Market Impact

07 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਭਾਰਤ ਵੱਲੋਂ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਟਿਕਾਣਿਆਂ ’ਤੇ ਮਿਜ਼ਾਈਲ ਹਮਲੇ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਸੂਚਕਾਂਕ ਸੈਂਸੈਕਸ(Sensex) ਅਤੇ ਨਿਫਟੀ (Nifty) ਵਿੱਚ ਵੱਡਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਉਧਰ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪੱਈਆ 31 ਪੈਸੇ ਡਿੱਗ ਕੇ 84.66 ਦੇ ਪੱਧਰ ਨੂੰ ਪਹੁੰਚ ਗਿਆ।

ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਦਿਨ ਦੇ ਉੱਚ ਪੱਧਰ 80,844.63 ’ਤੇ ਗਿਆ ਤੇ ਮਗਰੋਂ ਹੇਠਲੇ ਪੱਧਰ 79,937.48 ’ਤੇ ਪਹੁੰਚ ਗਿਆ। ਨਿਫਟੀ 24,449.60 ਦੇ ਉੱਚ ਪੱਧਰ ਅਤੇ 24,220 ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ। ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੈ ਕੁਮਾਰ ਨੇ ਕਿਹਾ ਕਿ ਭਾਰਤ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਨਾਲ ਬਾਜ਼ਾਰ ਦੇ ਅਸਰਅੰਦਾਜ਼ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਬਾਜ਼ਾਰ ਨੂੰ ਇਸ ਬਾਰੇ ਪਹਿਲਾ ਹੀ ਅੰਦੇਸ਼ਾ ਸੀ।

ਸੈਂਸੈਕਸ ਫਰਮਾਂ ਵਿੱਚੋਂ, ਐਚਸੀਐਲ ਟੈਕ, ਏਸ਼ੀਅਨ ਪੇਂਟਸ, ਹਿੰਦੁਸਤਾਨ ਯੂਨੀਲੀਵਰ, ਸਨ ਫਾਰਮਾ, ਅਲਟਰਾਟੈਕ ਸੀਮੈਂਟ ਅਤੇ ਨੈਸਲੇ ਪਛੜਨ ਵਾਲਿਆਂ ਵਿੱਚ ਸ਼ਾਮਲ ਸਨ। ਟਾਟਾ ਮੋਟਰਜ਼, ਸਟੇਟ ਬੈਂਕ ਆਫ਼ ਇੰਡੀਆ, ਐਚਡੀਐਫਸੀ ਬੈਂਕ, ਇੰਡਸਇੰਡ ਬੈਂਕ, ਬਜਾਜ ਫਾਇਨਾਂਸ ਅਤੇ ਪਾਵਰ ਗਰਿੱਡ ਦੇ ਸ਼ੇਅਰ ਮੁਨਾਫੇ ਵਿਚ ਰਹੇ। ਏਸ਼ਿਆਈ ਬਾਜ਼ਾਰ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਇੰਡੈਕਸ, ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਸਕਾਰਾਤਮਕ ਰਹੇ ਜਦੋਂ ਕਿ ਜਾਪਾਨ ਦਾ ਨਿੱਕੇਈ 225 ਹੇਠਾਂ ਵਪਾਰ ਕਰ ਰਿਹਾ ਸੀ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਹੇਠਾਂ ਬੰਦ ਹੋਏ। -ਪੀਟੀਆਈ

ਸੰਖੇਪ: ਪਾਕਿਸਤਾਨ ‘ਤੇ ਮੀਜ਼ਾਈਲ ਹਮਲੇ ਦੇ ਬਾਅਦ, ਸ਼ੇਅਰ ਬਾਜ਼ਾਰ ਵਿੱਚ ਕਾਫੀ ਉਤਰਾਅ ਅਤੇ ਚੜ੍ਹਾਅ ਦੇਖਣ ਨੂੰ ਮਿਲੇ, ਜਿਸ ਨਾਲ ਆਰਥਿਕ ਹਾਲਤ ‘ਤੇ ਅਸਰ ਪਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।