24 ਸਤੰਬਰ 2024 : ਅਰਬਪਤੀ ਕਾਰੋਬਾਰ ਗੌਤਮ ਅਡਾਨੀ(Gautam Adani) ਟੋਟਲ ਗੈਸ ਲਿਮਟਿਡ ਸ਼ੇਅਰਾਂ ‘ਚ ਸੋਮਵਾਰ ਨੂੰ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ। ਇਹ ਸਟਾਕ ਸ਼ੁਰੂਆਤੀ ਕਾਰੋਬਾਰ ‘ਚ 8 ਫੀਸਦੀ ਤੋਂ ਜ਼ਿਆਦਾ ਤੇਜ਼ੀ ਦਿਖਾਈ ਦਿੱਤੀ। ਅਡਾਨੀ ਟੋਟਲ ਗੈਸ ਨੂੰ ਵਿਸ਼ਵ ਕਰਜਦਾਤਾ (Global Lenders) ਨਾਲ 375 ਮਿਲੀਅਨ ਅਮਰੀਕੀ ਡਾਲਰ ਦੀ ਫਡਿੰਗ ਮਿਲੀ ਹੈ। ਇਸ ਨਾਲ ਕੰਪਨੀ ਨੂੰ ਆਪਣਾ ਕਾਰੋਬਾਰ ਵਧਾਉਣ ‘ਚ ਮਦਦ ਮਿਲੀ ਹੈ। ਅਡਾਨੀ ਟੋਟਲ ਦੇ ਸ਼ੇਅਰ BSE ‘ਤੇ 8.37 ਫੀਸਦੀ ਵਧ ਕੇ 854.65 ਰੁਪਏ ਤੇ NSE ‘ਤੇ 8.40 ਫੀਸਦੀ ਵਧ ਕੇ 855 ਰੁਪਏ ‘ਤੇ ਪਹੁੰਚ ਗਏ ਸੀ।
ਪੰਜ ਗਲੋਬਲ ਰਿਣਦਾਤਿਆਂ ਨੇ ਅਡਾਨੀ ਟੋਟਲ ਗੈਸ – ਬੀਐਨਪੀ ਪਾਰਿਬਾ, ਡੀਬੀਐਸ ਬੈਂਕ, ਮਿਜ਼ੂਹੋ ਬੈਂਕ, MUFG ਬੈਂਕ ਦੇ ਸ਼ੁਰੂਆਤੀ ਫੰਡਿੰਗ ਵਿੱਚ ਹਿੱਸਾ ਲਿਆ। ਅਡਾਨੀ ਸਮੂਹ ਦੀ ਗੈਸ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ, “ਨਵੀਂ ਫੰਡਿੰਗ ਸਾਨੂੰ ਪੂੰਜੀ ਖਰਚ ਪ੍ਰੋਗਰਾਮ ਦਾ ਤੇਜ਼ੀ ਨਾਲ ਵਿਸਤਾਰ ਕਰਨ ਵਿੱਚ ਸਹਾਇਤਾ ਕਰੇਗੀ। ਇਸ ਨਾਲ ਅਡਾਨੀ ਟੋਟਲ ਗੈਸ ਲਿਮਟਿਡ ਨੂੰ ਆਪਣੇ ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਨੈੱਟਵਰਕ ਦਾ ਤੇਜ਼ੀ ਨਾਲ ਵਿਸਤਾਰ ਕਰਨ ਵਿੱਚ ਮਦਦ ਮਿਲੇਗੀ।”
ਅਡਾਨੀ ਟੋਟਲ ਗੈਸ ਦੇ ਸ਼ੇਅਰਾਂ ਦਾ ਹਾਲ
ਅਡਾਨੀ ਟੋਟਲ ਗੈਸ ਸ਼ੇਅਰਾਂ ਦਾ ਪ੍ਰਦਰਸ਼ਨ ਫਿਲਹਾਲ ਕੁਝ ਸੁਸਤ ਹੈ। ਪਿਛਲੇ ਇਕ ਮਹੀਨੇ ‘ਚ ਕੰਪਨੀ ਨੇ 3 ਫੀਸਦੀ ਤੇ 6 ਮਹੀਨੇ ‘ਚ 12 ਫੀਸਦੀ ਦਾ ਨੈਗਟਿਵ ਰਿਟਰਨ ਦਿੱਤਾ ਹੈ। ਹਾਲਾਂਕਿ ਪਿਛਲੇ ਮਹੀਨੇ ਇਕ ਸਾਲ ‘ਚ ਅਡਾਨੀ ਟੋਟਲ ਗੈਸ ਨਾਲ ਨਿਵੇਸ਼ਕਾਂ ਨੂੰ 31 ਫੀਸਦੀ ਦਾ ਮੁਨਾਫਾ ਹੋਇਆ ਹੈ। ਸੋਮਵਾਰ ਨੂੰ ਕਰੀਬ 11.30 ਵਜੇ ਤਕ ਅਡਾਨੀ ਟੋਟਲ ਗੈਸ ਦੇ ਸ਼ੇਅਰ 5.50 ਫੀਸਦੀ ਵਧ ਕੇ 832.05 ਰੁਪਏ ‘ਤੇ ਕਾਰੋਬਾਰ ਕਰ ਰਹੀ ਹੈ।