ਲੁਧਿਆਣਾ, 23 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਲਈ 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਘੁਮਾਰ ਮੰਡੀ ਸਥਿਤ ਕੁੜੀਆਂ ਦੇ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਪੋਸਟ ਬੈਲੇਟ ਪੇਪਰਾਂ ਦੀ ਗਿਣਤੀ ਨਾਲ ਸ਼ੁਰੂ ਹੋ ਗਿਆ ਹੈ। 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ 14 ਗੇੜਾਂ ‘ਚ ਮੁਕੰਮਲ ਹੋਵੇਗਾ।
ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਕਾਂਗਰਸ ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਅਕਾਲੀ ਦਲ ਤੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਤੇ ਭਾਜਪਾ ਦੇ ਜੀਵਨ ਗੁਪਤਾ ਤੋਂ ਇਲਾਵਾ ਇਕ ਮਹਿਲਾ ਸਮੇਤ ਦਸ ਹੋਰ ਉਮੀਦਵਾਰ ਚੋਣ ਮੈਦਾਨ ‘ਚ ਹਨ।
ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪੱਛਮੀ ਲਈ 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਘੁਮਾਰ ਮੰਡੀ ਸਥਿਤ ਕੁੜੀਆਂ ਦੇ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਪੋਸਟ ਬੈਲੇਟ ਪੇਪਰਾਂ ਦੀ ਗਿਣਤੀ ਨਾਲ ਸ਼ੁਰੂ ਹੋ ਗਿਆ ਹੈ। 19 ਜੂਨ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ 14 ਗੇੜਾਂ ‘ਚ ਮੁਕੰਮਲ ਹੋਵੇਗਾ।
ਚੌਥਾ ਰਾਊਂਡ

ਤੀਜਾ ਰਾਊਂਡ
‘ਆਪ’ਦੇ ਸੰਜੀਵ ਅਰੋੜਾ ਦੀ ਲੀਡ ਹੋਈ 3060, ਭਾਜਪਾ ਦੇ ਜੀਵਨ ਗੁਪਤਾ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ ਪਿੱਛੇ ਛੱਡ ਆਏ ਦੂਜੇ ਨੰਬਰ ‘ਤੇ। ਤੀਜੇ ਰਾਊਂਡ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ 8277 ਅਤੇ ਭਾਜਪਾ ਦੇ ਜੀਵਨ ਗੁਪਤਾ ਨੂੰ 5217 ਵੋਟਾਂ ਮਿਲੀਆਂ ਜਦ ਕਿ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਤੀਸਰੇ ਰਾਊਂਡ ਵਿੱਚ 5094 ਵੋਟਾਂ ਨਾਲ ਤੀਜੇ ਨੰਬਰ ‘ਤੇ ਚਲੇ ਗਏ ਹਨ। ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੂੰ 2575 ਵੋਟਾਂ ਮਿਲੀਆਂ ਹਨ। ਜੇਕਰ ਇਹਨਾਂ ਤੋਂ ਇਲਾਵਾ ਬਾਕੀ ਦਸ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨਾਲੋਂ ਵੱਧ ਹੁਣ ਤਕ 200 ਵੋਟਾਂ ਨੋਟਾਂ ਨੂੰ ਮਿਲ ਚੁੱਕੀਆਂ ਹਨ।

2nd ਰਾਊਂਡ
ਆਪ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ 5854, ਭਾਰਤ ਭੂਸ਼ਣ ਆਸ਼ੂ ਨੂੰ 3372, ਭਾਜਪਾ ਦੇ ਜੀਵਨ ਗੁਪਤਾ ਨੂੰ 2796 ਅਤੇ ਅਕਾਲੀ ਦਲ ਦੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ ਹੁਣ ਤੱਕ 1764 ਵੋਟਾਂ ਮਿਲੀਆਂ ਹਨ।
ਪਹਿਲਾ ਰਾਊਂਡ
ਪਹਿਲੇ ਰੁਝਾਨਾਂ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨਾਲੋਂ 1269 ਵੋਟਾਂ ਅੱਗੇ ਚੱਲ ਰਹੇ ਹਨ। ਆਪ ਦੇ ਸੰਜੀਵ ਅਰੋੜਾ ਨੂੰ 2895 ਅਤੇ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 1626 ਵੋਟਾਂ ਮਿਲੀਆਂ ਹਨ ਜਦ ਕਿ ਭਾਜਪਾ ਦੇ ਜੀਵਨ ਗੁਪਤਾ ਨੂੰ 1177 ਅਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ ਹਨ ਹੁਣ ਈਵੀਐਮ ਮਸ਼ੀਨਾਂ ਤੇ ਵੋਟਾਂ ਦੀ ਗਿਣਤੀ ਜਾਰੀ ਹੈ।
ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਕਾਂਗਰਸ ਤੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਅਕਾਲੀ ਦਲ ਤੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਤੇ ਭਾਜਪਾ ਦੇ ਜੀਵਨ ਗੁਪਤਾ ਤੋਂ ਇਲਾਵਾ ਇੱਕ ਮਹਿਲਾ ਸਮੇਤ ਦਸ ਹੋਰ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਸੰਖੇਪ:
ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ ਦੇ ਬਾਈਚੁਨਾਵਾਂ ਵਿੱਚ ‘ਆਪ’ ਦੇ ਸੰਜੀਵ ਅਰੋੜਾ ਲਗਾਤਾਰ ਅੱਗੇ, ਭਾਰਤ ਭੂਸ਼ਣ ਆਸ਼ੂ ਅਤੇ ਜੀਵਨ ਗੁਪਤਾ ਦਰਮਿਆਨੀ ਦੌਰ ਵਿੱਚ ਦੂਜੇ ਸਥਾਨ ਲਈ ਮੁਕਾਬਲੇ ‘ਚ।
NOTA ਨੂੰ ਵੀ ਕਈ ਉਮੀਦਵਾਰਾਂ ਨਾਲੋਂ ਵੱਧ ਵੋਟਾਂ ਮਿਲੀਆਂ ਹਨ, ਵੋਟਾਂ ਦੀ ਗਿਣਤੀ 14 ਗੇੜਾਂ ‘ਚ ਜਾਰੀ।