ਮਨੋਰੰਜਨ ਡੈਸਕ, ਨਵੀਂ ਦਿੱਲੀ (ਪੰਜਾਬੀ ਖ਼ਬਰਨਾਮਾ): ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਕ੍ਰਿਕਟ ਦੇ ਮੈਦਾਨ ‘ਤੇ ਨਜ਼ਰ ਆ ਰਹੇ ਹਨ। ਆਈਪੀਐੱਲ ਮੈਚ ਦੌਰਾਨ ਉਹ ਆਪਣੀ ਟੀਮ ਕੇਕੇਆਰ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਰਿਸ਼ਭ ਪੰਤ ਦੇ ਕਾਰ ਹਾਦਸੇ ਬਾਰੇ ਗੱਲ ਕੀਤੀ ਤੇ ਅੱਜ ਵੀ ਉਹ ਕ੍ਰਿਕਟਰ ਦੀ ਸਿਹਤ ਪ੍ਰਤੀ ਚਿੰਤਤ ਹਨ ਕਿਉਂਕਿ ਉਹ ਉਸ ਦੇ ਬੇਟੇ ਵਰਗਾ ਹੈ। ਰਿਸ਼ਭ ਪੰਤ ਇੰਡੀਅਨ ਪ੍ਰੀਮੀਅਰ ਲੀਗ 2024 ਵਿਚ ਦਿੱਲੀ ਟੀਮ ਦੇ ਕਪਤਾਨ ਵਜੋਂ ਖੇਡ ਰਹੇ ਹਨ। ਕਾਰ ਹਾਦਸੇ ਤੋਂ ਠੀਕ ਹੋਣ ਬਾਅਦ ਕ੍ਰਿਕਟਰ ਨੇ ਵਾਪਸੀ ਕੀਤੀ ਹੈ। ਅਜਿਹੇ ‘ਚ ਉਨ੍ਹਾਂ ਦੇ ਸਮਰਥਕ ਕਾਫੀ ਖ਼ੁਸ਼ ਹਨ। ਇਸ ਖ਼ੁਸ਼ੀ ‘ਚ ਸ਼ਾਹਰੁਖ ਖ਼ਾਨ ਵੀ ਸ਼ਾਮਿਲ ਹਨ।