9 ਅਗਸਤ 2024 : ਮਲੌਦ ਸ਼ਹਿਰ ਦੇ ਪੌਸ਼ ਇਲਾਕੇ ਵਾਰਡ ਨੰ. 6 ’ਚ ਘਰ ’ਚ ਇਕੱਲੇ ਰਹਿੰਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਮੋਹਿਤ ਗੋਇਲ ਉਰਫ਼ ਚਾਰਲੀ ਦੇ ਮਾਤਾ ਪਿਤਾ ਵਿਦੇਸ਼ ਰਹਿੰਦੇ ਹਨ ਤੇ ਭਰਾ ਵੀ ਪੰਜਾਬ ਤੋਂ ਬਾਹਰ ਰਹਿੰਦਾ ਹੈ ਤੇ ਉਕਤ ਨੌਜਵਾਨ ਘਰ ’ਚ ਇਕੱਲਾ ਹੀ ਰਹਿੰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਆਖ਼ਰੀ ਵਾਰ 16 ਅਗਸਤ ਨੂੰ ਦੇਖਿਆ ਗਿਆ ਸੀ ਤੇ 17 ਅਸਗਤ ਨੂੰ ਜਦੋਂ ਫੋਨ ਨਾ ਚੁੱਕਿਆ ਤਾਂ ਬਾਹਰੋ ਮਾਪਿਆਂ ਦੇ ਕਹਿਣ ’ਤੇ ਆਸ ਪਾਸ ਦੇ ਲੋਕਾਂ ਵੱਲੋਂ ਘਰ ਖੋਲ ਕੇ ਦੇਖਿਆ ਗਿਆ ਤਾਂ ਘਰ ’ਚੋ ਬਦਬੂ ਆ ਰਹੀ ਸੀ ਤੇ ਨੌਜਵਨ ਦੀ ਲਾਸ਼ ਬੈਡ ’ਤੇ ਪਈ ਸੀ ਤੇ ਉਸਦੇ ਇੱਕ ਸਰਿੰਜ ਲੱਗੀ ਹੋਈ ਸੀ ਤੇ ਇੱਕ ਹੋਰ ਭਰੀ ਹੋਈ ਸਰਿੰਜ ਕੋਲ ਪਈ ਸੀ। ਮਲੌਦ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਤੇ ਪਾਇਲ ਮੋਰਚਰੀ ਵਿਖੇ ਭੇਜ ਦਿੱਤਾ ਗਿਆ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।