ਨਵੀਂ ਦਿੱਲੀ, 25 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਸੰਸਦ ’ਚ ਕਿਹਾ ਕਿ ਦੇਸ਼ ਭਰ ’ਚ 18,646 ਜਨ ਔਸ਼ਧੀ ਕੇਂਦਰ ਹਨ ਜਿਹੜੇ ਲੋਕਾਂ ਨੂੰ ਸਸਤੀਆਂ ਕੀਮਤਾਂ ’ਤੇ ਜੈਨਰਿਕ ਦਵਾਈਆਂ ਮੁਹੱਈਆ ਕਰਾਉਂਦੇ ਹਨ। ਰਾਜ ਸਭਾ ’ਚ ਮੰਗਲਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪ੍ਰੋਜੈਕਟ 2008 ’ਚ ਯੂਪੀਏ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਉਨ੍ਹਾਂ ਅਫਸੋਸ ਪ੍ਰਗਟਾਇਆ ਕਿ 2014 ਤੱਕ ਸਿਰਫ਼ 80 ਜਨ ਔਸ਼ਧੀ ਕੇਂਦਰ ਖੋਲ੍ਹੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਯੋਜਨਾ ਮੋਦੀ ਸਰਕਾਰ ਤਹਿਤ ਵੱਡੇ ਪੱਧਰ ’ਤੇ ਸਫਲ ਹੋਈ ਹੈ। 28 ਫਰਵਰੀ, 2026 ਤੱਕ ਦੇਸ਼ ਭਰ ’ਚ 18,646 ਜਨ ਔਸ਼ਧੀ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ’ਚੋਂ 2,370 ਜਨ ਔਸ਼ਧੀ ਕੇਂਦਰ ਸਰਕਾਰੀ ਹਸਪਤਾਲਾਂ ’ਚ ਖੋਲ੍ਹੇ ਗਏ ਹਨ ਜਿਹੜੇ ਦਵਾਈਆਂ ਬ੍ਰਾਂਡਿਡ ਦਵਾਈਆਂ ਦੀਆਂ ਕੀਮਤਾਂ ਤੋਂ ਲਗਪਗ 50-80 ਫ਼ੀਸਦੀ ਸਸਤੀਆਂ ਦਰਾਂ ’ਤੇ ਮੁਹੱਈਆ ਕਰਾਉਂਦੇ ਹਨ।

ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪ੍ਰੋਜੈਕਟ ਤਹਿਤ 2,110 ਦਵਾਈਆਂ ਤੇ 315 ਸਰਜੀਕਲ, ਮੈਡੀਕਲ ਇਸਤੇਮਾਲ ਵਾਲੀਆਂ ਚੀਜ਼ਾਂ ਤੇ ਉਪਕਰਨ ਸ਼ਾਮਲ ਹਨ ਜਿਹੜੇ ਸਾਰੇ ਪ੍ਰਮੁੱਖ ਮੈਡੀਕਲ ਸਮੂਹਾਂ ਨੂੰ ਕਵਰ ਕਰਦੇ ਹਨ, ਜਿਵੇਂ ਦਿਲ ਸਬੰਧੀ, ਕੈਂਸਰ ਵਿਰੋਧੀ, ਸ਼ੂਗਰ ਵਿਰੋਧੀ ਇਨਫੈਕਸ਼ਨ ਨਾਲ ਜੁੜੀਆਂ ਬਿਮਾਰੀਆਂ, ਐਲਰਜੀ ਵਿਰੋਧੀ, ਪਾਚਨ ਸਬੰਧੀ ਦਵਾਈਆਂ ਤੇ ਨਿਊਟ੍ਰਾਸਯੂਟਿਕਲਸ। ਉਨ੍ਹਾਂ ਸਪੱਸ਼ਟ ਕੀਤਾ ਕਿ ਦੇਸ਼ ’ਚ ਰੈਬੀਜ਼ ਇਮਿਊਨੋਗਲੋਬੁਲਿਨ (ਆਰਆਈਜੀ) ਤੇ ਐਂਟੀ ਰੈਬੀਜ਼ ਵੈਕਸੀਨ ਦੀ ਕੋਈ ਕਮੀ ਨਹੀਂ ਹੈ, ਕਿਉਂਕਿ ਸਪਲਾਈ ਘਰੇਲੂ ਮੰਗ ਤੋਂ ਕਿਤੇ ਜ਼ਿਆਦਾ ਹੈ। ਨਾਲ ਹੀ ਅਸਲੀ ਸਮੇਂ ਟ੍ਰੈਕਿੰਗ ਪ੍ਰਣਾਲੀ ਵੀ ਹੈ, ਜਿਹੜੀ ਲੁੜੀਂਦੀ ਸਪਲਾਈ ਯਕੀਨੀ ਬਣਾਉਂਦੀ ਹੈ।

ਸੰਖੇਪ:-

ਦੇਸ਼ ਭਰ ਵਿੱਚ 18,646 ਜਨ ਔਸ਼ਧੀ ਕੇਂਦਰ ਸਥਾਪਤ, ਲੋਕਾਂ ਨੂੰ ਸਸਤੀਆਂ ਦਵਾਈਆਂ ਅਤੇ ਮੈਡੀਕਲ ਉਪਕਰਨ 50-80% ਛੂਟ ‘ਤੇ ਮਿਲਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।