ਚੰਡੀਗੜ੍ਹ, 19 ਮਾਰਚ 2024 (ਪੰਜਾਬੀ ਖ਼ਬਰਨਾਮਾ): ਪਿਛਲੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਵਲੋਂ ਪੁੱਤ ਨੂੰ ਜਨਮ ਦਿੱਤਾ ਗਿਆ ਸੀ ਅਤੇ ਛੋਟੇ ਸਿੱਧੂ ਦਾ ਨਾਮ ਰੱਖਣ ਨੂੰ ਲੈ ਕੇ ਕਾਫ਼ੀ ਅਟਕਲਾਂ ਸਨ। ਹੁਣ ਜਾਣਕਾਰੀ ਇਹ ਸਾਹਮਣੇ ਆਇਆ ਹੈ ਕਿ, ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵਲੋਂ ਆਪਣੇ ਛੋਟੇ ਪੁੱਤ ਦਾ ਨਾਮ ਸ਼ੁਭਦੀਪ ਸਿੰਘ ਸਿੱਧੂ ਰੱਖਿਆ ਹੈ। ਬਲਕੌਰ ਸਿੰਘ ਨੇ ਕਿਹਾ ਕਿ, ਮੇਰਾ ਪੁੱਤ ਜਿਹੜਾ ਗਿਆ ਸੀ, ਉਹ ਵਾਪਸ ਆ ਗਿਆ।