ਨਵੀਂ ਦਿੱਲੀ, 17 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਵਿਰੁੱਧ ਵਨਡੇ ਸੀਰੀਜ਼ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਹੈਰਾਨੀਜਨਕ ਪੋਸਟ ਸਾਂਝੀ ਕੀਤੀ, ਜਿਸ ਨੇ ਪ੍ਰਸ਼ੰਸਕਾਂ ਵਿੱਚ ਹਲਚਲ ਮਚਾ ਦਿੱਤੀ ਹੈ।
ਕਿੰਗ ਕੋਹਲੀ ਆਖਰੀ ਵਾਰ ਮਾਰਚ 2025 ਵਿੱਚ ਭਾਰਤ ਲਈ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਖੇਡੇ ਸਨ। ਉਹ ਆਸਟ੍ਰੇਲੀਆ ਦੌਰੇ ਦੌਰਾਨ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਕਰਨ ਲਈ ਤਿਆਰ ਹਨ। ਉਹ ਪਹਿਲਾਂ ਹੀ ਟੈਸਟ ਅਤੇ ਟੀ-20 ਫਾਰਮੈਟਾਂ ਤੋਂ ਸੰਨਿਆਸ ਲੈ ਚੁੱਕੇ ਹਨ। ਹੁਣ ਉਨ੍ਹਾਂ ਦੇ ਆਸਟ੍ਰੇਲੀਆ ਵਿਰੁੱਧ 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਵਨਡੇ ਵਿੱਚ ਖੇਡਣ ਦੀ ਉਮੀਦ ਹੈ।
ਵਿਰਾਟ ਕੋਹਲੀ ਨੇ ਪਰਥ ਟੈਸਟ ਤੋਂ ਪਹਿਲਾਂ ਇੱਕ ਹੈਰਾਨੀਜਨਕ ਪੋਸਟ
ਵਿਰਾਟ ਕੋਹਲੀ (Virat Kohli Cryptic Post) ਨੇ ਆਪਣੇ ਸੋਸ਼ਲ ਮੀਡੀਆ ਖਾਤੇ X (ਪਹਿਲਾਂ ਟਵਿੱਟਰ) ‘ਤੇ ਲਿਖਿਆ ਹੈ ਕਿ “ਤੁਸੀਂ ਸੱਚਮੁੱਚ ਤਦੋਂ ਹੀ ਅਸਫਲ ਹੁੰਦੇ ਹੋ, ਜਦੋਂ ਤੁਸੀਂ ਹਾਰ ਮਾਨ ਲੈਂਦੇ ਹੋ।”
ਉਨ੍ਹਾਂ ਦਾ ਇਹ ਪੋਸਟ ਉਸ ਸਮੇਂ ਆਇਆ ਹੈ ਜਦੋਂ 2027 ਦੇ ਵਨਡੇ ਵਲਰਡ ਕਪ ਵਿਚ ਖੇਡਣ ਦੇ ਬਾਰੇ ਚਰਚਾ ਆਪਣੇ ਸਿਖਰ ‘ਤੇ ਹੈ। ਇਸ ਦੌਰਾਨ, ਸਾਬਕਾ ਭਾਰਤੀ ਕ੍ਰਿਕਟਰ ਅਤੇ ਰਾਇਲ ਚੈਲੇਂਜਰਜ਼ ਬੰਗਲੌਰ (RCB) ਦੇ ਸਲਾਹਕਾਰ ਦਿਨੇਸ਼ ਕਾਰਤਿਕ ਨੇ ਖੁਲਾਸਾ ਕੀਤਾ ਹੈ ਕਿ ਕੋਹਲੀ 2027 ਵਿਸ਼ਵ ਕੱਪ ਵਿੱਚ ਖੇਡਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੰਡਨ ਵਿੱਚ ਆਪਣੇ ਹਾਲੀਆ ਠਹਿਰ ਦੌਰਾਨ ਨਿਯਮਿਤ ਤੌਰ ‘ਤੇ ਸਿਖਲਾਈ ਸ਼ੁਰੂ ਕਰ ਦਿੱਤੀ ਹੈ।
ਦਿਨੇਸ਼ ਕਾਰਤਿਕ ਨੇ ਇੱਕ ਸੋਸ਼ਲ ਮੀਡੀਆ ਵੀਡੀਓ ਵਿੱਚ ਕਿਹਾ ਕਿ ਉਹ 2027 ਵਿਸ਼ਵ ਕੱਪ ਵਿੱਚ ਖੇਡਣ ਲਈ ਬਹੁਤ ਉਤਸ਼ਾਹਿਤ ਹੈ। ਲੰਡਨ ਵਿੱਚ ਆਪਣੇ ਲੰਬੇ ਬ੍ਰੇਕ ਦੌਰਾਨ ਵੀ, ਉਸਨੇ ਹਰ ਹਫ਼ਤੇ 2-3 ਸੈਸ਼ਨਾਂ ਲਈ ਕ੍ਰਿਕਟ ਦਾ ਅਭਿਆਸ ਕੀਤਾ। ਉਹ ਇਸ ਟੀਚੇ ਲਈ ਗੰਭੀਰਤਾ ਨਾਲ ਤਿਆਰੀ ਕਰ ਰਿਹਾ ਹੈ।