13 ਜੂਨ (ਪੰਜਾਬੀ ਖਬਰਨਾਮਾ):ਗਰਮੀਆਂ ਦੇ ਮੌਸਮ ’ਚ ਪੇਟ ਖ਼ਰਾਬ ਤੇ ਪਾਚਨ ਤੰਤਰ ਦੀਆਂ ਸਮੱਸਿਆਵਾਂ ਅਕਸਰ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ਗਰਮ ਤੇ ਖ਼ੁਸ਼ਕ ਮੌਸਮ ਵਿਚ ਪਾਚਨ ਤੰਤਰ ਨੂੰ ਠੀਕ ਰੱਖਣ ਲਈ ਨਿੰਬੂ ਪਾਣੀ ਦਾ ਸੇਵਨ ਫ਼ਾਇਦੇਮੰਦ ਹੁੰਦਾ ਹੈ। ਇਸ ਮੌਸਮ ’ਚ ਵੱਧਦਾ ਤਾਪਮਾਨ ਪਾਚਨ ਤੰਤਰ ਨੂੰ ਪ੍ਰਭਾਵਿਤ ਕਰਦਾ ਹੈ। ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ, ਉਹ ਪੇਟ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਪੇਟ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ’ਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ’ਚ ਮਦਦ ਕਰਦੇ ਹਨ। ਨਿੰਬੂ ਪਾਣੀ ’ਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਫਾਸਫੋਰਸ, ਸੋਡੀਅਮ, ਪੋਟਾਸ਼ੀਅਮ ਤੇ ਮੈਗਨੀਸ਼ੀਅਮ, ਵਿਟਾਮਿਨ-ਈ ਆਦਿ ਪੌਸ਼ਕ ਤੱਤ ਵੀ ਪਾਏ ਜਾਂਦੇ ਹਨ। ਇਹ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ’ਚ ਮਦਦ ਕਰਦੇ ਹਨ। ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਵੀ ਨਿੰਬੂ ਪਾਣੀ ਦਾ ਸੇਵਨ ਫ਼ਾਇਦੇਮੰਦ ਹੁੰਦਾ ਹੈ। ਪੇਟ ਨਾਲ ਜੁੜੀਆਂ ਸਮੱਸਿਆਵਾਂ, ਜਿਵੇਂ ਕਬਜ਼, ਐਸੀਡਿਟੀ, ਪੇਟ ਫੁੱਲਣਾ ਆਦਿ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ।PlayNextMute

ਗੈਸ ਦੀ ਸਮੱਸਿਆ ਹੁੰਦੀ ਦੂਰ

ਪੇਟ ’ਚ ਗੈਸ ਹੋਣ ’ਤੇ ਤੁਸੀਂ ਨਿੰਬੂ ਪਾਣੀ ਦਾ ਸੇਵਨ ਕਰ ਸਕਦੇ ਹੋ। ਇਸ ’ਚ ਸਿਟਰਿਕ ਤੇ ਹਾਈਡ੍ਰੋਕਲੋਰਿਕ ਐਸਿਡ ਹੁੰਦਾ ਹੈ। ਇਸ ਨਾਲ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ। ਗਰਮੀਆਂ ਦੇ ਦਿਨਾਂ ’ਚ ਤੁਸੀਂ ਦਿਨ ਭਰ ਦੋ-ਤਿੰਨ ਗਲਾਸ ਨਿੰਬੂ ਪਾਣੀ ਦੇ ਪੀਓ। ਇਸ ਨਾਲ ਪਾਚਨ ਕਿਰਿਆ ਠੀਕ ਰਹੇਗੀ ਤੇ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ। ਗਰਮੀਆਂ ਦੇ ਮੌਸਮ ’ਚ ਪੇਟ ਦਰਦ, ਐਸੀਡਿਟੀ, ਢਿੱਡ ’ਚ ਕੜਵੱਲ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਕ ਗਲਾਸ ਪਾਣੀ ’ਚ ਨਿੰਬੂ ਦਾ ਰਸ ਤੇ ਕਾਲਾ ਨਮਕ ਮਿਲਾ ਕੇ ਪੀਓ। ਕੁਝ ਹੀ ਸਮੇਂ ’ਚ ਪੇਟ ਨਾਲ ਜੁੜੀ ਸਮੱਸਿਆ ’ਚ ਰਾਹਤ ਮਹਿਸੂਸ ਕਰੋਗੇ। ਨਿੰਬੂ ਪਾਣੀ ਪੇਟ ਲਈ ਡੀਟੌਕਸ ਡਰਿੰਕ ਦਾ ਕੰਮ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ਤੇ ਅੰਤੜੀਆਂ ਦੀ ਸਫ਼ਾਈ ਹੁੰਦੀ ਹੈ।

