ਸ੍ਰੀ ਅਨੰਦਪੁਰ ਸਾਹਿਬ 13 ਜਨਵਰੀ 2025 (ਪੰਜਾਬੀ ਖਬਰਨਾਮਾ ਬਿਊਰੋ ):- ਸਿਹਤ ਵਿਭਾਗ ਪੰਜਾਬ, ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਡਾ.ਅਨੰਦ ਘਈ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਅੱਜ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਵਜਨਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ ਤੇ ਡਾ.ਅਨੰਦ ਘਈ ਵੱਲੋਂ ਨਵ ਜਨਮੀਆਂ ਬੱਚੀਆਂ ਨੂੰ ਲੋਹੜੀ ਦੇ ਗਿਫਟ ਦਿੱਤੇ ਗਏ। ਉਨ੍ਹਾਂ ਨੇ ਦੱਸਿਆ ਕਿ ਅੱਜ ਧੀਆਂ ਸਮਾਜ ਵਿੱਚ ਅੱਗੇ ਵੱਧ ਕੇ ਵੱਡੇ ਮੁਕਾਮ ਹਾਸਲ ਕਰ ਰਹੀਆਂ ਹਨ। ਧੀਆਂ ਦੀ ਲੋਹੜੀ ਮਨਾਉਣ ਨਾਲ ਸਮਾਜ ਵਿੱਚ ਬਰਾਬਰੀ ਦਾ ਸੰਦੇਸ਼ ਦਿੱਤਾ ਹੈ। ਅੱਜ ਧੀਆਂ ਕਿਸੇ ਵੀ ਖੇਤਰ ਵਿੱਚ ਪੁਰਸ਼ਾ ਤੋ ਘੱਟ ਨਹੀ ਹਨ, ਨਵਜੰਮੀਆਂ ਧੀਆਂ ਦਾ ਸਨਮਾਨ ਕਰਦੇ ਹੋਏ ਧੀਆਂ ਦੀ ਲੋਹੜੀ ਮਨਾਈ ਗਈ। ਉਨ੍ਹਾਂ ਨੇ ਧੀਆ ਦੀ ਚੰਗੀ ਪਰਵਰਿਸ਼ ਕਰਨ ਅਤੇ ਉਨ੍ਹਾਂ ਨੂੰ ਬਰਾਬਰੀ ਦੇ ਅਧਿਕਾਰ ਦੇਣ ਲਈ ਪਰਿਵਾਰਾ ਨੂੰ ਉਸਾਰੂ ਸੋਚ ਰੱਖਣ ਦੀ ਅਪੀਲ ਕੀਤੀ।
ਡਾ.ਸੁਨੈਨਾ ਗੁਪਤਾ ਗਾਇਨੀਕੋਲੋਜਿਸਟ ਵੱਲੋਂ ਸਮੂਹ ਨਵਜੰਨਮੀਆਂ ਬੱਚੀਆ ਦੇ ਮਾਪਿਆ ਨੂੰ ਲੋਹੜੀ ਦੇ ਮੌਕੇ ਤੇ ਬੱਚੀਆਂ ਨੂੰ ਸਮਾਨ ਅਧਿਕਾਰ ਦੇਣ ਲਈ ਪ੍ਰੇਰਿਤ ਕੀਤਾ, ਉਹਨਾਂ ਕਿਹਾ ਬੱਚੀਆਂ ਭਵਿੱਖ ਵਿੱਚ ਆਪਣੇ ਮਾਂ ਬਾਪ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨਗੀਆਂ।ਇਸ ਮੌਕੇ ਡਾ.ਕੇ.ਪੀ ਸਿੰਘ, ਡਾ.ਜਸਮੀਨ ਕੌਰ, ਡਾ.ਅਮਰਿੰਦਰ ਸਿੰਘ, ਡਾ.ਤਾਨੀਆ ਗੁਪਤਾ, ਰੁਬਿੰਦਰ ਕੌਰ, ਨੀਰਜ ਸ਼ਰਮਾ, ਰਾਣਾ ਬਖਤਾਬਰ ਸਿੰਘ, ਮਨਪ੍ਰੀਤ ਕੌਰ, ਕੁਲਬੀਰ ਕੌਰ, ਬਿੰਦੀਆ ਪ੍ਰਰਾਸ਼ਰ, ਮੋਹਨ ਲਾਲ ਅਤੇ ਸਮੂਹ ਸਟਾਫ ਅਤੇ ਬੱਚੀਆਂ ਦੇ ਮਾਤਾ ਪਿਤਾ ਹਾਜ਼ਰ ਸਨ।