11 ਜੂਨ 2024 (ਪੰਜਾਬੀ ਖਬਰਨਾਮਾ) : ਗੋਲਬਲ ਸਟਾਰ ਦਿਲਜੀਤ ਦੋਸਾਂਝ ਅਤੇ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਦੀ ਆਉਣ ਵਾਲੀ ਫਿਲਮ ‘ਜੱਟ ਐਂਡ ਜੂਲੀਅਟ 3’ 28 ਜੂਨ ਨੂੰ ਦੁਨੀਆ ਭਰ ‘ਚ ਰਿਲੀਜ਼ ਹੋਣ ਵਾਲੀ ਹੈ। ਜੱਟ ਐਂਡ ਜੂਲੀਅਟ 1 ਅਤੇ 2 ਭਾਗ ਤੋਂ ਬਾਅਦ ਫੈਨਜ਼ ਇਸ ਫਿਲਮ ਦੀ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਇਸੀ ਵਿਚਾਲੇ ਮੇਕਰਸ ਨੇ ਫਿਲਮ ਜੱਟ ਐਂਡ ਜੂਲੀਅਟ 3 ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ।
ਦਿਲਜੀਤ ਦੋਸਾਂਝ ਨੇ ਇਸਦੀ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ।
ਦੱਸ ਦੇਈਏ ਕਿ ਜਿੱਥੇ ਜੱਟ ਐਂਡ ਜੂਲੀਅਟ 3 ਇੱਕ ਦਹਾਕੇ ਬਾਅਦ ਆ ਰਹੀ ਹੈ, ਉੱਥੇ ਹੀ ਨੀਰੂ ਚਾਰ ਸਾਲਾਂ ਬਾਅਦ ਦਿਲਜੀਤ ਨਾਲ ਦੁਬਾਰਾ ਜੁੜ ਰਹੀ ਹੈ। ਉਹ ਆਖਰੀ ਵਾਰ 2019 ਦੀ ਸ਼ਾਦਾ ਵਿੱਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਆਨ-ਸਕਰੀਨ ਦੀ ਮਸ਼ਹੂਰ ਜੋੜੀ 2015 ‘ਚ ‘ਸਰਦਾਰ ਜੀ’ ਅਤੇ ‘ਜਿਹਨੇ ਮੇਰਾ ਦਿਲ ਲੁਟਿਆ’ (2011) ਵਰਗੀਆਂ ਫਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ। ਜਿੱਥੇ ਪ੍ਰਸ਼ੰਸਕ ਉਨ੍ਹਾਂ ਨੂੰ ਇਕੱਠੇ ਦੇਖਣ ਲਈ ਉਤਸ਼ਾਹਿਤ ਹਨ, ਉੱਥੇ ਹੀ ਨੀਰੂ ਅਤੇ ਦਿਲਜੀਤ ਕੋਲ ਵੀ ਉਨ੍ਹਾਂ ਦੇ ਪਰਸਨਲ ਪ੍ਰੋਜੈਕਟ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਵਿਅਸਤ ਰੱਖਿਆ ਹੈ।
ਇਸ ਤੋਂ ਪਹਿਲਾਂ ਅਦਾਕਾਰਾ ਕਈ ਵਾਰ ਫਿਲਮ ਦੇ ਸੈੱਟ ਤੋਂ ਕਾਸਟ ਨਾਲ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰ ਚੁੱਕੀ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਫਿਲਹਾਲ ਪੋਸਟਰ ਵੇਖਣ ਤੋਂ ਬਾਅਦ ਹੁਣ ਇਸ ਨੂੰ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।