ ਚ ਕੀਤੀ ਹੈ, ਉਸ ’ਤੇ ਹੀ ਵਿਵਾਦ ਹੋ ਗਿਆ।

ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਧੜੇ ਦੇ ਨੇਤਾ ਸਦਾ ਸਰਵੰਕਰ ਦੇ ਬੇਟੇ ਸਮਾਧਾਨ ਸਰਵੰਕਰ (Samadhan Sarvankar) ਨੇ ਟਵੀਟ ਕੀਤਾ, “ਜੇ ਪਾਕਿਸਤਾਨ ਪ੍ਰੇਮੀ ਮੁਨੱਵਰ ਫਾਰੂਕੀ ਨੇ ਮੁਆਫ਼ੀ ਨਹੀਂ ਮੰਗੀ ਤਾਂ ਉਹ ਜਿੱਥੇ ਵੀ ਨਜ਼ਰ ਆਏਗਾ, ਉਸ ਦੀ ਕੁੱਟਮਾਰ ਕੀਤੀ ਜਾਵੇਗੀ ਅਤੇ ਜੋ ਵੀ ਮੁਨੱਵਰ ਨੂੰ ਕੁੱਟੇਗਾ, ਉਸ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।’

ਮੁਨੱਵਰ ਨੇ ਮੰਗੀ ਮਾਫ਼ੀ

ਇਸ ਪੂਰੇ ਵਿਵਾਦ ਤੋਂ ਬਾਅਦ ਮੁਨੱਵਰ ਫਾਰੂਕੀ ਨੇ ਵੀਡੀਓ ਸ਼ੇਅਰ ਕਰ ਕੇ ਕੌਂਕਣ ਭਾਈਚਾਰੇ ਤੋਂ ਮਾਫ਼ੀ ਮੰਗੀ ਹੈ। ਉਸ ਨੇ ਕਿਹਾ, “ਕੁਝ ਸਮਾਂ ਪਹਿਲਾਂ ਅਸੀਂ ਇੱਕ ਸ਼ੋਅ ਕੀਤਾ ਸੀ ਜਿਸ ਵਿਚ ਕਰਾਊਡ ਵਰਕ ਹੋਇਆ ਸੀ। ਇਸਸ ਦੌਰਾਨ ਕੌਂਕਣ ਬਾਰੇ ਗੱਲ ਹੋਈ ਪਰ ਉਸ ਨੂੰ ਗਲਤ ਸਮਝਿਆ ਗਿਆ।

ਮੁਨੱਵਰ ਨੇ ਅੱਗੇ ਕਿਹਾ, ”ਕੁਝ ਲੋਕਾਂ ਨੂੰ ਲੱਗਦਾ ਹੈ ਕਿ ਮੈਂ ਕੌਂਕਣ ਭਾਈਚਾਰੇ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਨੇ ਉਸ ਬਾਰੇ ਗਲਤ ਬੋਲਿਆ ਹੈ, ਪਰ ਅਜਿਹਾ ਨਹੀਂ ਹੈ। ਕਿਸੇ ਨੂੰ ਠੇਸ ਪਹੁੰਚਾਉਣ ਦਾ ਮੇਰਾ ਇਰਾਦਾ ਨਹੀਂ ਸੀ। ਮੈਂ ਦੇਖਿਆ ਕਿ ਕੁਝ ਲੋਕਾਂ ਦਾ ਦਿਲ ਟੁੱਟਿਆ ਹੋਇਆ ਸੀ। ਮੇਰਾ ਕੰਮ ਲੋਕਾਂ ਨੂੰ ਹਸਾਉਣਾ ਹੈ, ਇਸ ਲਈ ਮੈਂ ਨਹੀਂ ਚਾਹੁੰਦਾ ਕਿ ਕਿਸੇ ਨੂੰ ਠੇਸ ਪਹੁੰਚੇ। ਮੈਂ ਦਿਲੋਂ ਮਾਫ਼ੀ ਮੰਗਣਾ ਚਾਹਾਂਗਾ। ਜਿਸ ਨੂੰ ਵੀ ਬੁਰਾ ਲੱਗਾ, ਉਨ੍ਹਾਂ ਨੂੰ ਸੌਰੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।