06 ਜੂਨ 2024 (ਪੰਜਾਬੀ ਖਬਰਨਾਮਾ) : ਅਮਿਤਾਭ ਬਚਨ (Amitabh Bachchan) ਭਾਰਤੀ ਫਿਲਮ ਇੰਡਸਟਰੀ ਦੇ ਸੁਪਰ ਸਟਾੱਰ ਹਨ। ਆਪਣੀ ਜਵਾਨੀ ਵੇਲੇ ਤੋਂ ਲੈ ਕੇ ਹੁਣ ਤੱਕ ਉਹ ਇਕੱਲੇ ਅਜਿਹੇ ਅਦਾਕਾਰ ਹਨ, ਜੋ ਲਗਾਤਾਰ ਭਾਰਤੀ ਦਰਸ਼ਕਾਂ ਨੂੰ ਫਿਲਮਾਂ ਦੇ ਰਹੇ ਹਨ। ਅਜੇ ਵੀ ਲੋਕ ਅਮਿਤਾਭ ਬਚਨ ਨੂੰ ਬਹੁਤ ਪਸੰਦ ਕਰਦੇ ਹਨ। ਪਰ ਤੁਸੀਂ ਸ਼ਾਇਦ ਇਹ ਜਾਣਕੇ ਹੈਰਾਨ ਹੋਵੋਂਗੇ ਕਿ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਵੇਲੇ ਅਮਿਤਾਭ ਨੂੰ ਬਹੁਤ ਥਾਵਾਂ ਤੋਂ ਰਿਜੈਕਸ਼ਨ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਨੇ ਸਾਲ 1969 ‘ਚ ਅਦਾਕਾਰੀ ਦੀ ਦੁਨੀਆ ‘ਚ ਐਂਟਰੀ ਕੀਤੀ। ਪਰ ਆਪਣੇ ਕੱਦ, ਸਰੀਰ ਤੇ ਆਵਾਜ਼ ਦੇ ਕਾਰਨ ਕਾਫੀ ਥਾਵਾਂ ਤੋਂ ਨਾਂਹ ਦਾ ਸਾਹਮਣਾ ਕਰਨਾ ਪਿਆ। ਇਹੀ ਨਹੀਂ, ਜਦੋਂ ਉਹਨਾਂ ਨੂੰ ਫਿਲਮੀ ਦੁਨੀਆ ‘ਚ ਕੰਮ ਮਿਲਿਆ ਤਾਂ ਸ਼ੁਰੂ ‘ਚ ਕਈ ਬੈਕ-ਟੂ-ਬੈਕ ਫਿਲਮਾਂ ਫਲਾਪ ਸਾਬਤ ਹੋਈਆਂ। ਇੱਕ ਵਾਰ ਤਾਂ ਇਸ ਐਕਟਰ ਨੂੰ ਸਟੂਡੀਓ ਤੋਂ ਬਾਹਰ ਵੀ ਕੱਢ ਦਿੱਤਾ ਗਿਆ ਸੀ।

ਫਿਲਮਾਂ ‘ਚ ਆਪਣੇ ਦਮਦਾਰ ਕਿਰਦਾਰਾਂ ਰਾਹੀਂ ਆਪਣੀ ਪਛਾਣ ਬਣਾਉਣ ਵਾਲੇ ਇਸ ਅਦਾਕਾਰ ਨੇ ਆਪਣੇ ਕਰੀਅਰ ‘ਚ ਕਈ ਹਿੱਟ ਅਤੇ ਬਲਾਕਬਸਟਰ ਫਿਲਮਾਂ ‘ਚ ਕੰਮ ਕੀਤਾ ਹੈ। ਅੱਜ ਉਮਰ ਦੇ ਇਸ ਪੜਾਅ ‘ਤੇ ਵੀ ਉਹ ਹਰ ਵੱਡੀ ਫਿਲਮ ‘ਚ ਨਜ਼ਰ ਆ ਰਹੇ ਹਨ। ਉਸਨੇ ਟੀਵੀ ‘ਤੇ ਵੀ ਬਹੁਤ ਕੰਮ ਕੀਤਾ। ਇਸ ਅਦਾਕਾਰ ਨੇ ਰੇਖਾ ਨਾਲ ਕਈ ਫਿਲਮਾਂ ਕੀਤੀਆਂ। ਅੱਜ ਅਮਿਤਾਭ ਜਿੱਥੇ ਹੈ, ਉੱਥੇ ਪਹੁੰਚਣਾ ਕੋਈ ਸੌਖਾ ਕੰਮ ਨਹੀਂ ਸੀ।

