16 ਅਕਤੂਬਰ 2024 : ਮੇਨੋਪੌਜ਼ (menopause) ਔਰਤਾਂ ਦੇ ਜੀਵਨ ਦਾ ਅਹਿਮ ਪਹਿਲੂ ਹੈ। ਇਹ ਸਥਿਤੀ ਆਮ ਤੌਰ ‘ਤੇ 45 ਤੋਂ 55 ਸਾਲ ਦੀ ਉਮਰ ਦੀਆਂ ਔਰਤਾਂ ਵਿਚ ਦੇਖਣ ਨੂੰ ਮਿਲਦੀ ਹੈ। ਮੇਨੋਪੌਜ਼ (menopause) ਦੇ ਦੌਰਾਨ ਔਰਤਾਂ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ। ਇਸ ਸਥਿਤੀ ਵਿਚ ਧਿਆਨ ਨਾ ਰੱਖਣ ਨਾਲ ਸਿਹਤ ਉੱਤੇ ਮਾੜਾ ਅਸਰ ਪੈ ਸਕਦਾ ਹੈ।
ਇਹ ਵੀ ਮੰਨਿਆ ਜਾਂਦਾ ਹੈ ਕਿ menopause ਔਰਤ ਦੀ ਜਵਾਨੀ ਦਾ ਅੰਤ ਹੁੰਦਾ ਹੈ। ਅਜਿਹੀਆਂ ਧਾਰਨਾਵਾਂ ਮਨ ਵਿਚ ਉਦਾਸੀ ਤੇ ਚਿੰਤਾ ਪੈਦਾ ਕਰਦੀਆਂ ਹਨ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਔਰਤਾਂ ਲਈ menopause ਦੇ ਕੀ ਫ਼ਾਇਦੇ ਹਨ।
ਮੇਨੋਪੌਜ਼ ਦੇ ਕੁਝ ਸਕਾਰਾਤਮਕ ਪਹਿਲੂ (Positive aspects of menopause)
ਪੀਰੀਅਡਸ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ
ਮੇਨੋਪੌਜ਼ (menopause) ਦੇ ਨਾਲ ਔਰਤਾਂ ਨੂੰ ਮਾਹਵਾਰੀ ਯਾਨੀ ਕਿ ਪੀਰੀਅਡਸ ਆਉਣਾ ਬੰਦ ਹੋ ਜਾਂਦੇ ਹਨ। ਜਿਸ ਕਾਰਨ ਇਸਦੇ ਨਾਲ ਪੀਰੀਅਡਸ ਦੌਰਾਨ ਹੋਣ ਵਾਲੀਆਂ ਸਮੱਸਿਆਵਾਂ ਜਿਵੇ ਅਨਿਯਮਿਤ ਮਾਹਵਾਰੀ, ਅਸਹਿ ਦਰਦ ਆਦਿ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਇਸ ਨਾਲ ਪੈਡ ਖਰੀਦਣ ਜਾਂ ਲਗਾਉਣ ਦੀ ਚਿੰਤਾਂ ਵੀ ਨਹੀਂ ਰਹਿੰਦੀ।
ਨਹੀਂ ਰਹਿੰਦੀ ਗਰਭ ਅਵਸਥਾ ਦੀ ਚਿੰਤਾ
ਮੇਨੋਪੌਜ਼ (menopause) ਤੋਂ ਬਾਅਦ ਪੀਰੀਅਡਸ ਆਉਣਾ ਬੰਦ ਹੋ ਜਾਂਦੇ ਹਨ। ਜਿਸ ਕਾਰਨ ਔਰਤਾ ਗਰਭ ਧਾਰਨ ਨਹੀਂ ਕਰ ਸਕਦੀਆਂ। ਇਸ ਲਈ ਉਹਨਾਂ ਦੀਆਂ ਗਰਭ ਧਾਰਨ ਕਰਨ ਬਾਰੇ ਚਿੰਤਾਂ ਵੀ ਖ਼ਤਮ ਹੋ ਜਾਂਦੀ ਹੈ।
ਹਾਰਮੋਨਲ ਬਦਲਾਅ ਤੋਂ ਰਾਹਤ
ਪੀਰੀਅਡਸ ਤੇ ਗਰਭ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਔਰਤਾਂ ਨੂੰ ਹਾਰਮੋਨਲ ਬਦਲਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਰਮੋਨਸ ਦੇ ਬਦਲਾਅ ਦਾ ਅਸਰ ਸਾਡੇ ਸਰੀਰ ਦੇ ਨਾਲ ਨਾਲ ਸਾਡੇ ਮਨ ਉੱਤੇ ਵੀ ਪੈਂਦਾ ਹੈ। ਪਰ ਮੇਨੋਪੌਜ਼ ਤੋਂ ਬਾਦ ਹਾਰਮੋਨਲ ਬਦਲਾਅ ਤੋਂ ਰਾਹਤ ਮਿਲਦੀ ਹੈ। ਜਿਸ ਕਾਰਨ ਤਣਾਅ ਤੇ ਮੂੜ ਸਵਿੰਗ ਆਦਿ ਜਿਹੀਆਂ ਸਮੱਸਿਆਵਾਂ ਨਹੀਂ ਆਉਂਦੀਆਂ।
ਸਵੈ-ਸੰਭਾਲ ਲਈ ਸਮਾਂ
ਮੇਨੋਪੌਜ਼ ਤੋਂ ਬਾਅਦ, ਔਰਤਾਂ ਦੂਜਿਆਂ ਨਾਲੋਂ ਆਪਣੇ ਆਪ ਦੀ ਦੇਖਭਾਲ ਕਰਨ ‘ਤੇ ਧਿਆਨ ਦੇਣ ਦੇ ਯੋਗ ਹੁੰਦੀਆਂ ਹਨ। ਉਹ ਆਪਣੀ ਸਿਹਤ, ਕਸਰਤ ਰੁਟੀਨ, ਯਾਤਰਾ, ਸਮਾਜਿਕ ਪ੍ਰੋਗਰਾਮਾ ਵੱਲ ਵਧੇਰੇ ਧਿਆਨ ਦੇਣ ਲੱਗਦੀਆਂ ਹਨ। ਇਸਦੇ ਨਾਲ ਹੀ ਉਹਨਾਂ ਦੇ ਵਿਚ ਆਤਮ ਵਿਸ਼ਵਾਸ ਦਾ ਵਾਧਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਕ ਉਮਰ ਤੋਂ ਬਾਅਦ ਔਰਤਾਂ ਵਿਚ ਮੇਨੋਪੌਜ਼ ਦੀ ਸਥਿਤੀ ਆਉਂਦੀ ਹੈ। ਇਸ ਨਾਲ ਕਈ ਸਰੀਰਕ ਬਦਲਾਅ ਹੁੰਦੇ ਹਨ। ਇਹ ਸਥਿਤੀ ਔਰਤਾਂ ਦੀ ਸਰੀਰਕ, ਮਾਨਸਿਕ ਸਿਹਤ ਅਤੇ ਸਮਾਜਿਕ ਜ਼ਿੰਦਗੀ ਲਈ ਚੰਗੀ ਸਾਬਿਤ ਹੋ ਸਕਦੀ ਹੈ। ਇਸ ਸਥਿਤੀ ਵਿਚ ਔਰਤਾਂ ਨੂੰ ਆਪਣੇ ਆਪ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।