05 ਅਗਸਤ 2024 : ਮੁੰਬਈ ਪੁਲਿਸ ਨੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਤੋਂ ਲਗਪਗ 100 ਕਰੋੜ ਰੁਪਏ ਬਰਾਮਦ ਕੀਤੇ ਹਨ। ਸਾਈਬਰ ਅਪਰਾਧੀਆਂ ਨੇ ਸੱਤ ਮਹੀਨਿਆਂ ਵਿਚ ਲੋਕਾਂ ਨਾਲ ਇਸ ਰਕਮ ਦੀ ਠੱਗੀ ਮਾਰੀ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਧੋਖੇਬਾਜ਼ਾਂ ਵੱਲੋਂ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਾਅਦ ਪੀੜਤਾਂ ਨੇ ਹੈਲਪਲਾਈਨ ਨੰਬਰ 1930 ਰਾਹੀਂ ਮੁੰਬਈ ਸਾਈਬਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਡੀਸੀ (ਅਪਰਾਧ ਸ਼ਾਖਾ) ਦੱਤਾ ਨਲਵਾਡੇ ਨੇ ਕਿਹਾ ਕਿ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ‘ਤੇ ਆਨਲਾਈਨ ਧੋਖਾਧੜੀ ਦੇ 35,918 ਮਾਮਲਿਆਂ ‘ਤੇ ਕਾਰਵਾਈ ਕੀਤੀ ਗਈ ਹੈ। ਇਹ ਮਾਮਲੇ ਸ਼ੇਅਰ ਵਪਾਰ, ਨਿਵੇਸ਼ ਸਕੀਮਾਂ, ਕੋਰੀਅਰ ਕਾਲਾਂ, ਡਿਜੀਟਲ ਗਿ੍ਫ਼ਤਾਰੀ ਦੀਆਂ ਧਮਕੀਆਂ, ਆਨਲਾਈਨ ਲੈਣ-ਦੇਣ ਨਾਲ ਸਬੰਧਤ ਸਨ। ਮੁਲਜ਼ਮਾਂ ਦੇ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਵਿੱਤੀ ਧੋਖਾਧੜੀ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਦੀ ਰਿਪੋਰਟ ਕਰਨ ਲਈ ਹੈਲਪਲਾਈਨ ਨੰਬਰ 1930 ਦੀ ਵਰਤੋਂ ਕਰਨ ਦੀ ਅਪੀਲ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।