7 ਅਗਸਤ 2024 : ਪੈਰਿਸ ਓਲੰਪਿਕ 2024 ਵਿਚ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਵਰਗ ’ਚ ਵਿਨੇਸ਼ ਫੋਗਾਟ ਦੀ ਇਤਿਹਾਸਕ ਜਿੱਤ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਓਲੰਪਿਕ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਮਹਿਲਾ ਪਹਿਲਵਾਨ ਨੇ ਫਾਈਨਲ ਵਿਚ ਥਾਂ ਬਣਾਈ ਹੈ।
ਫਿਲਮ ਇੰਡਸਟਰੀ ਦੇ ਕਈ ਸਿਤਾਰੇ ਵਿਨੇਸ਼ ਨੂੰ ਜਿੱਤ ‘ਤੇ ਵਧਾਈ ਦੇ ਰਹੇ ਹਨ। ਇਨ੍ਹਾਂ ਵਿਚ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਵੀ ਸ਼ਾਮਿਲ ਹੈ। ਵਿਨੇਸ਼ ਨੇ ਸੈਮੀਫਾਈਨਲ ‘ਚ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਨੂੰ 5-0 ਨਾਲ ਹਰਾ ਕੇ ਫਾਈਨਲ ‘ਚ ਜਗ੍ਹਾ ਬਣਾਈ। ਵਿਨੇਸ਼ ਕੋਲ ਸੋਨ ਤਗਮਾ ਜਿੱਤਣ ਦਾ ਸੁਨਹਿਰੀ ਮੌਕਾ ਹੈ।
ਕੰਗਨਾ ਰਣੌਤ ਨੇ ਦਿੱਤੀ ਵਧਾਈ
ਇਸ ਮੌਕੇ ਅਦਾਕਾਰਾ ਕੰਗਨਾ ਰਣੌਤ ਨੇ ਵਿਨੇਸ਼ ’ਤੇ ਤਨਜ਼ ਕੱਸਦਿਆਂ ਉਸ ਨੂੰ ਜਿੱਤ ‘ਤੇ ਵਧਾਈ ਦਿੱਤੀ। ਕੰਗਨਾ ਨੇ ਲਿਖਿਆ, ‘ਭਾਰਤ ਦੇ ਪਹਿਲੇ ਗੋਲਡ ਮੈਡਲ ਲਈ ਫਰਿੰਗਰ ਕਰਾਸ। ਵਿਨੇਸ਼ ਫੋਗਾਟ ਨੇ ਇਕ ਸਮੇਂ ਵਿਰੋਧ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਸੀ, ਜਿਸ ਵਿਚ ‘ਮੋਦੀ ਤੇਰੀ ਕਬਰ ਖੁਦੇਗੀ’ ਵਰਗੇ ਨਾਅਰੇ ਲਗਾਉਣ ਤੋਂ ਬਾਅਦ ਵੀ ਉਸ ਨੂੰ ਆਪਣੇ ਦੇਸ਼ ਲਈ ਖੇਡਣ ਦਾ ਮੌਕਾ ਮਿਲਿਆ। ਸਭ ਤੋਂ ਵਧੀਆ ਸਿਖਲਾਈ, ਕੋਚ ਅਤੇ ਸਹੂਲਤ ਮਿਲੀ। ਇਹ ਲੋਕਤੰਤਰ ਅਤੇ ਇਕ ਮਹਾਨ ਮਹਾਨ ਨੇਤਾ ਦੀ ਖ਼ੂਬਸੂਰਤੀ ਹੈ।