3 ਅਕਤੂਬਰ 2024 : ਭਾਰਤ ਅਗਲੇ ਸਾਲ ਪਹਿਲੇ ਖੋ-ਖੋ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ 24 ਦੇਸ਼ਾਂ ਅਤੇ ਛੇ ਮਹਾਦੀਪਾਂ ਦੀਆਂ 16 ਪੁਰਸ਼ ਅਤੇ ਮਹਿਲਾ ਟੀਮਾਂ ਹਿੱਸਾ ਲੈਣਗੀਆਂ। ਭਾਰਤੀ ਖੋ-ਖੋ ਫੈਡਰੇਸ਼ਨ ਨੇ ਬਿਆਨ ਵਿੱਚ ਕਿਹਾ, ‘ਖੋ-ਖੋ ਦੀਆਂ ਜੜ੍ਹਾ ਭਾਰਤ ਵਿੱਚ ਹਨ ਇਹ ਵਿਸ਼ਵ ਕੱਪ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਖੇਡ ਦੀ ਭਾਵਨਾ ਉਭਾਰੇਗਾ।’ ਅੱਜ ਇਹ ਖੇਡ ਆਲਮੀ ਪੱਧਰ ’ਤੇ ਪਹੁੰਚ ਚੁੱਕੀ ਹੈ ਅਤੇ 54 ਦੇਸ਼ਾਂ ਵਿੱਚ ਖੇਡੀ ਜਾਂਦੀ ਹੈ। ਕੇਕੇਐੱਫਆਈ ਦੇ ਪ੍ਰਧਾਨ ਸੁਧਾਂਸ਼ੂ ਮਿੱਤਲ ਨੇ ਕਿਹਾ ਕਿ ਖੋ-ਖੋ ਨੂੰ 2032 ਤੱਕ ਓਲੰਪਿਕ ਖੇਡ ਵਜੋਂ ਮਾਨਤਾ ਦਿਵਾਉਣ ਦਾ ਟੀਚਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।