bank holidays

28 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਠੀਕ ਦੋ ਦਿਨ ਬਾਅਦ 1 ਮਈ 2025 ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਯਾਨੀ ਕਿ ਸਾਲ 2025 ਦਾ ਪੰਜਵਾਂ ਮਹੀਨਾ। ਸੋ, ਜੇਕਰ ਤੁਸੀ ਮਈ ਮਹੀਨੇ ਬੈਂਕ ਸਬੰਧਤ ਕੋਈ ਕੰਮ ਕਰਵਾਉਣ ਜਾ ਰਹੇ ਹੋ, ਤਾਂ ਤੁਹਾਡੇ ਲਈ ਉਸ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਮਈ ਮਹੀਨੇ ਬੈਂਕ ਕਿੰਨ੍ਹੇ ਦਿਨ ਬੰਦ ਰਹਿਣਗੇ। ਇਸ ਨੂੰ ਲੈ ਕੇ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ ਵੀ ਸਾਹਮਣੇ ਆ ਗਈ ਹੈ। ਇਸ ਮੁਤਾਬਕ ਮਈ ਮਹੀਨੇ ਕੁੱਲ 11 ਦਿਨ ਬੈਂਕ ਬੰਦ ਰਹਿਣਗੇ। ਹਾਲਾਂਕਿ, ਇਹ ਗਿਣਤੀ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬਦਲ ਸਕਦੀ ਹੈ। ਆਓ ਜਾਣਦੇ ਹਾਂ ਪੂਰੀ ਲਿਸਟ…

ਮਹੀਨੇ ਦੇ ਪਹਿਲੇ ਦਿਨ ਛੁੱਟੀ

1 ਮਈ ਨੂੰ ਲੇਬਰ ਡੇਅ (Labour Day) ਯਾਨੀ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਛੁੱਟੀ ਹੁੰਦੀ ਹੈ।

ਕਿਸ ਦਿਨ ਬੈਂਕ ਬੰਦ ਰਹਿਣਗੇ ?

ਤਰੀਕਦਿਨਛੁੱਟੀ ਕਿਉ?ਕਿਹੜੇ ਰਾਜਾਂ ਵਿੱਟ ਛੁੱਟੀ ਦਾ ਐਲਾਨ
1 ਮਈਵੀਰਵਾਰਲੇਬਰ ਡੇਅ/ਮਈ ਦਿਵਸ/ਮਹਾਰਾਸ਼ਟਰ ਡੇਅਅਸਾਮ, ਬਿਹਾਰ, ਗੋਆ, ਗੁਜਰਾਤ, ਮਨੀਪੁਰ, ਕਰਨਾਟਕ, ਕੇਰਲਾ, ਤਾਮਿਲਨਾਡੂ, ਤੇਲੰਗਾਨਾ, ਪੱਛਮੀ ਬੰਗਾਲ, ਤ੍ਰਿਪੁਰਾ, ਜੰਮੂ ਅਤੇ ਕਸ਼ਮੀਰ, ਦਿੱਲੀ, ਮਹਾਰਾਸ਼ਟਰ।
2 ਮਈਸ਼ੁੱਕਰਵਾਰਗੁਰੂ ਰਬਿੰਦਰਨਾਥ ਜਯੰਤੀਪੱਛਮੀ ਬੰਗਾਲ, ਤ੍ਰਿਪੁਰਾ, ਜੰਮੂ ਅਤੇ ਕਸ਼ਮੀਰ, ਦਿੱਲੀ।
4 ਮਈਐਤਵਾਰਵੀਕਲੀ ਆਫ਼ਐਤਵਾਰ ਦੇ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
10 ਮਈਸ਼ਨੀਵਾਰਮਹੀਨੇ ਦਾ ਦੂਜਾ ਸ਼ਨੀਵਾਰਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
11 ਮਈਐਤਵਾਰਵੀਕਲੀ ਆਫ਼ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
12 ਮਈਸੋਮਵਾਰਬੁੱਧ ਪੂਰਨਿਮਾਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮਿਜ਼ੋਰਮ, ਓਡੀਸ਼ਾ, ਸਿੱਕਮ, ਤਾਮਿਲਨਾਡੂ, ਤ੍ਰਿਪੁਰਾ, ਉੱਤਰਾਖੰਡ, ਪੱਛਮੀ ਬੰਗਾਲ।
16 ਮਈਸ਼ੁੱਕਰਵਾਰਰਾਜ ਦਿਵਸਸਿੱਕਮ।
18 ਮਈਐਤਵਾਰਵੀਕਲੀ ਆਫ਼ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
24 ਮਈਸ਼ਨੀਵਾਰਮਹੀਨੇ ਦਾ ਆਖਰੀ ਸ਼ਨੀਵਾਰਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
25 ਮਈਐਤਵਾਰਵੀਕਲੀ ਆਫ਼ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
26 ਮਈਸੋਮਵਾਰਕਾਜ਼ੀ ਨਜ਼ਰੁਲ ਇਸਲਾਮ ਦਾ ਜਨਮ ਦਿਨਤ੍ਰਿਪੁਰਾ

ਆਨਲਾਈਨ ਬੈਂਕਿੰਗ ਕਾਰਜ ਕਰਨਾ ਸੰਭਵ

ਇਸ ਤਰ੍ਹਾਂ, ਤਿਉਹਾਰਾਂ ਦੀਆਂ ਛੁੱਟੀਆਂ ਅਤੇ ਨਿਯਮਤ ਹਫਤਾਵਾਰੀ ਛੁੱਟੀਆਂ ਨੂੰ ਜੋੜ ਕੇ, ਬੈਂਕ ਮਈ 2025 ਵਿੱਚ ਕਈ ਦਿਨਾਂ ਲਈ ਬੰਦ ਰਹਿਣਗੇ। ਹਾਲਾਂਕਿ, ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ, ਤੁਸੀਂ ਆਪਣੇ ਬੈਂਕਿੰਗ ਕਾਰਜਾਂ ਲਈ ਛੁੱਟੀਆਂ ਵਾਲੇ ਦਿਨ ਵੀ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ਏਟੀਐਮ ਸੇਵਾਵਾਂ 24 ਘੰਟੇ ਉਪਲਬਧ ਰਹਿਣਗੀਆਂ।

ਸੰਖੇਪ: ਮਈ ਮਹੀਨੇ ਦੀ ਸ਼ੁਰੂਆਤ ਛੁੱਟੀ ਨਾਲ ਹੋਵੇਗੀ, ਬੈਂਕਾਂ ਦੀਆਂ ਕਈ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ, ਜੋ ਵੱਖ-ਵੱਖ ਰਾਜਾਂ ਵਿੱਚ ਵੱਖਰੇ ਦਿਨਾਂ ਤੇ ਲਾਗੂ ਹੋਵੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।