ਨਵੀਂ ਦਿੱਲੀ, 30 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਸ਼ੇਅਰ ਬਾਜ਼ਾਰ ‘ਚ 31 ਦਸੰਬਰ ਤੋਂ ਅਹਿਮ ਬਦਲਾਅ ਹੋਣ ਜਾ ਰਿਹਾ ਹੈ, ਅਤੇ ਇਹ ਬਦਲਾਅ ਫਿਊਚਰ ਐਂਡ ਆਪਸ਼ਨ (F&O) ਟ੍ਰੇਡਿੰਗ ਨਾਲ ਸਬੰਧਤ ਹੈ। ਦਰਅਸਲ, 31 ਦਸੰਬਰ, ਬੁੱਧਵਾਰ ਤੋਂ F&O ਕੰਟਰੈਕਟ ਦੇ ਲੌਟ ਸਾਈਜ਼ (Lot Size) ਬਦਲ ਜਾਣਗੇ। ਅਕਤੂਬਰ ਟਚ ਨੈਸ਼ਨਲ ਸਟਾਕ ਐਕਸਚੇਂਜ (NSE) ਨੇ ਕਈ ਵੱਡੇ ਇੰਡੈਕਸ ਡੈਰੀਵੇਟਿਵ ਕੰਟਰੈਕਟਸ ਦੇ ਮਾਰਕੀਟ ਲੌਟ ਸਾਈਜ਼ ‘ਚ ਬਦਲਾਅ ਦਾ ਐਲਾਨ ਕੀਤਾ ਸੀ ਅਤੇ ਇਹ ਬਦਲਾਅ ਦਸੰਬਰ 2025 ਦੀ ਐਕਸਪਾਇਰੀ ਸਾਈਕਲ ਤੋਂ ਬਾਅਦ ਲਾਗੂ ਹੋਣ ਜਾ ਰਹੇ ਹਨ।
ਐਕਸਚੇਂਜ ਦੇ ਸਰਕੂਲਰ ਅਨੁਸਾਰ, ਨਿਫਟੀ 50, ਨਿਫਟੀ ਬੈਂਕ, ਨਿਫਟੀ ਫਾਈਨੈਂਸ਼ੀਅਲ ਸਰਵਿਸਿਜ਼ ਅਤੇ ਨਿਫਟੀ ਮਿਡਕੈਪ ਸਿਲੈਕਟ ਦੇ ਲੌਟ ਸਾਈਜ਼ ਘਟਾਏ ਜਾਣਗੇ।ਨਿਫਟੀ 50 ਦਾ ਲੌਟ ਸਾਈਜ਼ 75 ਤੋਂ ਘਟਾ ਕੇ 65ਨਿਫਟੀ ਬੈਂਕ ਦਾ 35 ਤੋਂ ਘਟਾ ਕੇ 30ਨਿਫਟੀ ਫਾਈਨੈਂਸ਼ੀਅਲ ਸਰਵਿਸਿਜ਼ ਦਾ 65 ਤੋਂ ਘਟਾ ਕੇ 60ਨਿਫਟੀ ਮਿਡਕੈਪ ਸਿਲੈਕਟ ਦਾ 140 ਤੋਂ ਘਟਾ ਕੇ 120 ਕੀਤਾ ਜਾਵੇਗਾ।
NSE ਨੇ ਇਹ ਵੀ ਸਪੱਸ਼ਟ ਕੀਤਾ ਕਿ ਨਿਫਟੀ ਨੈਕਸਟ 50 ਦਾ ਲੌਟ ਸਾਈਜ਼ ਪਹਿਲਾਂ ਵਾਂਗ ਹੀ ਰਹੇਗਾ।
ਬਦਲ ਜਾਣਗੇ ਵੀਕਲੀ ਅਤੇ ਮੰਥਲੀ ਕੰਟਰੈਕਟ
