12 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਸ਼੍ਰੇਅਸ ਅਈਅਰ ਦੀ ਅਗਵਾਈ ਹੇਠਲੀ ਸੋਬੋ ਮੁੰਬਈ ਫਾਲਕਨਜ਼ ਦੀ ਟੀਮ ਵੀਰਵਾਰ ਨੂੰ ਟੀ-20 ਮੁੰਬਈ ਲੀਗ ਦੇ ਫਾਈਨਲ ਵਿੱਚ ਮਰਾਠਾ ਰੌਇਲਜ਼ ਮੁੰਬਈ ਸਾਊਥ ਸੈਂਟਰਲ ਨਾਲ ਭਿੜੇਗੀ। ਅਈਅਰ ਦੀ ਕਪਤਾਨੀ ਵਾਲੀ ਟੀਮ ਨੇ ਪੰਜ ’ਚੋਂ ਚਾਰ ਮੈਚ ਜਿੱਤੇ ਹਨ। ਸੈਮੀਫਾਈਨਲ ਵਿੱਚ ਇਸ ਨੇ ਨਮੋ ਬਾਂਦਰਾ ਬਲਾਸਟਰਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ। ਅਈਅਰ ਸੈਮੀਫਾਈਨਲ ਵਿੱਚ ਸਿਰਫ਼ ਇੱਕ ਦੌੜ ਬਣਾ ਸਕਿਆ ਪਰ ਫਾਈਨਲ ਵਿੱਚ ਉਹ ਇਹ ਗਲਤੀ ਸੁਧਾਰਨਾ ਚਾਹੇਗਾ। ਕੁਝ ਦਿਨ ਪਹਿਲਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨ ਮਗਰੋਂ ਪੰਜਾਬ ਕਿੰਗਜ਼ ਦਾ ਕਪਤਾਨ ਅਈਅਰ ਖਿਤਾਬ ਜਿੱਤਣ ਲਈ ਬੇਤਾਬ ਹੋਵੇਗਾ। ਦੂਜੇ ਸੈਮੀਫਾਈਨਲ ਵਿੱਚ ਮਰਾਠਾ ਰੌਇਲਜ਼ ਨੇ ਈਗਲ ਠਾਣੇ ਸਟ੍ਰਾਈਕਰਜ਼ ਨੂੰ ਅੱਠ ਵਿਕਟਾਂ ਨਾਲ ਹਰਾਇਆ।
ਸੰਖੇਪ: ਟੀ-20 ਮੁੰਬਈ ਲੀਗ ਦਾ ਫਾਈਨਲ ਮੁਕਾਬਲਾ ਮੁੰਬਈ ਫਾਲਕਨਜ਼ ਅਤੇ ਮਰਾਠਾ ਰੌਇਲਜ਼ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਾਈਨਲ ਤੱਕ ਦਾਖਲਾ ਕੀਤਾ ਹੈ।