ਸਟੂਡੀਓ ਤੋਂ ਕੱਢਿਆ ਗਿਆ ਸੀ ਬਾਹਰ

ਬਾਲੀਵੁੱਡ ਹੰਗਾਮਾ ਨੂੰ ਦਿੱਤੇ ਇੰਟਰਵਿਊ ‘ਚ ਗੱਲ ਕਰਦਿਆਂ ਸ਼ੇਖਰ ਸੁਮਨ ਨੇ ਕਿਹਾ ਕਿ ਇਕ ਵਾਰ ਮੈਨੂੰ ਸ਼ਸ਼ੀ ਕਪੂਰ ਨੇ ਦੱਸਿਆ ਸੀ ਕਿ ਕੁਝ ਨਿਰਮਾਤਾ ਉਨ੍ਹਾਂ ਤੋਂ ਬਿਨਾਂ ਕੰਮ ਨਹੀਂ ਸਨ ਕਰਦੇ। ਕੁਝ ਨਿਰਮਾਤਾ ਅਮਿਤਾਭ ਬਾਰੇ ਕਹਿੰਦੇ ਸਨ ਇਸ ਕਬਜ਼ੀਅਤ ਵਾਲੇ ਐਕਟਰ ਨੂੰ ਅੰਦਰ ਕਿਸਨੇ ਆਉਣ ਦਿੱਤਾ। ਉਹ ਫਿਰ ਕੰਮ ਪੁੱਛਣ ਆ ਗਿਆ, ਬਾਹਰ ਲੈ ਕੇ ਜਾਉ, ਅੰਦਰ ਕਿਸਨੇ ਬੁਲਾਇਆ ਹੈ? ਇੰਨਾ ਹੀ ਨਹੀਂ, ਸ਼ੇਖਰ ਨੇ ਦੱਸਿਆ ਕਿ ਇਕ ਵਾਰ ਇਕ ਵਿਅਕਤੀ ਨੇ ਉਹਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਤੁਸੀਂ ਆਪਣਾ ਚਿਹਰਾ ਦੇਖਿਆ ਹੈ? ਜਿੱਥੋਂ ਆਏ ਹੋ ਉੱਥੇ ਵਾਪਸ ਜਾਓ।’’

ਮਿਹਨਤ ਦੀ ਭੱਠੀ ਵਿਚ ਤਪਾਈ ਕਿਸਮਤ

ਆਪਣੇ ਫ਼ਿਲਮੀ ਕਰੀਅਰ ਦੌਰਾਨ ਕਈ ਰੁਕਾਵਟਾਂ ਤੇ ਸੱਟਾਂ ਝੱਲਣ ਦੇ ਬਾਵਜੂਦ, ਅੱਜ ਉਹ ਇੰਟਰਟੇਂਮੈਂਟ ਦੀ ਦੁਨੀਆਂ ਦੇ ਬਾਦਸ਼ਾਹ ਹਨ। ਉਹਨਾਂ ਨੇ 81 ਸਾਲ ਦੀ ਉਮਰ ਵਿੱਚ ਵੀ ਬਲਾਕਬਸਟਰ ਫ਼ਿਲਮਾਂ ਕੀਤੀਆਂ ਹਨ। ਉਸ ਨੂੰ ਆਪਣੀ ਜ਼ਿੰਦਗੀ ਵਿਚ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ ਹੈ। ਅੱਜ ਉਹ ਲੋਕਾਂ ਲਈ ਮਿਸਾਲ ਬਣਿਆ ਹੋਇਆ ਹੈ।

ਬੈਕ-ਟੂ-ਬੈਕ ਕਈ ਫਲਾਪ ਫ਼ਿਲਮਾਂ

1969 ਤੋਂ 1973 ਤੱਕ ਅਮਿਤਾਭ ਬੱਚਨ ਨੂੰ 12 ਫਿਲਮਾਂ ਵਿਚ ਕੰਮ ਕਰਨ ਦਾ ਮੌਕਾ ਮਿਲਿਆ ਪਰ ਸਾਰੀਆਂ ਹੀ ਫਲਾਪ ਹੋਈਆਂ। ਇੰਨਾ ਹੀ ਨਹੀਂ ਉਹ ਇੰਨੇ ਪਰੇਸ਼ਾਨ ਹੋ ਗਏ ਕਿ ਆਪਣੇ ਆਪ ਨੂੰ ਬਦਕਿਸਮਤ ਸਮਝ ਕੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਏ। ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਫਿਰ 1973 ਵਿੱਚ ਉਸਨੂੰ ਜ਼ੰਜੀਰ (Zanjeer 1973) ਫ਼ਿਲਮ ਵਿਚ ਕੰਮ ਕਰਨ ਦਾ ਮੌਕਾ ਮਿਲ ਗਿਆ। ਇਹ ਫਿਲਮ ਹਿਟ ਹੋਈ ਤੇ ਉਸ ਦੀ ਪ੍ਰਸਿੱਧੀ ਵਧਣ ਲੱਗੀ। ਇਸ ਫਿਲਮ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।