ਵਾਸ਼ਿੰਗਟਨ/13 ਅਪ੍ਰੈਲ( ਪੰਜਾਬੀ ਖਬਰਨਾਮਾ) : ਮੱਧ ਪੂਰਬ ਵਿੱਚ ਜੰਗ ਦੇ ਬੱਦਲ ਛਾਏ ਹੋਏ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਈਰਾਨ ਜਲਦ ਇਜ਼ਰਾਈਲ ’ਤੇ ਹਮਲਾ ਕਰੇਗਾ।
ਜਦੋਂ ਬਾਇਡਨ ਨੂੰ ਪੁੱਛਿਆ ਗਿਆ ਕਿ ਇਜ਼ਰਾਇਲ ’ਤੇ ਈਰਾਨੀ ਹਮਲਾ ਕਿੰਨੀ ਜਲਦੀ ਹੋਵੇਗਾ ਤਾਂ ਉਨ੍ਹਾਂ ਕਿਹਾ, ‘‘ਮੈਂ ਸੁਰੱਖਿਅਤ ਜਾਣਕਾਰੀ ’ਚ ਨਹੀਂ ਜਾਣਾ ਚਾਹੁੰਦਾ, ਪਰ ਮੇਰੀ ਉਮੀਦ ’ਚ ਹਮਲਾ ਜਲਦ ਹੋਣ ਵਾਲਾ ਹੈ।’’
ਇਹ ਪੁੱਛੇ ਜਾਣ ’ਤੇ ਕਿ ਇਸ ਸਮੇਂ ਈਰਾਨ ਲਈ ਉਨ੍ਹਾਂ ਦਾ ਸੁਨੇਹਾ ਕੀ ਹੈ? ਰਾਸ਼ਟਰਪਤੀ ਨੇ ਕਿਹਾ, ‘‘ਕੁਝ ਨਹੀਂ।’’
ਪੱਤਰਕਾਰਾਂ ਵੱਲੋਂ ਇਹ ਆਖੇ ਜਾਣ ’ਤੇ ਕਿ ਅਮਰੀਕੀ ਫੌਜੀ ਖ਼ਤਰੇ ’ਚ ਹਨ ਤਾਂ ਬਾਇਡੇ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਇਜ਼ਰਾਇਲ ਦੀ ਰੱਖਿਆ ਲਈ ਸਮਰਪਿਤ ਹੈ।
ਉਹ ਇਜ਼ਰਾਇਲ ਦਾ ਸਮਰਥਨ ਕਰਨਗੇ, ਉਹ ਇਜ਼ਰਾਇਲ ਦੀ ਰੱਖਿਆ ’ਚ ਮਦਦ ਕਰਨਗੇ ਤੇ ਈਰਾਨ ਸਫ਼ਲ ਨਹੀਂ ਹੋਵੇਗਾ।
ਉਧਰ ਈਰਾਨ ਸਮਰਥਕ ਲਿਬਨਾਨੀ ਸਮੂਹ ਨੇ ਕਿਹਾ ਕਿ ਹਿਜਬੁਲਾ ਮਿਜ਼ਾਇਲ ਹਮਲਾ ਦੱਖਣ ਵਿੱਚ ਇਜ਼ਰਾਇਲੀ ਹਮਲਿਆਂ ਦੇ ਜਵਾਬ ਵਿੱਚ ਸੀ। ਵਿਆਪਕ ਖੇਤਰੀ ਯੁਧ ਦਾ ਖਦਸ਼ਾ ਵਧਣ ਕਾਰਨ ਹਾਲ ਹੀ ਦੇ ਦਿਨਾਂ ਵਿੱਚ ਇਜ਼ਰਾਈਲ ’ਤੇ ਇੱਕ ਈਰਾਨੀ ਜਵਾਬੀ ਹਮਲੇ ਲਈ ਅਮਰੀਕਾ ਹਾਈ ਅਲਰਟ ’ਤੇ ਹੈ। ਪਿਛਲੇ ਹਫ਼ਤੇ ਸੀਰੀਆ ਵਿਚ ਈਰਾਨੀ ਕੌਂਸ਼ਲਖ਼ਾਨੇ ’ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਈਰਾਨ ਦੁਆਰਾ ਹਮਲਾ ਸ਼ੁਰੂ ਕਰਨ ਦਾ ਅਸਲ ਭਰੋਸੇਯੋਗ ਖ਼ਤਰਾ ਬਣਿਆ ਹੋਇਆ ਹੈ, ਜਿਸ ਵਿੱਚ ਤਿੰਨ ਈਰਾਨੀ ਜਨਰਲਾਂ ਦੀ ਮੌਤ ਹੋ ਗਈ ਸੀ।
ਉਧਰ ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ‘ਐੱਮਐੱਸਸੀ ਐਰੀਜ਼’ ਨਾਂ ਦੇ ਸਮੁੰਦਰੀ ਜਹਾਜ਼ ਨੂੰ ਈਰਾਨ ਦੀ ‘ਰੈਵੇਲਿਊਸ਼ਨਰੀ ਗਾਰਡਜ਼’ ਵੱਲੋਂ ਹਰਮੂਜ਼ ਦੀ ਖਾੜੀ ਨੇੜੇ ਕਬਜ਼ੇ ’ਚ ਲੈ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਇਜ਼ਰਾਈਲ ਦੇ ਅਰਬਪਤੀ ਇਆਲ ਓਫਰ ਦਾ ਵਪਾਰਕ ਜਹਾਜ਼ ਹੈ, ਜੋ ਕਿ ਭਾਰਤ ਵੱਲ ਆ ਰਿਹਾ ਸੀ। ਇਸ ਜਹਾਜ਼ ’ਚ ਕੁਲ 25 ਲੋਕ ਸਵਾਰ ਹਨ, ਜਿਨ੍ਹਾਂ ’ਚੋਂ 17 ਭਾਰਤੀ ਹਨ। ਅਜਿਹੇ ’ਚ ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਈਰਾਨ ਪ੍ਰਸ਼ਾਸਨ ਨਾਲ ਜਹਾਜ਼ ’ਤੇ ਮੌਜੂਦ 17 ਭਾਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਹੈ।
ਇਸ ਮਾਮਲੇ ਦੀ ਮੌਕੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ’ਚ ਹੈਲੀਕਾਪਟਰ ’ਚ ਆਏ ਫੌਜੀਆਂ ਨੂੰ ਜਹਾਜ਼ ’ਤੇ ਉਤਰਦੇ ਦੇਖਿਆ ਜਾ ਸਕਦਾ ਹੈ

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।