ਰੂਪਨਗਰ, 6 ਫਰਵਰੀ (ਪੰਜਾਬੀ ਖ਼ਬਰਨਾਮਾ)

ਜ਼ਿਲ੍ਹਾ ਤੇ ਸੈਸ਼ਨ ਜੱਜ ਕਮ-ਚੇਅਰਪਰਸਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਰਮੇਸ਼ ਕੁਮਾਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ.ਜੇ.ਐਮ ਕਮ-ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਦੁਆਰਾ ਫੀਮੇਲ ਜੈਨੀਟਲ ਮੁਟੀਲੇਸ਼ਨ ਅੰਤਰਰਾਸ਼ਟੀ ਦਿਵਸ ਉਤੇ ਸਰਕਾਰੀ ਸੀਨੀਅਰ ਸਕੰਡਰੀ ਸਕੂਲ ਪੁਰਖਾਲੀ ਵਿਖੇ ਇੱਕ ਸਪੈਸ਼ਲ ਸੈਮੀਨਾਰ ਲਗਾਇਆ ਗਿਆ। ਇਸ ਵਿੱਚ ਲੜਕੀਆਂ ਨਾਲ ਵਧ ਰਹੇ ਛੇੜ-ਛਾੜ ਮਾਮਲੇ, ਸਰੀਰਕ ਸੋਸ਼ਣ ਵਿਕਟਿਮ ਕੰਪਨਸੇਸ਼ਨ ਅਤੇ ਬੱਚਿਆਂ ਦੇ ਮੌਲਿਕ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ।

ਇਸ ਮੌਕੇ ਉਤੇ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਸੀ.ਜੇ.ਐਮ ਨੇ ਬੱਚਿਆਂ ਨਾਲ ਵਧ ਰਹੇ ਸ਼ਰੀਰਕ ਸੋਸ਼ਣ ਤੇ ਉਹਨਾ ਨੂੰ ਜਾਗਰੂਕ ਕਰਨ ਲਈ ਪੋਕਸੋ ਐਕਟ ਦੇ ਪ੍ਰਬੰਧਾ ਬਾਰੇ ਜਾਣੂ ਕਰਵਾਇਆ ਕਿ ਬਦਲਾਅ ਦੇ ਦੌਰ ਵਿੱਚ ਬੱਚਿਆਂ ਵਿੱਚ ਕਾਨੂੰਨੀ ਪ੍ਰਾਵਧਾਨ ਦੀ ਜਾਣਕਾਰੀ ਸਕਸ਼ਮ ਤੇ ਜਾਗਰੂਕ ਨਾਗਰਿਕ ਬਣਾਉਣ ਦਾ ਕੰਮ ਕਰਦੀ ਹੈ।

ਉਨ੍ਹਾਂ ਦੱਸਿਆ ਕਿ ਪੋਕਸੋ ਕੇਸ ਦਰਜ ਹੋਣ ਉਤੇ ਕਿਸੇ ਵੀ ਪੀੜਤ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ ਅਤੇ ਬੱਚਿਆਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਸ਼ਰੀਰਕ ਸੋਸ਼ਣ ਤੋਂ ਬਚਾਉਣ ਅਤੇ ਅਜਿਹੀ ਅਨਚਾਹੀ ਘਟਨਾ ਹੋਣ ਉਤੇ ਸਖਤ ਕਾਰਵਾਈ ਕਰਨ ਲਈ ਬੱਚਿਆਂ ਦੀ ਸੁਰੱਖਿਆ ਲਈ ਬਣੇ ਕਾਨੂੰਨ ਪ੍ਰੋਟੈਕਨ ਆਫ ਚਿਲਡਰਨ ਫਰੋਮ ਸੈਕਸੁਅਲ ਓਫੈਂਸ ਐਕਟ 2012 ਪੋਕਸੋ ਲਈ ਕਾਨੂੰਨ ਬਣਾਇਆ ਗਿਆ ਹੈ।

ਅੰਤ ਵਿੱਚ ਜੱਜ ਸਾਹਿਬ ਨੇ ਦੱਸਿਆ ਕਿ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਗੱਲ ਕਰਨ ਲਈ ਕਿਸੇ ਵੀ ਸਮੇ ਟੋਲ ਫਰੀ ਨੰਬਰ 15100 ਉਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਤੇ ਸਕੂਲ ਦੇ ਪ੍ਰਿੰ. ਰਜੇਸ਼ ਕੁਮਾਰ ਜੈਨ, ਅਰਵਿੰਦਰ ਸਿੰਘ ਵਕੀਲ, ਸੁਰਜਨ ਸਿੰਘ ਪੈਰਾ ਲੀਗਲ ਵਲੰਟੀਅਰ ਅਤੇ ਭੁਪਿੰਦਰ ਸਿੰਘ ਪੈਰਾ ਲੀਗਲ ਵਲੰਟੀਅਰ ਹਾਜਰ ਸਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।