ਨਵੀਂ ਦਿੱਲੀ, 18 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦੇਸ਼ ਦੀ ਪਹਿਲੀ ਵਾਰੀ ਸਵਦੇਸ਼ੀ ਐਂਟੀਬਾਇਓਟਿਕ ਨੈਫੀਥ੍ਰੋਮੀਸਿਨ ਵਿਕਸਤ ਕੀਤੀ ਗਈ ਹੈ, ਜਿਹੜੀ ਪ੍ਰਤੀਰੋਕੂ ਸਾਹ ਇਨਫੈਕਸ਼ਨਾਂ ’ਚ ਕਾਰਗਰ ਪਾਈ ਗਈ ਹੈ। ਖ਼ਾਸ ਤੌਰ ’ਤੇ ਕੈਂਸਰ ਤੇ ਡਾਇਬਟੀਜ਼ ਦੇ ਵਿਗੜੇ ਰੂਪ ਦੇ ਕਾਰਨ ਹੋਣ ਵਾਲੇ ਇਨਫੈਕਸ਼ਨਾਂ ’ਚ ਇਹ ਐਂਟੀਬਾਇਓਟਿਕ ਤੇਜ਼ੀ ਨਾਲ ਅਸਰ ਦਿਖਾਉਂਦੀ ਹੈ।

ਕੇਂਦਰੀ ਵਿਗਿਆਨ ਤੇ ਤਕਨੀਕ ਰਾਜ ਮੰਤਰੀ (ਸੁਤੰਤਰ ਚਾਰਜ) ਡਾਕਟਰ ਜੀਤੇਂਦਰ ਸਿੰਘ ਨੇ ਸ਼ਨਿਚਰਵਾਰ ਨੂੰ ਇਸ ਐਂਟੀਬਾਇਓਟਿਕ ਦੇ ਬਾਰੇ ’ਚ ਹੋਰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਐਂਟੀਬਾਇਓਟਿਕ ਭਾਰਤ ’ਚ ਹੀ ਵਿਕਸਤ ਤੇ ਮੈਡੀਕਲ ਰੂਪ ਨਾਲ ਸਵੀਕਾਰ ਪਹਿਲਾ ਮਾਲੀਕਿਊਲ ਹੈ। ਫਾਰਮਾਸਿਊਟਿਕਲ ਖੇਤਰ ’ਚ ਆਤਮਨਿਰਭਰਤਾ ਦੀ ਦਿਸ਼ਾ ’ਚ ਇਸਨੂੰ ਇਕ ਮਹੱਤਵਪੂਰਣ ਛਾਲ ਮੰਨਿਆ ਜਾ ਰਿਹਾ ਹੈ।

ਨੈਫੀਥ੍ਰੋਮਾਈਸਿਨ ਨੂੰ 14 ਸਾਲਾਂ ਦੀ ਮਿਹਨਤ ਨਾਲ ਵਿਕਸਤ ਕੀਤਾ ਗਿਆ ਹੈ। ਇਸਨੂੰ ਮੌਜੂਦਾ ਐਂਟੀਬਾਇਓਟਿਕ ਐਜੀਥ੍ਰੋਮਾਈਸਿਨ ਤੋਂ 10 ਗੁਣਾ ਜ਼ਿਆਦਾ ਅਸਰਦਾਰ ਪਾਇਆ ਗਿਆ ਹੈ ਤੇ ਦਾਅਵਾ ਕੀਤਾ ਗਿਆ ਹੈ ਕਿ ਇਸ ਦਵਾਈ ਨਾਲ ਨਿਮੋਨੀਆ ਵਰਗੀਆਂ ਬਿਮਾਰੀਆਂ ਦੇ ਇਨਫੈਕਸ਼ਨ ਦੇ ਇਲਾਜ ’ਚ ਸਿਰਫ਼ ਤਿੰਨ ਦਿਨ ਲੱਗਦੇ ਹਨ। ਮਲਟੀ ਡਰੱਗ ਰਜ਼ਿਸਟੈਂਟ ਦੇ ਮਾਮਲੇ ’ਚ ਵੀ ਇਹ ਐਂਟੀਬਾਇਓਟਿਕ ਕਾਰਗਰ ਪਾਈ ਗਈ ਹੈ। ਮੁੰਬਈ ਸਥਿਤ ਵਾਕਹਾਰਟ ਲਿਮਟਿਡ ਨੇ ਕੇਂਦਰ ਸਰਕਾਰ ਦੇ ਜੀਵ ਟੈਕਨਾਲੋਜੀ ਵਿਭਾਗ (ਡੀਬੀਟੀ) ਦੇ ਤਹਿਤ ਜੈਵ ਟੈਕਨਾਲੋਜੀ ਉਦਯੋਗ ਖੋਜ ਸਹਾਇਤਾ ਕੌਂਸਲ ਦੇ ਸਹਿਯੋਗ ਨਾਲ ਇਸ ਨੂੰ ਵਿਕਸਤ ਕੀਤਾ ਹੈ।

