ਕੀ ਹੈ ਮੈਟਾਸਟੇਸਿਸ

ਅਸਲ ਵਿਚ ਮੈਟਾਸਟੇਸਿਸ ਉਹ ਸਥਿਤੀ ਹੈ ਜਦੋਂ ਕੈਂਸਰ ਆਪਣੇ ਮੂਲ ਅੰਗ ਤੋਂ ਇਲਾਵਾ ਕਿਸੇ ਹੋਰ ਅੰਗ ‘ਚ ਫੈਲਣਾ ਸ਼ੁਰੂ ਹੋ ਜਾਂਦਾ ਹੈ। ਫੇਫੜਿਆਂ ਦੇ ਕੈਂਸਰ ਦੇ ਮਾਮਲੇ ‘ਚ ਇਹ ਮੇਟਾਸਟੇਸਿਸ ਦਿਮਾਗ ‘ਚ ਹੋਣ ਲਗਦਾ ਹੈ। ਨਾਨ-ਸਮਾਲ ਸੈੱਲ ਲੰਗ ਕੈਂਸਰ (NSCLC) ਤੋਂ ਪੀੜਤ ਲਗਪਗ 10 ਪ੍ਰਤੀਸ਼ਤ ਨਵੇਂ ਮਰੀਜ਼ਾਂ ‘ਚ ਇਹ ਸਮੱਸਿਆ ਦੇਖੀ ਜਾ ਸਕਦੀ ਹੈ।

ਸਿਰਦਰਦ

ਜਦੋਂ ਦਿਮਾਗ ‘ਚ ਮੈਟਾਸਟੇਸਿਸ ਹੁੰਦਾ ਹੈ ਤਾਂ ਲਗਾਤਾਰ ਸਿਰਦਰਦ ਹੁੰਦਾ ਰਹਿੰਦਾ ਹੈ। ਇਹ ਬਹੁਤ ਗੰਭੀਰ ਸਥਿਤੀ ਹੋ ਸਕਦੀ ਹੈ।

ਦੌਰੇ

ਕਈ ਵਾਰ ਦੌਰੇ ਆਉਣਾ ਮੈਟਾਸਟੇਸਿਸ ਦਾ ਸੰਕੇਤ ਹੋ ਸਕਦਾ ਹੈ।

ਯਾਦਦਾਸ਼ਤ ਕਮਜ਼ੋਰ ਹੋਣਾ

ਇਸ ਸਥਿਤੀ ‘ਚ ਭੁੱਲਣ ਦੀ ਬਿਮਾਰੀ ਹੋਣਾ, ਲੰਬੇ ਸਮੇਂ ਤਕ ਕੁਝ ਯਾਦ ਨਾ ਰੱਖ ਸਕਣਾ ਤੇ ਧਿਆਨ ਲਗਾਉਣ ‘ਚ ਮੁਸ਼ਕਲ ਹੋਣ ਲਗਦੀ ਹੈ।

ਵਿਹਾਰ ‘ਚ ਪਰਿਵਰਤਨ

ਲਗਾਤਾਰ ਵਿਹਾਰਕ ਤਬਦੀਲੀਆਂ ਤੇ ਚਿੜਚਿੜੇਪਨ ਵੀ ਮੈਟਾਸਟੇਸਿਸ ਦੇ ਲੱਛਣ ਹੋ ਸਕਦੇ ਹਨ।

ਕੀ ਹੈ ਇਲਾਜ

ਟਾਰਗੇਟਿਡ ਥੈਰੇਪੀ

ਇਸ ‘ਚ ਕੈਂਸਰ ਸੈੱਲਾਂ ‘ਤੇ ਫੋਕਸ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ।

ਰੇਡੀਏਸ਼ਨ ਥੈਰੇਪੀ

ਇਸ ਵਿਚ ਟਿਊਮਰ ਨੂੰ ਕੰਟਰੋਲ ਕਰਨ ਲਈ ਹੋਲ-ਬ੍ਰੇਨ ਰੇਡੀਏਸ਼ਨ ਥੈਰੇਪੀ (WBRT) ਜਾਂ ਸਟੀਰੀਓਟੈਕਟਿਕ ਰੇਡੀਓਸਰਜਰੀ (SRS) ਕੀਤੀ ਜਾਂਦੀ ਹੈ।

ਸਿਸਟਮੈਟਿਕ ਕੀਮੋਥੈਰੇਪੀ

ਇਸ ਦਾ ਇਸਤੇਮਾਲ ਮੈਟਾਸਟੇਸਿਸ ਦੇ ਨਾਲ-ਨਾਲ ਹੋਰ ਕੈਂਸਰਾਂ ਲਈ ਵੀ ਕੀਤਾ ਜਾਂਦਾ ਹੈ।

ਪੈਲਿਏਟਿਵ ਕੇਅਰ

ਇਹ ਕੈਂਸਰ ਦੇ ਲੱਛਣਾਂ ਤੋਂ ਰਾਹਤ ਦਿਵਾਉਣ ‘ਚ ਕੰਮ ਕਰਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।