ਲੁਧਿਆਣਾ ਦੇ ਪੱਖੋਵਾਲ ਰੋਡ ਪੰਪ ਦੇ ਬਾਹਰ ਹੰਗਾਮੇ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਸਕੂਟੀ ਅਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਗੁੱਸੇ ‘ਚ ਆਈ ਇਕ ਯੁਵਤੀ ਨੇ ਨੌਜਵਾਨ ਨਾਲ ਬੇਰਹਮੀ ਨਾਲ ਮਾਰਪਿੱਟ ਕੀਤੀ।
ਯੁਵਤੀ ਨੇ ਨੌਜਵਾਨ ਦੇ ਵਾਲ ਫੜ ਕੇ ਥੱਪੜ ਮਾਰੇ ਅਤੇ ਪੈਰਾਂ ਨਾਲ ਮਾਰ-ਮਾਰਕੇ ਕੁੱਟਮਾਰ ਕੀਤੀ। ਦੂਜੇ ਪਾਸੇ, ਨੌਜਵਾਨ ਦਾ ਕਹਿਣਾ ਹੈ ਕਿ ਯੁਵਤੀ ਐਕਟੀਵਾ ‘ਤੇ ਸਵਾਰ ਹੋਕੇ ਗਲਤ ਸਾਈਡ ਤੋਂ ਆ ਰਹੀ ਸੀ, ਜਿਸ ਕਾਰਨ ਮੋਟਰਸਾਈਕਲ ਐਕਟੀਵਾ ਨਾਲ ਟਕਰਾਈ। ਯੁਵਤੀ ਵੱਲੋਂ ਮਾਰਪਿੱਟ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।