26 ਮਈ, 2025 (ਪੰਜਾਬੀ ਖਬਰਨਾਮਾ ਬਿਊਰੋ): ਬੰਗਾਲ ਸਰਕਾਰ ਨੇ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੀਆਂ 137 ਦਵਾਈਆਂ ’ਤੇ ਸੂਬੇ ਵਿਚ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿਚ ਕਈ ਆਈ ਡ੍ਰਾਪ, ਸ਼ੂਗਰ ਦੀ ਬਿਮਾਰੀ ਦੇ ਟੀਕੇ, ਕੋਮਾ ਥੈਰੇਪੀ ਨਾਲ ਸਬੰਧਤ ਦਵਾਈਆਂ, ਪੇਟ ’ਚ ਹੋਣ ਵਾਲੇ ਅਲਸਰ ਦੀਆਂ ਦਵਾਈਆਂ ਆਦਿ ਸ਼ਾਮਲ ਹਨ। ਰਾਜ ਸਰਕਾਰ ਨੇ ਦਵਾਈ ਵਿਕ੍ਰੇਤਾਵਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇਸ ਗੱਲ ਦੀ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰ ਲੈਣ ਕਿ ਜਿਨ੍ਹਾਂ ਕੰਪਨੀਆਂ ਤੋਂ ਦਵਾਈਆਂ ਖਰੀਦ ਰਹੇ ਹਨ, ਉਨ੍ਹਾਂ ਕੋਲ ਜਾਇਜ਼ ਲਾਇਸੈਂਸ ਹਨ ਜਾਂ ਨਹੀਂ। ਬੰਗਾਲ ਤੋਂ ਬਾਹਰੋਂ ਦਵਾਈਆਂ ਸਪਲਾਈ ਕਰਨ ਵਾਲਿਆਂ ਦੇ ਮਾਮਲੇ ’ਚ ਉਨ੍ਹਾਂ ਦੇ ਬੈਂਕ ਖਾਤਿਆਂ ਦਾ ਵੇਰਵਾ ਤੇ ਜੀਐੱਸਟੀ ਨੰਬਰਾਂ ਦੀ ਵੀ ਤਸਦੀਕ ਕਰ ਲੈਣ।
ਸੰਖੇਪ: ਸਰਕਾਰ ਨੇ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਨਾ ਕਰਨ ਕਾਰਨ 137 ਦਵਾਈਆਂ ’ਤੇ ਪਾਬੰਦੀ ਲਗਾਈ ਹੈ। ਇਹ ਕਦਮ ਲੋਕਾਂ ਦੀ ਸਿਹਤ ਸੁਰੱਖਿਆ ਲਈ ਕੀਤਾ ਗਿਆ ਹੈ।