beiru attack

ਬੇਰੂਤ, 2 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ ) : ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਇਕ ਉਪਨਗਰ ਵਿਚ ਹਵਾਈ ਹਮਲਾ ਕੀਤਾ, ਜਿਸ ਵਿਚ ਹਿਜ਼ਬੁੱਲਾ ਕਮਾਂਡਰ ਸਮੇਤ ਚਾਰ ਲੋਕ ਮਾਰੇ ਗਏ। ਇਕ ਲਿਬਨਾਨੀ ਸੁਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਤਾਜ਼ਾ ਹਮਲੇ ਨੇ ਇਜ਼ਰਾਈਲ ਅਤੇ ਈਰਾਨ ਸਮਰਥਿਤ ਹਿਜ਼ਬੁੱਲਾ ਵਿਚਕਾਰ ਜੰਗਬੰਦੀ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ। ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਹਸਨ ਬਦੀਰ ਹਿਜ਼ਬੁੱਲਾ ਯੂਨਿਟ ਤੇ ਈਰਾਨ ਦੀ ਕੁਦਸ ਫੋਰਸ ਦਾ ਮੈਂਬਰ ਸੀ। ਇਜ਼ਰਾਈਲੀ ਫੌਜ ਨੇ ਕਿਹਾ, ਹਮਲੇ ਦੀ ਸਾਜ਼ਿਸ਼ ਰਚਣ ਵਿਚ ਹਮਾਸ ਦੀ ਮਦਦ ਕੀਤੀ ਸੀ। ਇਜ਼ਰਾਈਲ ਨੇ ਲਿਬਨਾਨ ਦੀ ਰਾਜਧਾਨੀ ਬੇਰੂਤ ਦੇ ਇਕ ਉਪ-ਨਗਰ ਵਿਚ ਹਵਾਈ ਹਮਲਾ ਕੀਤਾ, ਜਿਸ ਵਿਚ ਹਿਜ਼ਬੁੱਲਾ ਕਮਾਂਡਰ ਸਮੇਤ ਚਾਰ ਲੋਕ ਮਾਰੇ ਗਏ। ਇਕ ਲਿਬਨਾਨੀ ਸੁਰੱਖਿਆ ਅਧਿਕਾਰੀ ਨੇ ਜਾਣਕਾਰੀ ਦਿੱਤੀ। ਇਸ ਤਾਜ਼ਾ ਹਮਲੇ ਨੇ ਇਜ਼ਰਾਈਲ ਤੇ ਈਰਾਨ ਸਮਰਪਿਤ ਹਿਜ਼ਬੁੱਲਾ ਵਿਚਕਾਰ ਜੰਗਬੰਦੀ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ।