ਫੂਡ ਪੁਆਇਜ਼ਨਿੰਗ ਨੂੰ ਕਰੇ ਕੰਟਰੋਲ

ਪੇਟ ਵਿਚ ਮੌਜੂਦ ਜ਼ਹਿਰੀਲੇ ਤੱਤ ਬਿਮਾਰੀਆਂ ਦਾ ਕਾਰਨ ਬਣਦੇ ਹਨ। ਪੇਟ ’ਚੋਂ ਇਨ੍ਹਾਂ ਮਾੜੇ ਤੱਤਾਂ ਨੂੰ ਸਾਫ਼ ਕਰਨ ਲਈ ਰੋਜ਼ਾਨਾ ਨਿੰਬੂ ਪਾਣੀ ਦਾ ਸੇਵਨ ਕਰਨਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਨਿੰਬੂ ਪਾਣੀ ਦੇ ਸੇਵਨ ਨਾਲ ਫੂਡ ਪੁਆਇਜ਼ਨਿੰਗ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਨਿੰਬੂ ’ਚ ਮੌਜੂਦ ਵਿਟਾਮਿਨ ਤੇ ਪ੍ਰੋਟੀਨ ਦੀ ਮਦਦ ਨਾਲ ਉਲਟੀ ਤੇ ਮਤਲੀ ਵਰਗੇ ਲੱਛਣਾਂ ਨੂੰ ਰੋਕਣ ’ਚ ਮਦਦ ਮਿਲਦੀ ਹੈ। ਗਰਮੀ ਦੇ ਮੌਸਮ ’ਚ ਸਫ਼ਰ ਕਰਦੇ ਸਮੇਂ ਕਈ ਲੋਕਾਂ ਨੂੰ ਉਲਟੀ ਦੀ ਸ਼ਿਕਾਇਤ ਹੋ ਜਾਂਦੀ ਹੈ। ਹੀਟ ਸਟ੍ਰੋਕ ਕਾਰਨ ਵੀ ਉਲਟੀ ਦੀ ਸਮੱਸਿਆ ਆ ਸਕਦੀ ਹੈ। ਅਜਿਹੇ ’ਚ ਇਕ ਗਲਾਸ ਨਿੰਬੂ ਪਾਣੀ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।

ਡਾਇਰੀਆ ਹੋਣ ’ਤੇ ਵੀ ਹੁੰਦਾ ਫ਼ਾਇਦੇਮੰਦ

ਉਲਟੀ ਨੂੰ ਰੋਕਣ ਲਈ ਤੁਸੀਂ ਇਕ ਗਲਾਸ ਪਾਣੀ ’ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਗਰਮੀਆਂ ਵਿਚ ਪਾਣੀ ਦੀ ਕਮੀ, ਦਸਤ ਆਦਿ ਲੱਗ ਜਾਂਦੇ ਹਨ। ਮਸਾਲੇਦਾਰ ਭੋਜਨ ਠੀਕ ਤਰ੍ਹਾਂ ਨਹੀਂ ਪਚਦਾ, ਜਿਸ ਕਾਰਨ ਪੇਟ ਦਰਦ ਤੇ ਦਸਤ ਆਦਿ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਇਨ੍ਹਾਂ ਲੱਛਣਾਂ ਨੂੰ ਦੂਰ ਕਰਨ ਲਈ ਗਰਮੀਆਂ ਵਿਚ ਨਿੰਬੂ ਪਾਣੀ ਪੀਓ। ਡਾਇਰੀਆ ਹੋਣ ’ਤੇ ਵੀ ਨਿੰਬੂ ਪਾਣੀ ਦਾ ਸੇਵਨ ਕਰਨਾ ਫ਼ਾਇਦੇਮੰਦ ਹੁੰਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।