ਗੁਰਦਾਸਪੁਰ, , 7 ਮਾਰਚ 2024 ( ਪੰਜਾਬੀ ਖਬਰਨਾਮਾ)-ਮਨੁੱਖਤਾ ਦੀ ਚੜਦੀ ਕਲਾ ਵਾਸਤੇ ਨਿਰੋਲ ਸੇਵਾ ਸੰਸਥਾ ਗੁਰਦਵਾਰਾ ਗੁਪਤਸਰ ਸਾਹਿਬ ( ਸ੍ਰੀ ਮੁਕਤਸਰ ਸਾਹਿਬ ) ਵੱਲੋਂ 14 ਵਾਂ ਮਹਾਨ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਤੱਕ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛੱਤਰ ਛਾਇਆ ਹੇਠ ਫੁੱਲਾਂ ਨਾਲ ਸ਼ਿੰਗਾਰੀ ਸੁੰਦਰ ਪਾਲਕੀ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕਰਤਾਰਪੁਰ ਕੌਰੀਡੋਰ ਰਾਹੀਂ ਰਵਾਨਾ ਹੋਇਆ।ਜਿਕਰਯੋਗ ਹੈ ਕਿ ਨਗਰ ਕੀਰਤਨ ਦੇ ਸਵਾਗਤ ਵਾਸਤੇ ਪਾਕਿਸਤਾਨ ਦੇ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਜੱਥਾ ਜੀਰੋ ਲਾਇਨ ਤੇ  ਪਹੁੰਚ ਰਿਹਾ ਹੈ ਅਤੇ ਪਾਲਕੀ ਸਾਹਿਬ ਵੀ ਪਾਕਿਸਤਾਨ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਸਜਾਕੇ ਨਾਲ ਲਿਆਉਣਗੇ ।

ਜਿਸ  ਵਿੱਚ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਸਰੂਪ ਸੁਸ਼ੋਭਿਤ ਕੀਤੀ ਜਾਵੇਗੀ। ਕਰੀਬ 520 ਸ਼ਰਧਾਲੂਆਂ ਦਾ ਜੱਥਾ ਗੁਰਦਵਾਰਾ  ਸ੍ਰੀ ਕਰਤਾਰਪੁਰ ਸਾਹਿਬ ਜਾ ਕੇ  ਨਤਮਸਤਕ ਹੋਵੇਗਾ। ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਨਗਰ ਕੀਰਤਨ ਦੇ ਸਵਾਗਤ ਦੀਆ ਪੁਰੀਆਂ ਤਿਆਰੀਆਂ ਕੀਤੀਆ ਹਨ , ਸਾਮ ਚਾਰ ਵਜੇ ਦੇ ਕਰੀਬ ਨਗਰ ਕੀਰਤਨ ਦੀ ਡੇਰਾ ਬਾਬਾ ਨਾਨਕ ਕੌਰੀਡੋਰ ਵਿੱਚ ਵਾਪਸੀ ਹੋਵੇਗੀ।

 ਨਗਰ ਕੀਰਤਨ ਆਪਣੇ ਆਪ ਵਿੱਚ ਇਕ ਵਿਲੱਖਣ ਪਹਿਚਾਣ ਰੱਖਾਂਉਦਾ ਹੈ ਕਿਉਂਕਿ ਨਗਰ ਕੀਰਤਨ ਵਿੱਚ ਵੱਡੀਆ ਵੱਡੀਆ ਗੱਡੀਆਂ ਉੱਪਰ ਵੱਡੇ ਵੱਡੇ ਵੱਖ ਵੱਖ ਗੁਰਧਾਮਾ ਦੇ ਮਾਡਲ ਸਸੋਭਿਤ ਕੀਤੇ ਹੋਏ ਹਨ ਜੋ ਕਿ ਸੰਗਤਾ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ ਇਹਨਾ ਮਾਡਲਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ, ਅੰਮ੍ਰਿਤਸਰ ਸ੍ਰੀ ਨਨਕਾਨਾ ਸਾਹਿਬ ਜੀ ਪਾਕਿਸਤਾਨ , ਸ੍ਰੀ ਕਰਤਾਰਪੁਰ ਸਾਹਿਬ , ਤੇ ਹੋਰ ਸਿੰਘ ਸਿੰਘਨੀਆ ,ਸ਼ਹੀਦ ਬਾਬਾ ਦੀਪ ਸਿੰਘ , ,ਬਾਬਾ ਬੰਦਾ ਸਿੰਘ ਬਹਾਦਰ , ਜੋਧਿਆਂ ਸਿੰਘਾਂ ਦੇ ਮਾਡਲ ਸਾਮਲ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।