ਇਸ ਦਵਾਈ ਦੇ ਸ਼ੁਰੂਆਤੀ ਤਿੰਨ ਪੜਾਅ ਦੇ ਟਰਾਇਲ ਸਫਲ ਰਹੇ ਹਨ। ਇਸਦਾ ਪ੍ਰੀਖਣ ਭਾਰਤ, ਅਮਰੀਕਾ ਤੇ ਯੂਰਪ ਦੇ ਮਲਟੀ ਡਰੱਗ ਰਜ਼ਿਸਟੈਂਟ ਮਰੀਜ਼ਾਂ ’ਤੇ ਕੀਤਾ ਗਿਆ ਤੇ 97 ਫੀਸਦੀ ਤੱਕ ਤਸੱਲੀਬਖਸ਼ ਨਤੀਜੇ ਦੇਖਣ ਨੂੰ ਮਿਲੇ ਹਨ। ਦੱਸਣਯੋਗ ਹੈ ਕਿ ਗੰਭੀਰ ਬਿਮਾਰੀਆਂ ਦੇ ਮਾਮਲੇ ’ਚ ਪ੍ਰਤੀਰੋਕੂ ਸਮਰੱਥਾ ਕਮਜ਼ੋਰ ਹੋਣ ਨਾਲ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ। ਇਸ ਵਿਚ ਸਟ੍ਰੇਪਟੋਕੋਕਸ ਬੈਕਟੀਰੀਆ ਦੇ ਕਾਰਨ ਨਿਮੋਨੀਆ ਹੋਣ ਦਾ ਜ਼ਿਆਦਾ ਖਦਸ਼ਾ ਰਹਿੰਦਾ ਹੈ। ਇਸ ਬੈਕਟੀਰੀਆ ਦੇ ਕਾਰਨ ਨਿਮੋਨੀਆ ਦੇ 33 ਫ਼ੀਸਦੀ ਮਾਮਲੇ ਸਾਹਮਣੇ ਆਉਂਦੇ ਹਨ। ਇਹ ਦਵਾਈ ਇਸ ਬੈਕਟੀਰੀਆ ’ਤੇ ਅਸਰਦਾਰ ਪਾਈ ਗਈ ਹੈ।

ਸੰਖੇਪ:-
ਭਾਰਤ ਨੇ ਆਪਣੀ ਪਹਿਲੀ ਦੇਸੀ ਸੁਪਰ ਐਂਟੀਬਾਇਓਟਿਕ ਵਿਕਸਤ ਕੀਤੀ ਜੋ ਮਲਟੀ ਡਰੱਗ ਰਜ਼ਿਸਟੈਂਟ ਇਨਫੈਕਸ਼ਨਜ਼ ਵਿੱਚ ਵੀ 97% ਤੱਕ ਪ੍ਰਭਾਵੀ ਸਾਬਤ ਹੋਈ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।