ਐਕਸਚੇਂਜ ਨੇ ਦੱਸਿਆ ਕਿ 30 ਦਸੰਬਰ, 2025 ਨੂੰ ਐਕਸਪਾਇਰੀ ਤਕ ਸਾਰੇ ਵੀਕਲੀ (ਹਫਤਾਵਾਰੀ) ਅਤੇ ਮੰਥਲੀ (ਮਾਸਿਕ) ਕੰਟਰੈਕਟਸ ‘ਤੇ ਮੌਜੂਦਾ ਲੌਟ ਸਾਈਜ਼ ਹੀ ਲਾਗੂ ਰਹਿਣਗੇ। ਅਗਲੇ ਸਾਈਕਲ ਤੋਂ, ਯਾਨੀ ਜਨਵਰੀ 2026 ਦੇ ਵੀਕਲੀ ਅਤੇ ਮੰਥਲੀ ਕੰਟਰੈਕਟਸ ‘ਚ ਬਦਲੇ ਹੋਏ ਮਾਰਕੀਟ ਲੌਟ ਦਿਖਾਈ ਦੇਣਗੇ।
ਵੀਕਲੀ ਕੰਟਰੈਕਟ ਲਈ ਮੌਜੂਦਾ ਲੌਟ ਸਾਈਜ਼ ਦੇ ਨਾਲ ਆਖਰੀ ਐਕਸਪਾਇਰੀ 23 ਦਸੰਬਰ, 2025 ਨੂੰ ਹੋਵੇਗੀ ਜਿਸ ਤੋਂ ਬਾਅਦ 6 ਜਨਵਰੀ, 2026 ਨੂੰ ਬਦਲੇ ਹੋਏ ਲੌਟ ਸਾਈਜ਼ ਦੇ ਨਾਲ ਪਹਿਲੀ ਐਕਸਪਾਇਰੀ ਹੋਵੇਗੀ। ਇਸੇ ਤਰ੍ਹਾਂ, ਮੰਥਲੀ ਕੰਟਰੈਕਟ 30 ਦਸੰਬਰ, 2025 ਦੀ ਐਕਸਪਾਇਰੀ ਤੋਂ ਬਾਅਦ ਬਦਲੇ ਹੋਏ ਢਾਂਚੇ ਵਿਚ ਬਦਲ ਜਾਣਗੇ, ਜਿਸ ਵਿਚ 27 ਜਨਵਰੀ, 2026 ਦੀ ਐਕਸਪਾਇਰੀ ‘ਚ ਅਪਡੇਟ ਕੀਤੇ ਲੌਟ ਸਾਈਜ਼ ਹੋਣਗੇ।
ਟ੍ਰੇਡਰਜ਼ ਨੂੰ ਕੀ ਕਰਨ ਦੀ ਲੋੜ ਹੈ?
ਫਿਊਚਰ ਐਂਡ ਆਪਸ਼ਨ ਕੰਟਰੈਕਟ ‘ਚ ਬਦਲਾਅ ਅਨੁਸਾਰ, ਟ੍ਰੇਡਰਜ਼ ਨੂੰ ਆਪਣੀ ਪੁਜੀਸ਼ਨ ਸਾਈਜ਼ ਅਤੇ ਮਾਰਜਿਨ ਦੀਆਂ ਜ਼ਰੂਰਤਾਂ ਨੂੰ ਐਡਜਸਟ ਕਰਨਾ ਹੋਵੇਗਾ। ਦੂਜੇ ਪਾਸੇ, ਰਿਟੇਲ ਨਿਵੇਸ਼ਕਾਂ (Retail Investors) ਲਈ ਇਹ ਕੰਟਰੈਕਟ ਜ਼ਿਆਦਾ ਆਸਾਨ ਹੋ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਹੁਣ ਘੱਟ ਪੂੰਜੀ (Capital) ਦੀ ਲੋੜ ਪਵੇਗੀ।
ਦੱਸ ਦੇਈਏ ਕਿ NSE ਮੁੱਖ ਤੌਰ ‘ਤੇ ਕੰਟਰੈਕਟ ਵੈਲਿਊ ਨੂੰ ਇਕ ਸਟੈਂਡਰਡ ਰੇਂਜ ਵਿਚ ਰੱਖਣ ਤੇ ਕੰਟਰੈਕਟਸ ਨੂੰ ਕਿਫਾਇਤੀ ਬਣਾਉਣ ਲਈ ਲੌਟ ਸਾਈਜ਼ ਦੀ ਸਮੀਖਿਆ (Revise) ਕਰਦਾ ਹੈ।
