16 ਅਕਤੂਬਰ 2024 : Nita Ambani’s Tribute to Ratan Tata : ਨੀਤਾ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਦੇ ਸਾਲਾਨਾ ਦੀਵਾਲੀ ਡਿਨਰ ‘ਤੇ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ। ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਰਿਲਾਇੰਸ ਦੀ ਪ੍ਰਬੰਧਕੀ ਟੀਮ ਅਤੇ ਹਜ਼ਾਰਾਂ ਕਰਮਚਾਰੀਆਂ ਨੇ ਰਤਨ ਟਾਟਾ ਦੇ ਸਨਮਾਨ ਵਿੱਚ ਸ਼ਰਧਾਂਜਲੀ ਪ੍ਰੋਗਰਾਮ ਦਾ ਆਯੋਜਨ ਕਰਕੇ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਦਿੱਤੀ।
ਸਾਲਾਨਾ ਦੀਵਾਲੀ ਡਿਨਰ ਦੌਰਾਨ ਨੀਤਾ ਅੰਬਾਨੀ ਨੇ ਕਿਹਾ ਕਿ ਮੇਰਾ ਇੱਕ ਗੰਭੀਰ ਫਰਜ਼ ਨਿਭਾਉਣਾ ਹੈ। ਕੁਝ ਦਿਨ ਪਹਿਲਾਂ ਅਸੀਂ ਭਾਰਤ ਦੇ ਇੱਕ ਮਹਾਨ ਪੁੱਤਰ ਸ਼੍ਰੀ ਰਤਨ ਟਾਟਾ ਨੂੰ ਗੁਆ ਦਿੱਤਾ ਹੈ। ਉਹ ਬਹੁਤ ਹੀ ਦਿਆਲੂ ਇਨਸਾਨ ਸੀ, ਮੇਰੇ ਸਹੁਰੇ ਅਤੇ ਸਾਡੇ ਪਰਿਵਾਰ ਦਾ ਪਿਆਰਾ ਦੋਸਤ ਅਤੇ ਆਕਾਸ਼ ਦੇ ਗੁਰੂ ਸੀ। ਇੱਕ ਦੂਰਦਰਸ਼ੀ ਉਦਯੋਗਪਤੀ ਅਤੇ ਪਾਇਨੀਅਰ, ਮਿਸਟਰ ਟਾਟਾ ਨੇ ਹਮੇਸ਼ਾ ਇੱਕ ਮਹੱਤਵਪੂਰਨ ਛਾਪ ਛੱਡੀ।
ਇਸ ਤੋਂ ਇਲਾਵਾ ਉਹ ਆਪਣੀ ਕਮਾਈ ਦਾ ਵੱਡਾ ਹਿੱਸਾ ਚੈਰਿਟੀ ਲਈ ਦਾਨ ਕਰਦੇ ਸੀ। ਜਦੋਂ ਵੀ ਦੇਸ਼ ਨੂੰ ਉਨ੍ਹਾਂ ਦੀ ਲੋੜ ਪਈ, ਰਤਨ ਟਾਟਾ ਮਜ਼ਬੂਤੀ ਨਾਲ ਖੜੇ ਰਹੇ। ਉਨ੍ਹਾਂ ਨੇ ਹਮੇਸ਼ਾ ਕਾਰੋਬਾਰ ਦੇ ਨਾਲ-ਨਾਲ ਕਰਮਚਾਰੀਆਂ ਅਤੇ ਸਮਾਜ ਦੇ ਭਲੇ ਲਈ ਫੈਸਲੇ ਲਏ। ਸਤਿਕਾਰ ਵਜੋਂ, ਮੈਂ ਤੁਹਾਨੂੰ ਸਾਰਿਆਂ ਨੂੰ ਰਤਨ ਟਾਟਾ ਦੇ ਸਨਮਾਨ ਵਿੱਚ ਖੜ੍ਹੇ ਹੋਣ ਅਤੇ ਇੱਕ ਮਿੰਟ ਦਾ ਮੌਨ ਰੱਖਣ ਦੀ ਬੇਨਤੀ ਕਰਦੀ ਹਾਂ। ਇਸ ਤੋਂ ਬਾਅਦ ਉੱਥੇ ਮੌਜੂਦ ਸਾਰਿਆਂ ਨੇ ਰਤਨ ਟਾਟਾ ਨੂੰ ਸ਼ਰਧਾਂਜਲੀ ਦਿੱਤੀ।
ਇਸ ਦੌਰਾਨ ਮੁਕੇਸ਼ ਅੰਬਾਨੀ ਕਾਫੀ ਭਾਵੁਕ ਨਜ਼ਰ ਆਏ। ਦੱਸ ਦਈਏ ਕਿ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਵੀ NCPA ਲਾਅਨ ਵਿੱਚ ਜਾ ਕੇ ਰਤਨ ਟਾਟਾ ਦੇ ਅੰਤਿਮ ਦਰਸ਼ਨ ਕੀਤੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ।
(Disclaimer- ਨੈੱਟਵਰਕ18 ਅਤੇ TV18 ਉਹ ਕੰਪਨੀਆਂ ਹਨ ਜੋ ਚੈਨਲ/ਵੈਬਸਾਈਟਾਂ ਚਲਾਉਂਦੀਆਂ ਹਨ ਅਤੇ ਸੁਤੰਤਰ ਮੀਡੀਆ ਟਰੱਸਟ ਦੁਆਰਾ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ, ਜਿਸ ਵਿੱਚੋਂ ਰਿਲਾਇੰਸ ਇੰਡਸਟਰੀਜ਼ ਇਕੋ-ਇਕ ਲਾਭਪਾਤਰੀ ਹੈ।)