ਇਜ਼ਰਾਈਲੀ ਫ਼ੌਜ ਨੇ ਜਾਰੀ ਕੀਤਾ ਬਿਆਨ

ਇਜ਼ਰਾਈਲੀ ਫ਼ੌਜ ਨੇ ਕਿਹਾ ਕਿ ਹਸਨ ਬਦੀਰ ਹਿਜ਼ਬੁੱਲਾ ਅਤੇ ਈਰਾਨ ਦੀ ਕੁਦਸ ਫੋਰਸ ਦੀ ਇਕ ਇਕਾਈ ਦਾ ਮੈਂਬਰ ਸੀ। ਉਸ ਨੇ ਇਜ਼ਰਾਈਲੀ ਨਾਗਰਿਕਾਂ ਵਿਰੁੱਧ ਹਮਾਸ ਨੂੰ ਹਮਲਿਆਂ ਦੀ ਸਾਜ਼ਿਸ਼ ਰਚਣ ਵਿਚ ਮਦਦ ਕੀਤੀ ਸੀ। ਇੱਥੇ, ਹਿਜ਼ਬੁੱਲਾ ਨੇ ਵੀ ਹਸਨ ਅਤੇ ਉਸਦੇ ਪੁੱਤਰ ਦੀ ਹੱਤਿਆ ਦੀ ਪੁਸ਼ਟੀ ਕੀਤੀ ਹੈ। ਉਸਦਾ ਪੁੱਤਰ ਵੀ ਹਿਜ਼ਬੁੱਲਾ ਦਾ ਮੈਂਬਰ ਸੀ। ਜਦੋਂ ਕਿ ਇੱਕ ਲਿਬਨਾਨੀ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਹਸਨ ਇਕ ਮੱਧ-ਦਰਜੇ ਦਾ ਕਮਾਂਡਰ ਸੀ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਵਾਈ ਹਮਲੇ ਵਿਚ ਇਕ ਔਰਤ ਸਮੇਤ ਚਾਰ ਲੋਕ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਇਜ਼ਰਾਈਲ ਨੇ ਹਿਜ਼ਬੁੱਲਾ ਦੇ ਕੰਟਰੋਲ ਵਾਲੇ ਬੇਰੂਤ ਉਪਨਗਰ ‘ਤੇ ਪੰਜ ਦਿਨਾਂ ਵਿਚ ਦੂਜੀ ਵਾਰ ਹਵਾਈ ਹਮਲੇ ਕੀਤੇ ਹਨ। ਇਜ਼ਰਾਈਲੀ ਹਮਲੇ ਵਿੱਚ ਪੱਤਰਕਾਰ ਦੀ ਮੌਤ ਗਾਜ਼ਾ ਵਿਚ ਇਜ਼ਰਾਈਲੀ ਹਵਾਈ ਹਮਲੇ ਵਿਚ ਇਕ ਫਲਸਤੀਨੀ ਪੱਤਰਕਾਰ, ਉਸਦੀ ਪਤਨੀ ਤੇ ਬੱਚੇ ਮਾਰੇ ਗਏ। ਮੁਹੰਮਦ ਸਲਾਹ ਹਮਾਸ ਨਾਲ ਸਬੰਧਤ ਅਕਸਾ ਰੇਡੀਓ ਨਾਲ ਜੁੜਿਆ ਹੋਇਆ ਸੀ। ਜਦੋਂਕਿ ਪੱਛਮੀ ਕੰਢੇ ਦੇ ਇਕ 17 ਸਾਲਾ ਫਲਸਤੀਨੀ ਦੀ ਇਜ਼ਰਾਈਲੀ ਹਿਰਾਸਤ ਵਿਚ ਮੌਤ ਹੋ ਗਈ। ਉਹ ਬਿਨਾਂ ਕਿਸੇ ਦੋਸ਼ ਦੇ ਛੇ ਮਹੀਨੇ ਹਿਰਾਸਤ ਵਿਚ ਰਿਹਾ। ਮੌਤ ਦੇ ਕਾਰਨ ਸਪੱਸ਼ਟ ਨਹੀਂ ਹਨ। ਇਸ ਦੌਰਾਨ, ਇਜ਼ਰਾਈਲੀ ਫ਼ੌਜ ਨੇ ਰਾਕਟ ਹਮਲੇ ਤੋਂ ਬਾਅਦ ਉੱਤਰੀ ਗਾਜ਼ਾ ਦੇ ਲੋਕਾਂ ਨੂੰ ਇਲਾਕਾ ਖ਼ਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ।

ਅਮਰੀਕੀ ਡਰੋਨ ਡੇਗਣ ਦਾ ਦਾਅਵਾ

ਯਮਨ ਦੇ ਹੂਤੀ ਬਾਗ਼ੀਆਂ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਕ ਹੋਰ ਅਮਰੀਕੀ MQ-9 ਰੀਪਰ ਡਰੋਨ ਨੂੰ ਡੇਗ ਦਿੱਤਾ ਹੈ। ਹੂਤੀ ਫ਼ੌਜੀ ਬੁਲਾਰੇ ਯਾਹੀਆ ਸਾਰੀ ਨੇ ਪਹਿਲਾਂ ਤੋਂ ਰਿਕਾਰਡ ਕੀਤੇ ਵੀਡੀਓ ਸੰਦੇਸ਼ ਵਿਚ ਅਮਰੀਕੀ ਡਰੋਨ ਨੂੰ ਡੇਗਣ ਦਾ ਦਾਅਵਾ ਕੀਤਾ। ਇੱਥੇ, ਅਮਰੀਕਾ ਨੇ ਹੂਤੀ ਬਾਗ਼ੀਆਂ ਨੂੰ ਨਿਸ਼ਾਨਾ ਬਣਾਉਣ ਲਈ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ।

ਸੰਖੇਪ: ਇਜ਼ਰਾਈਲੀ ਹਵਾਈ ਹਮਲੇ ‘ਚ ਬੇਰੂਤ ‘ਚ ਹਿਜ਼ਬੁੱਲਾ ਕਮਾਂਡਰ ਅਤੇ 3 ਹੋਰ ਅੱਤਵਾਦੀ ਮਾਰੇ ਗਏ। ਇਲਾਕੇ ‘ਚ ਦਹਿਸ਼ਤ ਦਾ ਮਾਹੌਲ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।