8 ਅਕਤੂਬਰ 2024 : ਤਿਉਹਾਰਾਂ ਦੇ ਮੌਸਮ ‘ਚ ਸੋਨਾ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ, ਖਾਸ ਤੌਰ ‘ਤੇ ਨਵਰਾਤਰੀ, ਦੀਵਾਲੀ ਅਤੇ ਦੁਸਹਿਰੇ ਵਰਗੇ ਮੌਕਿਆਂ ‘ਤੇ ਪਰ ਸੋਨਾ ਖਰੀਦਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਤੁਸੀਂ ਧੋਖਾਧੜੀ ਦਾ ਸ਼ਿਕਾਰ ਨਾ ਹੋਵੋ ਅਤੇ ਤੁਹਾਡੇ ਦੁਆਰਾ ਖਰੀਦਿਆ ਗਿਆ ਸੋਨਾ ਸ਼ੁੱਧ ਅਤੇ ਪ੍ਰਮਾਣਿਤ ਹੋਵੇ ।
ਸਿਰਫ਼ ਹਾਲਮਾਰਕ ਵਾਲਾ ਸੋਨਾ ਹੀ ਖਰੀਦੋ
ਹਾਲਮਾਰਕ ਸੋਨੇ ਦੀ ਸ਼ੁੱਧਤਾ ਦੀ ਗਾਰੰਟੀ ਦਿੰਦਾ ਹੈ। ਸੋਨੇ ਦੇ ਗਹਿਣੇ ਖਰੀਦਣ ਵੇਲੇ, ਇਹ ਯਕੀਨੀ ਬਣਾਓ ਕਿ ਇਹ ਹਾਲਮਾਰਕ ਕੀਤਾ ਗਿਆ ਹੈ। ਹੁਣ ਹਾਲਮਾਰਕਿੰਗ ਲਾਜ਼ਮੀ ਹੋ ਗਈ ਹੈ ਅਤੇ
ਹੁਣ ਸਿਰਫ 14, 18 ਅਤੇ 22 ਕੈਰਟ ਸੋਨੇ ‘ਤੇ ਹੀ ਹਾਲਮਾਰਕਿੰਗ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਗਹਿਣਿਆਂ ‘ਤੇ BIS ਦਾ ਤਿਕੋਣਾ ਹਾਲਮਾਰਕ ਦੇਖੋ।
HUID ਨੰਬਰ ਦੀ ਜਾਂਚ ਕਰੋ
ਸੋਨੇ ‘ਤੇ ਛਾਪੇ ਗਏ 6 ਅੰਕਾਂ ਦੇ ਹਾਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ (HUID) ਜ਼ਰੂਰ ਚੈੱਕ ਕਰੋ। ਇਹ ਤੁਹਾਨੂੰ ਸੋਨੇ ਦੀ ਸ਼ੁੱਧਤਾ ਅਤੇ ਪ੍ਰਮਾਣਿਕਤਾ ਦੀ ਜਾਣਕਾਰੀ ਦਿੰਦਾ ਹੈ।
ਬਿੱਲ ਲੈਣਾ ਨਾ ਭੁੱਲੋ
ਹਾਲਮਾਰਕ ਵਾਲੇ ਗਹਿਣੇ ਲੈਣ ਦੇ ਨਾਲ ਖਰੀਦ ਦਾ ਪ੍ਰਮਾਣਿਕ ਬਿੱਲ ਪ੍ਰਾਪਤ ਕਰੋ। ਬਿੱਲ ਵਿੱਚ ਹਰੇਕ ਵਸਤੂ ਦਾ ਵੇਰਵਾ, ਕੀਮਤੀ ਧਾਤੂ ਦਾ ਸ਼ੁੱਧ ਵਜ਼ਨ , ਕੈਰੇਟ ਵਿੱਚ ਸ਼ੁੱਧਤਾ ਅਤੇ ਹਾਲਮਾਰਕਿੰਗ ਖਰਚੇ ਸ਼ਾਮਲ ਹੋਣੇ ਚਾਹੀਦੇ ਹਨ। ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਸੀਂ ਠੱਗੀ ਹੋਣ ਤੋਂ ਬਚ ਜਾਵੋਗੇ ।