ਨਿਊਯਾਰਕ (ਪੰਜਾਬੀ ਖਬਰਨਾਮਾ) 17 ਮਈ : ਮੇਜਰ ਲੀਗ ਸਾਕਰ (ਐੱਮਐੱਲਐੱਸ) ਕਲੱਬ ਇੰਟਰ ਮਿਆਮੀ ਵਿਚ ਸਟਾਰ ਫੁੱਟਬਾਲਰ ਲਿਓਨ ਮੈਸੀ ਦੀ ਸਾਲਾਨਾ ਤਨਖਾਹ 170 ਕਰੋੜ ਰੁਪਏ (20.4 ਮਿਲੀਅਨ ਡਾਲਰ) ਹੈ। ਇਹ ਲੀਗ ਦੀ ਤਿੰਨ ਟੀਮਾਂ ਦੇ ਖਿਡਾਰੀਆਂ ਦੇ ਸੰਯੁਕਤ ਤਨਖਾਹ ਨੂੰ ਛੱਡ ਕੇ ਸਾਰਿਆਂ ਤੋਂ ਵੱਧ ਹੈ। ਵੀਰਵਾਰ ਨੂੰ ਐੱਮਐੱਲਐੱਸ ਖਿਡਾਰੀ ਸੰਘ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਤਨਖਾਹ ਦੇਣ ਦੇ ਮਾਮਲੇ ਵਿਚ ਮੈਸੀ ਦੀ ਟੀਮ ਇੰਟਰ ਮਿਆਮੀ ਐੱਮਐੱਲਐੱਸ ਵਿਚ ਸਿਖਰ ’ਤੇ ਹੈ। ਟੋਰਾਂਟੋ, ਸ਼ਿਕਾਗੋ ਤੇ ਨੈਸ਼ਵਿਲੇ ਤਿੰਨ ਹੋਰ ਟੀਮਾਂ ਹਨ ਜੋ ਆਪਣੇ ਸਾਰੇ ਖਿਡਾਰੀਆਂ ਵਿਚ ਸੰਯੁਕਤ ਰੂਪ ਨਾਲ ਜ਼ਿਆਦਾ ਤਨਖਾਹ ਦਿੰਦੀ ਹੈ।
ਬ੍ਰਾਜ਼ੀਲ ’ਚ ਹੋਵੇਗਾ 2027 ਫੀਫਾ ਮਹਿਲਾ ਫੁੱਟਬਾਲ ਵਿਸ਼ਵ ਕੱਪ
ਬੈਂਕਾਕ (ਏਪੀ) : ਬ੍ਰਾਜ਼ੀਲ ਵਿਚ 2027 ਮਹਿਲਾ ਫੁੱਟਬਾਲ ਵਿਸ਼ਵ ਕੱਪ ਹੋਵੇਗਾ ਕਿਉਂਕਿ ਫੀਫਾ ਦੇ ਸਾਰੇ ਮੈਂਬਰਾਂ ਨੇ ਬੈਲਜੀਅਮ, ਨੀਦਰਲੈਂਡ ਤੇ ਜਰਮਨੀ ਦੇ ਸੰਯੁਕਤ ਪ੍ਰਸਤਾਵ ’ਤੇ ਦੱਖਣੀ ਅਮਰੀਕੀ ਦੇਸ਼ ਨੂੰ ਤਰਜੀਹ ਦਿੱਤੀ ਹੈ। ਫੀਫਾ ਕਾਂਗਰਸ ਨੇ ਬ੍ਰਾਜ਼ੀਲ ਦੇ ਪੱਖ ਵਿਚ 119 ਵੋਟ ਦਿੱਤੇ ਜਦਕਿ ਸੰਯੁਕਤ ਯੂਰਪ ਬੋਲੀ ਨੂੰ 78 ਵੋਟ ਮਿਲੇ। ਅਮਰੀਕਾ ਤੇ ਮੈਕਸੀਕੋ ਨੇ ਸੰਯੁਕਤ ਪ੍ਰਸਤਾਵ ਪਿਛਲੇ ਮਹੀਨੇ ਵਾਪਸ ਲੈ ਲਿਆ ਸੀ ਜਦਕਿ ਦੱਖਣੀ ਅਫਰੀਕਾ ਨੇ ਨਵੰਬਰ ਵਿਚ ਆਪਣੀ ਦਾਅਵੇਦਾਰੀ ਵਾਪਸ ਲੈ ਲਈ ਸੀ। ਪਹਿਲੀ ਵਾਰ ਮਹਿਲਾ ਫੁੱਟਬਾਲ ਵਿਸ਼ਵ ਕੱਪ ਦੱਖਣੀ ਅਮਰੀਕਾ ਵਿਚ ਹੋਵੇਗਾ। ਟੂਰਨਾਮੈਂਟ ਪਹਿਲੀ ਵਾਰ 1991 ਵਿਚ ਖੇਡਿਆ ਗਿਆ ਸੀ।