ਚੰਡੀਗੜ੍ਹ, 11 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਗਾਇਕ ਰਾਜਵੀਰ ਜਵੰਦਾ ਦਾ ਨਜ਼ਦੀਕੀ ਪਿੰਡ ਪੋਨਾ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਸ ਥਾਂ ਗਾਇਕ ਦਾ ਅੰਤਿਮ ਸੰਸਕਾਰ ਹੋਇਆ ਉਹ ਸਕੂਲ ਦੇ ਬਿਲਕੁਲ ਨਾਲ ਲੱਗਦੀ ਉਹੀ ਥਾਂ ਹੈ ਜਿੱਥੇ ਬਣੀ ਸਟੇਜ ’ਤੇ ਉਸ ਨੇ ਪਹਿਲੀ ਵਾਰ ਗਾਇਆ ਸੀ। ਆਪਣੀ ਗਾਇਕੀ ਰਾਹੀਂ ਦੁਨੀਆਂ ਭਰ ਵਿੱਚ ਧੁੰਮਾਂ ਪਾਉਣ ਵਾਲੇ ਰਾਜਵੀਰ ਜਵੰਦਾ ਦੀ ਅੰਤਿਮ ਯਾਤਰਾ ਸਮੇਂ ਮਾਹੌਲ ਬੇਹੱਦ ਗ਼ਮਗੀਨ ਹੋਇਆ। ਇਸ ਮੌਕੇ ਕਈ ਨਾਮੀਂ ਗਾਇਕ ਤੇ ਕਲਾਕਾਰ ਪੁੱਜੇ। ਇਸ ਤੋਂ ਇਲਾਵਾ ਸਿਆਸੀ ਤੇ ਸਮਾਜਿਕ ਆਗੂ ਵੀ ਵੱਡੀ ਗਿਣਤੀ ਵਿੱਚ ਰਾਜਵੀਰ ਜਵੰਦਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਰਹੂਮ ਗਾਇਕ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਵੰਡਾਇਆ।
ਰਾਜਵੀਰ ਦੇ ਸਸਕਾਰ ਮੌਕੇ ਇਕ ਅਜਿਹੀ ਘਟਨਾ ਵਾਪਰ ਗਈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਰਾਜਵੀਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਆਏ ਕਈ ਪੰਜਾਬੀ ਗਾਇਕਾਂ ਦੇ ਨਾਲ-ਨਾਲ ਲੋਕਾਂ ਦੇ 150 ਤੋਂ ਵੱਧ ਫੋਨ ਚੋਰੀ ਹੋ ਗਏ। ਫੋਨ ਚੋਰੀ ਹੋ ਜਾਣ ਦੀ ਇਸ ਘਟਨਾ ਦੀ ਜਾਣਕਾਰੀ ਪੰਜਾਬੀ ਗਾਇਕ ਗਗਨ ਕੋਕਰੀ ਵੱਲੋਂ ਦਿੱਤੀ ਗਈ ਹੈ।
ਪੰਜਾਬੀ ਗਾਇਕ ਗਗਨ ਕੋਕਰੀ ਨੇ ਇਸ ਸਬੰਧੀ ਇਕ ਲਾਈਵ ਵੀਡੀਓ ਸ਼ੇਅਰ ਕੀਤੀ, ਜਿਸ ਵਿਚ ਉਹ ਬੋਲ ਰਹੇ ਹਨ ਅਸੀਂ ਸਾਰੇ ਵੀਰ, ਪੰਜਾਬੀ ਸੰਗੀਤ ਜਗਤ ਨਾਲ ਜੁੜੇ ਲੋਕ, ਗਾਇਕ ਆਦਿ ਮਰਹੂਮ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਗਏ ਹਨ। ਇਸ ਦੁੱਖਦ ਸਮੇਂ ਵਿਚ ਲੋਕਾਂ ਦੀ ਬਹੁਤ ਸਾਰੀ ਭੀੜ ਸੀ। ਇਸ ਦੌਰਾਨ 150 ਤੋਂ ਵੱਧ ਲੋਕਾਂ ਦੇ ਫੋਨ ਚੋਰੀ ਹੋ ਗਏ, ਜੋ ਬਹੁਤ ਮਾੜੀ ਗੱਲ ਹੈ। ਰੱਬ ਨੇ ਇਹਨਾਂ ਲੋਕਾਂ ਨੂੰ ਬਹੁਤ ਵੱਡੀ ਸਜ਼ਾ ਦੇਣੀ ਹੈ। ਸਸਕਾਰ ਵਿਚ ਸ਼ਾਮਲ ਲੁਟੇਰੇ ਮੇਰਾ, ਜਸਵੀਰ ਜੱਸੀ, ਪਿੰਕੀ ਧਾਲੀਵਾਲ ਦੇ 2 ਫੋਨ ਵੀ ਚੋਰੀ ਹੋ ਗਏ।
ਸੰਖੇਪ: