21 ਅਗਸਤ 2024 : Licence of AK 47: ਬਹੁਤ ਸਾਰੇ ਲੋਕ ਆਪਣੀ ਸੁਰੱਖਿਆ ਲਈ ਬੰਦੂਕ ਜਾਂ ਰਿਵਾਲਵਰ ਰੱਖਦੇ ਹਨ। ਬੰਦੂਕ ਜਾਂ ਰਿਵਾਲਵਰ ਰੱਖਣ ਲਈ ਬਾਕਾਇਦਾ ਲਾਇਸੈਂਸ ਲੈਣਾ ਪੈਂਦਾ ਹੈ। ਹਥਿਆਰਾਂ ਦੀ ਗੱਲ ਕਰੀਏ ਤਾਂ ਪੰਜਾਬੀਆਂ ਦਾ AK 47 ਪ੍ਰਤੀ ਕਾਫੀ ਕ੍ਰੇਜ਼ ਰਹਿੰਦਾ ਹੈ।
ਅਕਸਰ ਲੋਕ ਜਾਣਨਾ ਚਾਹੁੰਦੇ ਹਨ ਕਿ ਘਰ ਰੱਖਣ ਲਈ ਏਕੇ 47 ਰਾਈਫਲ ਦਾ ਲਾਇਸੰਸ ਬਣਾਇਆ ਜਾ ਸਕਦਾ ਹੈ ਜਾਂ ਨਹੀਂ। ਅੱਜ ਹਥਿਆਰਾਂ ਦੇ ਲਾਇਸੰਸ ਬਾਰੇ ਵਿਸਤਾਰ ਨਾਲ ਗੱਲ ਕਰਾਂਗੇ। ਅੱਜ ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਤੁਸੀਂ ਆਪਣੇ ਘਰ ਵਿੱਚ ਕਿਹੜੀ ਬੰਦੂਕ ਰੱਖ ਸਕਦੇ ਹੋ ਤੇ ਇਸ ਦਾ ਲਾਇਸੈਂਸ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਜਾਣੋ ਕੀ ਕਹਿੰਦਾ ਆਰਮ ਐਕਟ
ਦੱਸ ਦਈਏ ਕਿ ਭਾਰਤ ਵਿਚ ਹਥਿਆਰ ਰੱਖਣ ਲਈ ਇਕ ਆਰਮਜ਼ ਐਕਟ ਹੈ। ਅਸਲਾ ਐਕਟ 1959 ਤਹਿਤ ਕੋਈ ਵੀ ਲੋੜਵੰਦ ਵਿਅਕਤੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਲਾਇਸੈਂਸ ਲੈ ਕੇ ਸਵੈ-ਰੱਖਿਆ ਲਈ ਹਥਿਆਰ ਖਰੀਦ ਸਕਦਾ ਹੈ। ਹਾਲਾਂਕਿ, ਇਸ ਲਈ ਕੁਝ ਨਿਯਮ ਹਨ, ਜਿਨ੍ਹਾਂ ਵਿੱਚੋਂ ਪਹਿਲਾ ਨਿਯਮ ਇਹ ਹੈ ਕਿ ਲਾਇਸੈਂਸ ਲੈਣ ਲਈ ਕਿਸੇ ਵੀ ਭਾਰਤੀ ਨਾਗਰਿਕ ਦੀ ਉਮਰ 21 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ।
ਸਿਰਫ਼ ਉਹੀ ਹਥਿਆਰ ਮਿਲੇਗਾ ਜਿਸ ਦਾ ਲਾਇਸੈਂਸ
ਭਾਰਤ ਵਿਚ ਕਿਸੇ ਨੂੰ ਵੀ ਹਥਿਆਰ ਰੱਖਣ ਲਈ ਲਾਇਸੈਂਸ ਦੀ ਲੋੜ ਹੁੰਦੀ ਹੈ। ਲਾਇਸੰਸ ਪ੍ਰਾਪਤ ਕਰਨ ਲਈ ਤੁਹਾਨੂੰ ਇਕ ਅਰਜ਼ੀ ਜਮ੍ਹਾਂ ਕਰਾਉਣੀ ਪਵੇਗੀ। ਇਸ ਲਈ ਕਈ ਰਾਜਾਂ ਵਿੱਚ ਆਨਲਾਈਨ ਪ੍ਰਕਿਰਿਆ ਵੀ ਹੈ। ਇਸ ਲਈ ਤੁਸੀਂ ਔਫਲਾਈਨ ਵੀ ਅਰਜ਼ੀ ਜਮ੍ਹਾਂ ਕਰ ਸਕਦੇ ਹੋ। ਜਦੋਂ ਤੁਸੀਂ ਹਥਿਆਰ ਲਾਇਸੈਂਸ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਦੱਸਣਾ ਪੈਂਦਾ ਹੈ ਕਿ ਤੁਸੀਂ ਕਿਹੜਾ ਹਥਿਆਰ ਲੈ ਰਹੇ ਹੋ।
