10 ਸਤੰਬਰ 2024 : ਭਾਰਤੀ ਹਾਈ ਕਮਿਸ਼ਨ ਤੋਂ ਵੀਜ਼ਾ ਮਿਲਣ ਮਗਰੋਂ ਪਾਕਿਸਤਾਨ ਦੀ 12 ਮੈਂਬਰੀ ਟੀਮ ਸਾਊਂਥ ਏਸ਼ਿਆਈ ਅਥਲੈਟਿਕ ਫੈਡਰੇਸ਼ਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਅੱਜ ਚੇਨੱਈ ਲਈ ਰਵਾਨਾ ਹੋ ਗਈ। ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਸ਼ਨਿੱਚਰਵਾਰ ਨੂੰ ਵੀਜ਼ਾ ਮਿਲਣ ਮਗਰੋਂ ਅਥਲੀਟ ਅਤੇ ਅਧਿਕਾਰੀ ਚੇਨੱਈ ਲਈ ਰਵਾਨਾ ਹੋ ਗਏ ਹਨ। ਇਸ ਮਗਰੋਂ ਮੁਕਾਬਲੇ ਦੇ ਪ੍ਰਬੰਧਕ ਭਾਰਤੀ ਅਥਲੈਟਿਕਸ ਫੈਡਰੇਸ਼ਨ (ਏਐੱਫਆਈ) ਨੇ ਕਿਹਾ ਕਿ ਪਾਕਿਸਤਾਨੀ ਟੀਮ ਵਾਹਗਾ ਸਰਹੱਦ ’ਤੇ ਪਹੁੰਚ ਗਈ ਹੈ। ਏਐੱਫਆਈ ਨੇ ਟੀਮ ਦੀ ਤਸਵੀਰ ਨਾਲ ਐਕਸ ’ਤੇ ਕਿਹਾ ਕਿ ਪਾਕਿਸਤਾਨ ਦੀ ਜੂਨੀਅਰ ਅਥਲੈਟਿਕਸ ਟੀਮ ਤੇ ਅਧਿਕਾਰੀ ਅੱਜ ਅੰਮ੍ਰਿਤਸਰ ਵਿੱਚ ਵਾਹਗਾ ਸਰਹੱਦ ’ਤੇ ਪਹੁੰਚ ਗਏ ਹਨ।’’ ਇਹ ਚੈਂਪੀਅਨਸ਼ਿਪ 11 ਤੋਂ 13 ਸਤੰਬਰ ਤੱਕ ਚੇਨੱਈ ਵਿੱਚ ਕਰਵਾਈ ਜਾਵੇਗੀ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।