29 ਮਈ( ਪੰਜਾਬੀ ਖਬਰਨਾਮਾ):ਗਾਜ਼ੀਆਬਾਦ ਵਿਚ ਧਮਾਕੇ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਗਾਜ਼ੀਆਬਾਦ ਪੁਲਿਸ ਦੇ ਅਨੁਸਾਰ ਸਵੇਰੇ 12:21 ਵਜੇ ਪਲਾਟ ਨੰਬਰ 218 ਸ਼ਕਤੀਖੰਡ-2 ਇੰਦਰਪੁਰਮ ਡੀ-ਮਾਲ ਦੇ ਕੋਲ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਤੁਰਤ ਮੌਕੇ ਉਤੇ ਅੱਗ ਬੁਝਾਊ ਗੱਡੀਆਂ ਪਹੁੰਚੀਆਂ ਉਤੇ ਅੱਗ ਉਤੇ ਕਾਬੂ ਪਾਇਆ ਗਿਆ। ਇਥੇ 3 ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ ਵਿਚ ਅੱਗ ਲੱਗ ਗਈ। ਜਾਣਕਾਰੀ ਮਿਲੀ ਹੈ ਕਿ ਇਹ ਹਾਦਸਾ ਏਸੀ ਫਟਣ ਕਾਰਨ ਵਾਪਰਿਆ।
ਦੂਜੀ ਮੰਜ਼ਿਲ ‘ਤੇ ਇਕ ਕਮਰੇ ‘ਚ ਏ.ਸੀ. ਵਿਚ ਧਮਾਕਾ ਹੋ ਗਿਆ, ਜਿਸ ਕਾਰਨ ਘਰ ਨੂੰ ਅੱਗ ਲੱਗ ਗਈ। ਫਾਇਰ ਯੂਨਿਟ ਨੇ ਫੌਰੀ ਤੌਰ ‘ਤੇ ਅੱਗ ਉਤੇ ਕਾਬੂ ਪਾ ਲਿਆ ਅਤੇ ਆਸ-ਪਾਸ ਦੇ ਘਰਾਂ ਨੂੰ ਬਚਾਇਆ ਗਿਆ। ਹਾਲਾਂਕਿ ਕਮਰੇ ‘ਚ ਰੱਖਿਆ ਬੈੱਡ ਅੱਗ ‘ਚ ਸੜ ਗਿਆ। ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।