ਲਾਇਸੰਸ ਮੁਤਾਬਕ ਹੀ ਤੁਹਾਨੂੰ ਹਥਿਆਰ ਰੱਖਣ ਦੀ ਇਜਾਜ਼ਤ ਹੁੰਦੀ ਹੈ। ਜਿਵੇਂ ਪਿਸਤੌਲ, ਰਿਵਾਲਵਰ ਜਾਂ ਡਬਲ ਬੈਰਲ ਤੇ ਰਾਈਫਲ ਆਦਿ। ਸਿਰਫ਼ ਉਹੀ ਹਥਿਆਰ ਲਏ ਜਾ ਸਕਦੇ ਹਨ ਜਿਨ੍ਹਾਂ ਦੀ ਇਜਾਜ਼ਤ ਹੋਏ। ਆਸ ਲੋਕਾਂ ਵੱਲੋਂ 38 ਬੋਰ 9 ਐਮਐਮ ਤੇ 303 ਵਰਗੇ ਹਥਿਆਰ ਨਹੀਂ ਲਏ ਜਾ ਸਕਦੇ।
ਭਾਰਤ ਵਿਚ ਹਥਿਆਰਾਂ ਦਾ ਲਾਇਸੈਂਸ ਬਹੁਤ ਔਖਾ ਕੰਮ ਹੈ। ਇਸ ਲਈ ਸਰਕਾਰ ਵੱਲੋਂ ਕੁਝ ਨਿਯਮ ਤੈਅ ਕੀਤੇ ਗਏ ਹਨ। ਭਾਰਤ ਦੇ ਆਰਮਜ਼ ਐਕਟ 1959 ਤਹਿਤ ਕੋਈ ਵੀ ਵਿਅਕਤੀ ਸਵੈ-ਰੱਖਿਆ ਲਈ ਪ੍ਰਸ਼ਾਸਨ ਤੋਂ ਲਾਇਸੈਂਸ ਲੈ ਸਕਦਾ ਹੈ। ਇਸ ਤੋਂ ਬਾਅਦ ਉਹ ਹਥਿਆਰ ਖਰੀਦ ਸਕਦਾ ਹੈ। ਲਾਇਸੰਸ ਪ੍ਰਾਪਤ ਕਰਨ ਲਈ, ਤੁਹਾਡੀ ਉਮਰ 21 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ।
ਲਾਇਸੈਂਸ ਲੈਣ ਵਾਲਾ ਭਾਰਤ ਦਾ ਨਾਗਰਿਕ ਹੋਣਾ ਚਾਹੀਦਾ ਹੈ। ਤੁਹਾਡੇ ਵਿਰੁੱਧ ਕੋਈ ਗੰਭੀਰ ਅਪਰਾਧਿਕ ਦੋਸ਼ ਨਹੀਂ ਹੋਣਾ ਚਾਹੀਦਾ। ਤੁਸੀਂ ਸਰੀਰਕ ਤੇ ਮਾਨਸਿਕ ਤੌਰ ‘ਤੇ ਤੰਦਰੁਸਤ ਹੋਣੇ ਚਾਹੀਦੇ ਹੋ। ਤੁਹਾਡੀ ਕਿਸੇ ਕਿਸਮ ਦੀ ਸਰਕਾਰੀ ਦੇਣਦਾਰੀ ਨਹੀਂ ਹੋਣੀ ਚਾਹੀਦੀ। ਇਹ ਸਾਰੀਆਂ ਯੋਗਤਾਵਾਂ ਪੂਰੀਆਂ ਕਰਨ ਤੋਂ ਬਾਅਦ, ਤੁਹਾਨੂੰ ਇਹ ਦੱਸਣਾ ਪਵੇਗਾ ਕਿ ਤੁਹਾਡੀ ਜਾਨ ਨੂੰ ਖ਼ਤਰਾ ਕਿਉਂ ਹੈ। ਫਿਰ ਤੁਹਾਨੂੰ ਇੱਕ ਲਾਇਸੰਸ ਜਾਰੀ ਕੀਤਾ ਜਾਂਦਾ ਹੈ।
ਤੁਸੀਂ AK 47 ਵਿਚ ਕੀ ਰੱਖ ਸਕਦੇ ਹੋ?
ਦੱਸ ਦਈਏ ਕਿ ਸਰਕਾਰ ਆਤਮ ਰੱਖਿਆ ਲਈ ਕਿਸੇ ਵੀ ਵਿਅਕਤੀ ਨੂੰ ਬੰਦੂਕ ਦਾ ਲਾਇਸੈਂਸ ਦਿੰਦੀ ਹੈ ਪਰ ਕਈ ਹਥਿਆਰ ਅਜਿਹੇ ਹਨ ਜਿਨ੍ਹਾਂ ਦੀ ਵਰਤੋਂ ਸਿਰਫ਼ ਸੁਰੱਖਿਆ ਬਲਾਂ ਦੇ ਜਵਾਨ ਹੀ ਕਰ ਸਕਦੇ ਹਨ। ਵਿਸਫੋਟਕ ਸਮੱਗਰੀ ਸਮੇਤ AK 47 ਤੇ ਤੋਪਾਂ ਵਰਗੇ ਹਥਿਆਰਾਂ ਦਾ ਲਾਇਸੈਂਸ ਕਿਸੇ ਵੀ ਆਮ ਆਦਮੀ ਨੂੰ ਨਹੀਂ ਦਿੱਤਾ ਜਾਂਦਾ। ਇਸ ਦੇ ਨਾਲ ਹੀ ਬਿਨਾਂ ਲਾਇਸੈਂਸ ਤੋਂ ਅਜਿਹਾ ਹਥਿਆਰ ਰੱਖਣਾ ਕਾਨੂੰਨੀ ਜੁਰਮ ਹੈ ਜਿਸ ਲਈ ਸਜ਼ਾ ਦੀ ਵਿਵਸਥਾ ਹੈ।