(ਪੰਜਾਬੀ ਖ਼ਬਰਨਾਮਾ):ਲੰਘੇ ਸਾਲ ਸੋਸ਼ਲ ਮੀਡੀਆ ‘ਤੇ ਜਲੰਧਰ ਦਾ ਕੁੱਲ੍ਹੜ ਪੀਜ਼ਾ ਕਪਲ ਭਾਵ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਛਾਏ ਰਹੇ। ਇਨ੍ਹਾਂ ਨੇ ਦੇਸ਼ ਵਿਚ ਇਕ ਨਵੇਂ ਹੀ ਤਰੀਕੇ ਦਾ ਪੀਜ਼ਾ ਇਜ਼ਾਦ ਕੀਤਾ ਸੀ। ਕੁੱਲ੍ਹੜ ਪੀਜ਼ਾ ਦੇ ਨਾਮ ਨਾਲ ਵਾਇਰਲ ਕਪਲ ਲੋਕਾਂ ਨੂੰ ਕੁੱਲ੍ਹੜ ਪੀਜ਼ਾ ਵੇਚਦਾ ਹੈ। ਇਸ ਜੋੜੇ ਦਾ ਕੁੱਲ੍ਹੜ ਪੀਜ਼ਾ ਖਾਣ ਲਈ ਲੋਕਾਂ ਦੀ ਬਹੁਤ ਭੀੜ ਲੱਗੀ ਰਹਿੰਦੀ ਹੈ।
ਜੋੜਾ ਦੇਖਦੇ ਹੀ ਦੇਖਦੇ ਕਪਲ ਸੈਲੀਬ੍ਰੇਟੀ ਸਟੇਟਸ ਪਾ ਚੁੱਕਿਆ ਹੈ। ਜਿੱਥੇ ਉਨ੍ਹਾਂ ਦੇ ਕੁੱਲ੍ਹੜ ਪੀਜ਼ਾ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ। ਉੱਥੇ ਹੀ ਕਪਲ ਦਾ ਇਕ ਇਤਰਾਜਯੋਗ ਵੀਡੀਓ ਵੀ ਵਾਇਰਲ ਹੋਇਆ ਸੀ। ਜਿਸ ਨੂੰ ਲੈ ਕੇ ਬਾਅਦ ਵਿੱਚ ਕਪਲ ਨੂੰ ਸਫ਼ਾਈ ਵੀ ਦੇਣੀ ਪਈ ਸੀ। ਇਨੀਂ ਦਿਨੋਂ ਕਪਲ ਦਾ ਇਕ ਹੋਰ ਰੋਮਾਂਟਿਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ‘ਤੇ ਲੋਕ ਖੂਬ ਰਿਏਕਟ ਕਰ ਰਹੇ ਹਨ।