22 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬੀ ਸਿਨੇਮਾ ਦੇ ਬਹੁ-ਪ੍ਰਭਾਵੀ ਹੋ ਰਹੇ ਰੰਗਾਂ ਨੂੰ ਹੋਰ ਸੋਹਣੇ ਰੰਗ ਅਤੇ ਨਕਸ਼ ਦੇਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ ‘ਮਾਂ ਜਾਏ’, ਜੋ ਸੰਪੂਰਨਤਾ ਵੱਲ ਵੱਧ ਚੁੱਕੀ ਹੈ, ਜਿਸ ਦੇ ਆਖਰੀ ਪੜਾਅ ਦੀ ਸ਼ੂਟਿੰਗ ਵਿਦੇਸ਼ੀ ਹਿੱਸਿਆਂ ਵਿੱਚ ਸ਼ੁਰੂ ਹੋ ਚੁੱਕੀ ਹੈ।
‘1212 ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਡਾ. ਅਮਰਜੀਤ ਸਿੰਘ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਨਵਨੀਤ ਸਿੰਘ ਸੰਭਾਲ ਰਹੇ ਹਨ, ਜੋ ਪਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ‘ਚ ਅੱਜਕੱਲ੍ਹ ਆਪਣਾ ਸ਼ੁਮਾਰ ਕਰਵਾ ਰਹੇ ਹਨ।
ਪਰਿਵਾਰਿਕ ਡ੍ਰਾਮਾ ਅਤੇ ਇਮੋਸ਼ਨਲ ਕਹਾਣੀ ਇਰਦ-ਗਿਰਦ ਬੁਣੀ ਗਈ ਇਸ ਅਰਥ ਭਰਪੂਰ ਫਿਲਮ ਵਿੱਚ ਜਿੰਮੀ ਸ਼ੇਰਗਿੱਲ ਅਤੇ ਮਾਨਵ ਵਿਜ਼ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ ਵੀ ਮਹੱਤਵਪੂਰਨ ਕਿਰਦਾਰ ਵਿੱਚ ਹਨ।
ਮੁੱਢਲੇ ਪੜਾਅ ਦੀ ਜੰਮੂ-ਕਸ਼ਮੀਰ ਦੇ ਖੂਬਸੂਰਤ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦਾ ਪਾਲੀਵੁੱਡ ਅਦਾਕਾਰਾ ਰਹਿਮਤ ਰਤਨ ਵੀ ਖਾਸ ਆਕਰਸ਼ਨ ਹੋਵੇਗੀ, ਜੋ ਇਸ ਭਾਵਪੂਰਨ ਫਿਲਮ ਦੁਆਰਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ।
ਸਾਲ 2022 ਵਿੱਚ ਰਿਲੀਜ਼ ਹੋਈ ‘ਸ਼ਰੀਕ 2’ ਵਿੱਚ ਨਜ਼ਰ ਆਏ ਸਨ ਜਿੰਮੀ ਸ਼ੇਰਗਿਲ, ਜੋ ਤਿੰਨ ਸਾਲਾਂ ਬਾਅਦ ਪੰਜਾਬੀ ਫਿਲਮ ਉਦਯੋਗ ਵਿੱਚ ਅਪਣੀ ਪ੍ਰਭਾਵਸ਼ਾਲੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਫਿਲਮ ਵਿੱਚ ਕਾਫ਼ੀ ਅਲਹਦਾ ਕਿਰਦਾਰ ਪਲੇਅ ਕੀਤਾ ਗਿਆ ਹੈ।
ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਣੀ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦੇ ਮੂਲ ਕਹਾਣੀ ਸੰਯੋਜਕ ਜੈਕਲੀਨ ਕ੍ਰਿਸਟਲੈਂਡ, ਸਕਰੀਨ ਪਲੇਅ ਲੇਖਕ ਐਡੀਸ਼ਨਲ ਇੰਦਰਪਾਲ ਸਿੰਘ, ਡਾਇਲਾਗ ਲੇਖਕ ਗੁਰਪ੍ਰੀਤ ਸਹਿਜੀ, ਸੰਗੀਤਕਾਰ ਜੈਦੇਵ ਕੁਮਾਰ, ਸਿਨੇਮਾਟੋਗ੍ਰਾਫ਼ਰ ਜਿਤੇਂਨ ਹਰਮੀਤ ਸਿੰਘ ਅਤੇ ਪ੍ਰੋਡੋਕਸ਼ਨ ਡਿਜ਼ਾਈਨਰ ਸ਼੍ਰੀ ਹਨ।
ਜਲਦ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਦੇ ਸ਼ੁਰੂ ਹੋ ਚੁੱਕੇ ਇਸ ਆਖਰੀ ਸ਼ੈਡਿਊਲ ‘ਚ ਕਲਾਈਮੈਕਸ ਸਮੇਤ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ, ਜਿਸ ਉਪਰੰਤ ਫਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਮੁੰਬਈ ਵਿਖੇ ਆਰੰਭੇ ਜਾ ਰਹੇ ਹਨ।
ਸੰਖੇਪ: ਜਿੰਮੀ ਸ਼ੇਰਗਿੱਲ ਦੀ ਪੰਜਾਬੀ ਫਿਲਮ “ਸੰਪੂਰਨਤਾ” ਦਾ ਆਖਰੀ ਪੜਾਅ ਵਿਦੇਸ਼ੀ ਹਿੱਸਿਆਂ ਵਿੱਚ ਸ਼ੁਰੂ ਹੋ ਗਿਆ ਹੈ। ਫਿਲਮ ਦੀ ਸ਼ੂਟਿੰਗ ਅੰਤਿਮ ਦੌਰ ਵਿੱਚ ਹੈ, ਜੋ ਇਸ ਨਵੇਂ ਮੋੜ ਨੂੰ ਮਨਮੋਹਕ ਬਨਾਉਂਦਾ ਹੈ।