20 ਅਗਸਤ 2024 : ਆਯੁਰਵੇਦ ਭਾਰਤ ਦੀ ਪ੍ਰਾਚੀਨ ਤੇ ਮਜ਼ਬੂਤ ਚਿਕਿਤਸਕ ਪ੍ਰਣਾਲੀ ਹੈ। ਇਸਦੀ ਮਦਦ ਨਾਲ ਅਨੇਕਾਂ ਸਿਹਤ ਸਮੱਸਿਆਵਾਂ ਦਾ ਇਲਾਜ਼ ਕੀਤਾ ਜਾਂਦਾ ਹੈ। ਪਰ ਅੱਜ ਦੇ ਸਮੇਂ ਵਿਚ ਵਧੇਰੇ ਲੋਕ ਐਲੋਪੈਥੀ ਭਾਵ ਅੰਗਰੇਜ਼ੀ ਦਿਵਾਈਆਂ ਖਾਣ ਨੂੰ ਪਹਿਲ ਦਿੰਦੇ ਹਨ। ਐਲੋਪੈਥੀ ਸਮੱਸਿਆ ਦਾ ਛੇਤੀ ਇਲਾਜ਼ ਤਾਂ ਕਰ ਦਿੰਦੀ ਹੈ, ਪਰ ਇਹ ਕਈ ਤਰ੍ਹਾਂ ਨਾਲ ਸਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾਉਂਦੀ ਹੈ। ਜੋੜਾਂ ਜਾਂ ਗਠੀਏ ਦੇ ਦਰਦ ਤੋਂ ਰਾਹਤ ਪਾਉਣ ਲਈ ਜ਼ਿਆਦਾਤਰ ਲੋਕ ਪੇਨਕਿਲਰ ਗੋਲੀਆਂ ਖਾਂਦੇ ਹਨ, ਜੋ ਕਿ ਸਾਡੀ ਸਿਹਤ ਲਈ ਠੀਕ ਨਹੀਂ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੌਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਪੱਤੇ ਜੋੜਾਂ ਜਾਂ ਗਠੀਏ ਦਾ ਦਰਦ ਦੂਰ ਕਰਨ ਵਿਚ ਮਦਦ ਕਰਦੇ ਹਨ।
ਅਰੰਡੀ (castor) ਦੇ ਪੌਦੇ ਦੇ ਪੱਤੇ ਦਰਦ ਨੂੰ ਦੂਰ ਕਰਨ ਲਈ ਬਹੁਤ ਫ਼ਾਇਦੇਮੰਦ ਮੰਨੇ ਜਾਂਦੇ ਹਨ। ਇਸ ਪੌਦੇ ਹੀ ਆਯੁਰਵੇਦ ਵਿਚ ਵਿਸ਼ੇਸ਼ ਮਾਨਤਾ ਹੈ। ਹਲਦਵਾਨੀ ਦੇ ਰਹਿਣ ਵਾਲੇ ਸੀਨੀਅਰ ਆਯੁਰਵੈਦਿਕ ਡਾਕਟਰ ਵਿਨੈ ਖੁੱਲਰ ਨੇ ਦੱਸਿਆ ਕਿ ਅਰੰਡੀ ਦੇ ਬੀਜਾਂ ਤੋਂ ਲੈ ਕੇ ਪੱਤਿਆਂ ਤੱਕ ਹਰ ਚੀਜ਼ ਲਾਭਦਾਇਕ ਹੈ। ਆਯੁਰਵੇਦ ਦੇ ਅਨੁਸਾਰ, ਜੇਕਰ ਦਰਦ ਵਾਲੀ ਥਾਂ ‘ਤੇ ਅਰੰਡੀ ਦੇ ਪੱਤੇ ਨੂੰ ਬੰਨ੍ਹਿਆ ਜਾਵੇ, ਤਾਂ ਇਹ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਅਰੰਡੀ ਦੇ ਪੱਤੇ ਗਠੀਏ ਦੇ ਦਰਦ ਨੂੰ ਵੀ ਠੀਕ ਕਰਦੇ ਹਨ। ਅਰੰਡੀ ਦੇ ਪੱਤਿਆਂ ਦਾ ਲੇਪ ਬਣਾ ਕੇ ਰਾਤ ਨੂੰ ਦਰਦ ਵਾਲੀ ਥਾਂ ‘ਤੇ ਪੱਟੀ ਨਾਲ ਬੰਨ੍ਹ ਕੇ ਰੱਖਣ ਨਾਲ ਦਰਦ ਤੋਂ ਕਾਫ਼ੀ ਰਾਹਤ ਮਿਲਦੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਰੰਡੀ ਤੋਂ ਕਈ ਤਰ੍ਹਾਂ ਦੀਆਂ ਚੀਜ਼ਾ ਬਣਾਈਆਂ ਜਾਂਦੀਆਂ ਹਨ। ਇਸ ਦੀ ਵਰਤੋਂ ਤੇਲ, ਸਾਬਣ, ਸ਼ੈਂਪੂ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਇਸ ਤੋਂ ਡਾਈ, ਪਾਲਿਸ਼ ਆਦਿ ਵੀ ਤਿਆਰ ਕੀਤੀ ਜਾਂਦੀ ਹੈ। ਅਰੰਡੀ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿਚ ਵੀ ਹੁੰਦੀ ਹੈ।
ਅਰੰਡੀ ਦੇ ਪੱਤਿਆਂ ਦੇ ਲਾਭ
ਆਯੁਰਵੇਦ ਅਨੁਸਾਰ ਅਰੰਡੀ (castor) ਕਈ ਤਰ੍ਹਾਂ ਨਾਲ ਸਾਡੀ ਸਿਹਤ ਲਈ ਫ਼ਾਇਦੇਮੰਦ ਹੈ। ਵਿਸ਼ੇਸ਼ ਤੌਰ ਉੱਤੇ ਇਸਦੀ ਵਰਤੋਂ ਦਰਦ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਅਰੰਡੀ ਦੇ ਪੱਤਿਆਂ ਦਾ ਪੇਸਟ ਜੋੜਾਂ ਦੇ ਦਰਦ ਅਤੇ ਸੋਜ ਤੋਂ ਰਾਹਤ ਦਵਾਉਂਦਾ ਹੈ। ਅਚਾਨਕ ਸੱਟ ਲੱਜ ਜਾਣ ਉਪਰੰਤ ਵੀ ਤੁਸੀਂ ਅਰੰਡੀ ਦੇ ਪੱਤਿਆਂ ਜਾਂ ਇਸਦੇ ਲੇਪ ਦੀ ਵਰਤੋਂ ਕਰ ਸਕਦੇ ਹੋ। ਤੇਲ ਗਰਮ ਕਰਕੇ ਉਸ ਵਿਚ ਅਰੰਡੀ ਦੇ ਪੱਤੇ ਪਾਓ ਅਤੇ ਇਸਨੂੰ ਸੱਟ ਵਾਲੀ ਥਾਂ ਉੱਤੇ ਲਗਾ ਲਓ। ਇਸ ਨਾਲ ਤੁਹਾਨੂੰ ਦਰਦ ਤੋਂ ਤਰੁੰਤ ਰਾਹਤ ਮਿਲੇਗੀ।
ਅਰੰਡੀ ਵਿਚ ਐਂਟੀ-ਇਨਫਲੇਮੇਟਰੀ ਗੁਣ ਵੀ ਪਾਏ ਜਾਂਦੇ ਹਨ। ਅਰੰਡੀ ਦੇ ਪੱਤਿਆਂ ਦਾ ਕਾੜ੍ਹਾ ਪੇਟ ਦੀਆਂ ਬਿਮਾਰੀਆਂ ਅਤੇ ਦਸਤ ਆਦਿ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਨਾਲ ਪਾਚਨ ਪ੍ਰਣਾਲੀ ਵੀ ਮਜ਼ਬੂਤ ਹੁੰਦੀ ਹੈ। ਅਰੰਡੀ ਦੇ ਕਾੜ੍ਹੇ ਦਾ ਸੇਵਨ ਕਰਨ ਨਾਲ ਬਦਹਜ਼ਮੀ ਤੋਂ ਵੀ ਰਾਹਤ ਮਿਲਦੀ ਹੈ।
ਇਸਦੇ ਨਾਲ ਹੀ ਜੇਕਰ ਤੁਹਾਡੀ ਛਾਤੀ ਵਿਚ ਕੋਈ ਗੰਢ ਹੈ। ਇਸ ਗੰਢ ਕਰਕੇ ਤੁਹਾਨੂੰ ਦਰਦ ਜਾਂ ਸੋਜ ਮਹਿਸੂਸ ਹੋ ਰਹੀ ਹੈ, ਤਾਂ ਤੁਸੀਂ ਇਸ ਉੱਤੇ ਵੀ ਅਰੰਡੀ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ ਅਤੇ ਤੁਹਾਨੂੰ ਦਰਦ ਨੂੰ ਦੂਰ ਕਰਨ ਲਈ ਪੇਨਕਿਲਸ ਖਾਣ ਦੀ ਲੋੜ ਨਹੀਂ ਪੇਵਗੀ।