ਚੰਡੀਗੜ੍ਹ, 12 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰਾਜ ਸਭਾ ਦੀ ਜ਼ੀਰੋ ਆਵਰ ਦੌਰਾਨ ਰਜਿੰਦਰ ਗੁਪਤਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਮੋਹਾਲੀ ਤੋਂ ਅੰਤਰਰਾਸ਼ਟਰੀ ਕਨੈਕਟਿਵਿਟੀ ਵਧਾਉਣ ਦੀ ਤੁਰੰਤ ਜ਼ਰੂਰਤ ਉੱਠਾਈ। ਉਨ੍ਹਾਂ ਨੇ ਕਿਹਾ ਕਿ ਉੱਤਰੀ ਭਾਰਤ ਦੇ ਸਭ ਤੋਂ ਆਧੁਨਿਕ ਅਤੇ ਸੁਵਿਧਾਜਨਕ ਹਵਾਈ ਅੱਡਿਆਂ ’ਚੋਂ ਇੱਕ ਹੋਣ ਦੇ ਬਾਵਜੂਦ, ਇਸ ਸਮੇਂ ਇੱਥੇ ਅੰਤਰਰਾਸ਼ਟਰੀ ਉਡਾਣਾਂ ਬਹੁਤ ਘੱਟ ਹਨ। ਉਨ੍ਹਾਂ ਦੱਸਿਆ ਕਿ ਇਹ ਹਵਾਈ ਅੱਡਾ ਹਰ ਰੋਜ਼ ਕਰੀਬ 10 ਹਜ਼ਾਰ ਯਾਤਰੀ ਹੈਂਡਲ ਕਰਦਾ ਹੈ ਤੇ 4.5 ਮਿਲੀਅਨ ਸਾਲਾਨਾ ਸਮਰੱਥਾ ਵਾਲਾ ਅਧੁਨਿਕ ਟਰਮੀਨਲ ਹੈ ਪਰ ਇਸ ਵੇਲੇ ਸਿਰਫ਼ ਦੁਬਈ ਅਤੇ ਅਬੂਧਾਬੀ ਲਈ ਦੋ ਹੀ ਅੰਤਰਰਾਸ਼ਟਰੀ ਰੂਟ ਚੱਲ ਰਹੇ ਹਨ, ਜੋ ਹਫ਼ਤੇ ’ਚ ਕੁੱਲ ਕੇਵਲ ਨੌ ਅੰਤਰਰਾਸ਼ਟਰੀ ਮੂਵਮੈਂਟ ਬਣਦੇ ਹਨ।

ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਯੂਟੀ ਚੰਡੀਗੜ੍ਹ ਦੀ ਵੱਡੀ ਅਬਾਦੀ ਲਈ ਇਹ ਕੁਨੈਕਟਿਵਿਟੀ ਬਿਲਕੁਲ ਅਣਲੋੜੀਂਦੀ ਹੈ। ਗੁਪਤਾ ਨੇ ਕਿਹਾ ਕਿ ਇਸ ਹਵਾਈ ਅੱਡੇ ਦਾ ਕੈਚਮੈਂਟ ਏਰੀਆ 6 ਕਰੋੜ ਤੋਂ ਵੱਧ ਲੋਕਾਂ ਨੂੰ ਕਵਰ ਕਰਦਾ ਹੈ, ਜਿਸ ’ਚ ਦੁਨੀਆਂ ਦੀ ਸਭ ਤੋਂ ਵੱਡੀ ਐਨਆਰਆਈ ਕਮਿਊਨਿਟੀ ਵੀ ਸ਼ਾਮਲ ਹੈ। ਯੂਕੇ, ਯੂਐਸਏ, ਕੈਨੇਡਾ, ਸਿੰਘਾਪੁਰ, ਕਤਰ ਅਤੇ ਸਉਦੀ ਅਰਬ ਲਈ ਭਾਰੀ ਮੰਗ ਹੈ। ਸਿਧੀਆਂ ਉਡਾਣਾਂ ਨਾ ਹੋਣ ਕਰਕੇ ਲੋਕਾਂ ਨੂੰ ਦਿੱਲੀ ਜਾਂ ਅੰਮ੍ਰਿਤਸਰ ਜਾਣਾ ਪੈਂਦਾ ਹੈ—ਜਿਸ ਨਾਲ ਸਮਾਂ, ਪੈਸਾ ਬਰਬਾਦ ਹੁੰਦਾ ਹੈ ਅਤੇ ਥਕਾਵਟ ਵਧਦੀ ਹੈ। ਉਨ੍ਹਾਂ ਨੇ ਕਿਹਾ ਕਿ ਲੰਡਨ, ਟੋਰਾਂਟੋ ਅਤੇ ਸਿੰਘਾਪੁਰ ਵਰਗੇ ਕੇਂਦਰੀ ਹੱਬਾਂ ਨਾਲ ਸਿੱਧੀ ਕਨੈਕਟਿਵਿਟੀ ਯਾਤਰੀਆਂ ਲਈ ਵੱਡੀ ਰਾਹਤ ਹੋਵੇਗੀ ਅਤੇ ਖੇਤਰ ’ਚ ਵਪਾਰ, ਆਈਟੀ, ਐਮਆਈਸੀਈ, ਮੈਡੀਕਲ ਟੂਰਿਜ਼ਮ ਅਤੇ ਸਟਾਰਟਅੱਪ ਗਤੀਵਿਧੀਆਂ ਨੂੰ ਨਵੀਂ ਰਫ਼ਤਾਰ ਦੇਵੇਗੀ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੋਹਾਲੀ ਹਵਾਈ ਅੱਡਾ ਦੇਸ਼ ਦੇ ਸਰਵੋਤਮ ਏ.ਆਈ -ਮੈਨੇਜਡ ਹਵਾਈ ਅੱਡਿਆਂ ’ਚੋਂ ਇੱਕ ਹੈ ਅਤੇ 5 ਦੀ ਉੱਚ ਏ ਐੱਸ ਕੁ ਰੇਟਿੰਗ ਪ੍ਰਾਪਤ ਕਰ ਚੁੱਕਾ ਹੈ, ਜੋ ਅੰਤਰਰਾਸ਼ਟਰੀ ਓਪਰੇਸ਼ਨਾਂ ਲਈ ਇਸਦੀ ਤਿਆਰੀ ਦਰਸਾਉਂਦਾ ਹੈ। ਚੰਡੀਗੜ੍ਹ ਦੀ ਰਣਨੀਤਿਕ ਫੌਜੀ ਮਹੱਤਤਾ ਵੀ ਗਲੋਬਲ ਕਨੈਕਟਿਵਿਟੀ ਵਧਾਉਣ ਦੀ ਲੋੜ ਨੂੰ ਹੋਰ ਮਜ਼ਬੂਤ ਕਰਦੀ ਹੈ। ਇਹ ਸਾਰੇ ਤੱਥ ਧਿਆਨ ’ਚ ਰੱਖਦੇ ਹੋਏ, ਰਜਿੰਦਰ ਗੁਪਤਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਤੁਰੰਤ ਰੂਟ-ਵਾਇਬਿਲਿਟੀ ਆਡਿਟ ਕਰਵਾਇਆ ਜਾਵੇ, ਟਰਮੀਨਲ ਅਤੇ ਕਸਟਮ ਸੁਵਿਧਾਵਾਂ ਅੱਪਗ੍ਰੇਡ ਕੀਤੀਆਂ ਜਾਣ, ਓਪਰੇਸ਼ਨਲ ਵਿੰਡੋ ਵਧਾਈ ਜਾਵੇ ਅਤੇ ਏਅਰਲਾਈਨਾਂ ਨੂੰ ਦੱਖਣ-ਪੂਰਬ ਏਸ਼ੀਆ, ਯੂਰਪ ਅਤੇ ਉੱਤਰੀ ਅਮਰੀਕਾ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਪ੍ਰੋਤਸਾਹਨ ਦਿੱਤਾ ਜਾਵੇ, ਤਾਂ ਜੋ ਖੇਤਰ ਨੂੰ ਉਹ ਅੰਤਰਰਾਸ਼ਟਰੀ ਜੁੜਾਵ ਮਿਲੇ ਜਿਸਦਾ ਇਹ ਹੱਕਦਾਰ ਹੈ।

ਸੰਖੇਪ :
ਰਜਿੰਦਰ ਗੁਪਤਾ ਨੇ ਰਾਜ ਸਭਾ ਵਿੱਚ ਮੋਹਾਲੀ ਹਵਾਈ ਅੱਡੇ ਤੋਂ ਯੂਰਪ, ਅਮਰੀਕਾ ਅਤੇ ਏਸ਼ੀਆ ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਘਾਟ ’ਤੇ ਗੰਭੀਰ ਚਿੰਤਾ ਜਤਾਈ ਅਤੇ ਤੁਰੰਤ ਕੁਨੈਕਟਿਵਿਟੀ ਵਧਾਉਣ ਦੀ ਮੰਗ ਕੀਤੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।