01 ਜੁਲਾਈ (ਪੰਜਾਬੀ ਖ਼ਬਰਨਾਮਾ):ਗਰਮੀਆਂ ਦੇ ਮੌਸਮ ‘ਚ ਇਸਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਬਾਜ਼ਾਰ ‘ਚ ਬੇਲ ਦੇ ਬਣੇ ਸ਼ਰਬਤ ਆਸਾਨੀ ਨਾਲ ਮਿਲ ਜਾਂਦੇ ਹਨ। ਬੇਲ ਦੇ ਫਲ ਦਾ ਗੁੱਦਾ ਦੁੱਧ ਅਤੇ ਪਾਣੀ ਦੇ ਨਾਲ ਮਿਲਾਕੇ ਪੀਣ ਵੀ ਫਾਇਦੇਮੰਦ ਹੁੰਦਾ ਹੈ। ਚਿਕਿਤਸਕ ਗੁਣਾਂ ਨਾਲ ਭਰਪੂਰ ਵੇਲ ਪੇਟ ਸੰਬੰਧੀ ਬੀਮਾਰੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਸ ਕਰ ਗਰਮੀਆਂ ‘ਚ ਇਹ ਸਰੀਰ ਨੂੰ ਠੰਡਕ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਵੇਲ ਦਾ ਸ਼ਰਬਤ ਪੀਣ ਦੇ ਫਾਇਦੇ ਦੱਸ ਰਹੇ ਹਾਂ…
ਪੇਟ ਦੀ ਗੈਸ, ਜਲਣ ਜਾਂ ਕਬਜ਼ ਹੈ ਤਾਂ ਇਸਦੇ ਲਈ ਰੌਜ਼ਾਨਾ ਬੇਲ ਦਾ ਸ਼ਰਬਤ ਦੀ ਵਰਤੋਂ ਕਰੋ। ਇਸ ਸ਼ਰਬਤ ਨੂੰ ਪੀਣ ਦੇ ਨਾਲ ਉਕਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਬੇਲ ਨਾਲ ਅਪਚ ਦੀ ਸਮੱਸਿਆ ਵੀ ਦੂਰ ਹੁੰਦੀ ਹੈ
ਬੇਲ ਦੇ ਗੁੱਦੇ ‘ਚ ਗੁੜ ਮਿਲਾ ਕੇ ਖਾਣ ਨਾਲ ਥਕਾਵਟ ਦੂਰ ਹੁੰਦੀ ਹੈ। ਇਸ ਨਾਲ ਤੁਸੀਂ ਖੁਦ ਨੂੰ ਤਾਜ਼ਾ ਮਹਿਸੂਸ ਕਰੋਗੇ। ਵੇਲ ਦਾ ਸ਼ਰਬਤ ਦਿਮਾਗ ਨੂੰ ਠੰਡਾ ਰੱਖਦਾ ਹੈ।
ਬੇਲ ਦੇ ਸ਼ਰਬਤ ਦਾ ਸੇਵਨ ਕਰਨ ਨਾਲ ਸਰੀਰ ‘ਚ ਠੰਡਕ ਰਹਿੰਦੀ ਹੈ ਅਤੇ ਇਸ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ।
ਬੇਲ ਦੇ ਸ਼ਰਬਤ ਦੇ ਸੇਵਨ ਕਰਨ ਨਾਲ ਖੂਨ ਸਾਫ ਹੁੰਦਾ ਹੈ। ਇਸ ਸ਼ਰਬਤ ਨੂੰ ਪੀਣ ਨਾਲ ਕਿਸੇ ਵੀ ਸੰਕਰਮਣ ਦਾ ਖਤਰਾ ਘੱਟ ਹੋ ਜਾਂਦਾ ਹੈ।
ਮੂੰਹ ‘ਚ ਬਾਰ-ਬਾਰ ਛਾਲੇ ਹੋ ਰਹੇ ਹਨ ਤਾਂ ਇਸਦੇ ਲਈ ਬੇਲ ਦੇ ਸ਼ਰਬਤ ਦੀ ਵਰਤੋਂ ਕਰੋਂ। ਇਸ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਣਗੇ।
ਬੇਲ ਪੇਟ ਦੀ ਰੋਗਾਂ ਨੂੰ ਦੂਰ ਕਰਦਾ ਹੈ ਅਤੇ ਅੰਤੜਿਆਂ ਨੂੰ ਵੀ ਸਾਫ ਕਰਦਾ ਹੈ। ਗਰਮੀਆਂ ‘ਚ ਲੂ ਤੋਂ ਬਚਣ ਲਈ ਪਕੇ ਹੋਏ ਵੇਲ ਦੇ ਗੁੱਦੇ ਨੂੰ ਹੱਥਾਂ ‘ਤੇ ਰਗੜ ਲਓ। ਇਸ ਨੂੰ ਪਾਣੀ ‘ਚ ਮਿਲਾ ਕੇ ਛਾਣ ਲਓ, ਤੁਸੀਂ ਇਸ ‘ਚ ਚੀਨੀ ਵੀ ਪਾ ਸਕਦੇ ਹੋ।