29 ਅਗਸਤ 2024 : ਇੱਥੇ ਕੋਰੀਆ ਓਪਨ ਦੇ ਪਹਿਲੇ ਗੇੜ ਵਿੱਚ ਅਸ਼ਮਿਤਾ ਚਾਲੀਹਾ, ਮਾਲਵਿਕਾ ਬੰਸੋਦ ਅਤੇ ਆਕਰਸ਼ੀ ਕਸ਼ਯਪ ਦੀਆਂ ਹਾਰਾਂ ਨਾਲ ਸੁਪਰ 500 ਬੈਡਮਿੰਟਨ ਟੂਰਨਾਮੈਂਟ ’ਚ ਭਾਰਤ ਦੀ ਮੁਹਿੰਮ ਖ਼ਤਮ ਹੋ ਗਈ ਹੈ। ਦੁਨੀਆ ਦੀ 53ਵੇਂ ਨੰਬਰ ਦੀ ਖਿਡਾਰਨ ਅਸ਼ਮਿਤਾ ਨੂੰ ਮਹਿਲਾ ਸਿੰਗਲਜ਼ ਵਿੱਚ ਦੁਨੀਆ ਦੀ 17ਵੇਂ ਨੰਬਰ ਦੀ ਖਿਡਾਰਨ ਪੋਰਨਪਾਵੀ ਚੋਚੁਵੋਂਗ ਤੋਂ 8-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਗੇੜ ਦੇ ਇੱਕ ਹੋਰ ਮੈਚ ’ਚ ਆਕਰਸ਼ੀ ਡੈਨਮਾਰਕ ਦੀ ਲਾਈਨ ਕ੍ਰਿਸਟੋਫਰਸਨ ਹੱਥੋਂ 15-21, 15-21 ਨਾਲ ਹਾਰ ਗਈ। ਇਸੇ ਤਰ੍ਹਾਂ ਦੁਨੀਆ ਦੀ 41ਵੇਂ ਨੰਬਰ ਦੀ ਖਿਡਾਰਨ ਮਾਲਵਿਕਾ ਨੂੰ 18ਵੇਂ ਨੰਬਰ ਦੀ ਖਿਡਾਰਨ ਡੈਨਮਾਰਕ ਦੀ ਲਾਈਨ ਹੋਜਮਾਰਕ ਜਾਇਰਸਫੇਲਟ ਤੋਂ 21-18, 15-21, 17-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।