28 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਹਰਿਆਣਾ ਦੇ ਪਾਣੀਪਤ ‘ਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਵੀਰਵਾਰ ਦੇਰ ਰਾਤ ਕ੍ਰੇਟਾ ਸਵਾਰ ਨਕਾਬਪੋਸ਼ ਬਦਮਾਸ਼ਾਂ ਨੇ ਜੀਟੀ ਰੋਡ ਸੈਕਟਰ 29 ਅਤੇ ਸਮਾਲਖਾਂ ਪੱਤੀਕਲਿਆਣ ਵਿਚ ਹਰਿਤ ਪੈਟਰੋਲ ਪੰਪ ਨੇੜੇ ਬੰਦੂਕ ਦੀ ਨੋਕ ਉਤੇ ਦੇ ਦੋ ਸ਼ਰਾਬ ਦੇ ਠੇਕਿਆਂ ਤੋਂ ਲਗਭਗ 2.53 ਲੱਖ ਰੁਪਏ ਲੁੱਟ ਲਏ।
ਜਾਣਕਾਰੀ ਮੁਤਾਬਕ ਬਦਮਾਸ਼ਾਂ ਨੇ ਕਰੀਬ 20 ਮਿੰਟਾਂ ‘ਚ ਲੁੱਟ ਦੀਆਂ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ। ਸੈਕਟਰ 29 ਇੰਡਸਟਰੀਅਲ ਥਾਣਾ ਅਤੇ ਸਮਾਲਖਾਂ ਥਾਣੇ ਦੀ ਪੁਲਿਸ ਸਮੇਤ ਸੀਆਈਏ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਦੇਰ ਰਾਤ ਕਰੀਬ 10 ਵਜੇ ਵਾਪਰੀ। ਸੈਕਟਰ 29 ਵਿੱਚ ਜੀਟੀ ਰੋਡ ’ਤੇ ਰਾਜੂ ਕਾਦੀਆਂ ਐਂਡ ਕੰਪਨੀ ਦਾ ਸ਼ਰਾਬ ਦਾ ਠੇਕਾ ਹੈ।
ਪਿੰਡ ਨਿੰਬਰੀ ਦਾ ਸੇਲਜ਼ਮੈਨ ਵਿਕਰਮ ਰਾਤ ਨੂੰ ਠੇਕੇ ਉਤੇ ਸੀ। ਰਾਤ ਕਰੀਬ 10 ਵਜੇ ਇਕ ਕ੍ਰੇਟਾ ਕਾਰ ਠੇਕੇ ਦੇ ਸਾਹਮਣੇ ਆ ਕੇ ਰੁਕੀ। ਇਸ ‘ਚੋਂ ਦੋ ਨਕਾਬਪੋਸ਼ ਬਦਮਾਸ਼ ਨਿਕਲੇ ਅਤੇ ਬੰਦੂਕ ਦੀ ਨੋਕ ‘ਤੇ ਵਿਕਰਮ ਤੋਂ 1.03 ਲੱਖ ਰੁਪਏ ਲੁੱਟ ਲਏ। ਵਿਕਰਮ ਨੇ ਇਸ ਦੀ ਸੂਚਨਾ ਠੇਕੇਦਾਰ ਨੂੰ ਦਿੱਤੀ। ਸੈਕਟਰ 29 ਇੰਡਸਟਰੀਅਲ ਥਾਣਾ ਅਤੇ ਸੀਆਈਏ ਦੀ ਟੀਮ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਜੀਟੀ ਰੋਡ ’ਤੇ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕੀਤੀ। ਸੈਕਟਰ 29 ਥਾਣੇ ਦੇ ਇੰਚਾਰਜ ਸੁਭਾਸ਼ ਨੇ ਦੱਸਿਆ ਕਿ ਪੁਲਿਸ ਨੂੰ ਠੇਕੇ ’ਤੇ ਪੈਸੇ ਖੋਹਣ ਦੀ ਸੂਚਨਾ ਮਿਲੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਥਾਣਾ ਸਮਾਲਖਾ ਦੇ ਐਸਐਚਓ ਦੀਪਕ ਨੇ ਵੀ ਦੱਸਿਆ ਕਿ ਲੁੱਟ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੰਖੇਪ: ਕ੍ਰੇਟਾ ਕਾਰ ਵਿਚ ਆਏ ਬਦਮਾਸ਼ਾਂ ਨੇ 2 ਸ਼ਰਾਬ ਦੇ ਠੇਕਿਆਂ ‘ਤੇ ਲੁੱਟ ਕੀਤੀ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।