ਨਵੀਂ ਦਿੱਲੀ, 2 ਜਨਵਰੀ 2025 (ਪੰਜਾਬੀ ਖ਼ਬਰਨਾਮਾ ਬਿਊਰੋ):- ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਸੰਘਣੀ ਧੁੰਦ ਹੋਣ ਨਾਲ ਇਸ ਖੇਤਰ ’ਚ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ ’ਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਕੋੀ ਵੀ ਨਵਾਂ ਕਦਮ ਚੁੱਕੇ ਜਾਣ ਦੇ ਸੰਕੇਤ ਤਾਂ ਨਹੀਂ ਦਿੱਤੇ, ਪਰ ਹਵਾਈ ਕੰਪਨੀਆਂ ਨੂੰ ਯਾਦ ਦਿਵਾਇਆ ਗਿਆ ਹੈ ਕਿ ਗਾਹਕਾਂ ਨੂੰ ਸਮੇਂ ’ਤੇ ਉਡਾਣ ਰੱਦ ਹੋਣ ਦੀ ਸੂਚਨਾ ਦੇਣ ਤੇ ਤਿੰਨ ਘੰਟਿਆਂ ਤੋਂ ਜ਼ਿਆਦਾ ਦੇਰੀ ਹੋਵੇ ਤਾਂ ਰੱਦ ਕਰੋ। ਲੇਟ ਹੋ ਰਹੇ ਜਹਾਜ਼ਾਂ ’ਚ ਯਾਤਰੀਆਂ ਨੂੰ 90 ਮਿੰਟਾਂ ਤੋਂ ਜ਼ਿਆਦਾ ਦੇਰੀ ਤੱਕ ਨਹੀਂ ਬਿਠਾਉਣ ਦਾ ਨਿਰਦੇਸ਼ ਖਾਸ ਤੌਰ ’ਤੇ ਦਿੱਤਾ ਗਿਆ ਹੈ।

ਵੈਸੇ ਇਹ ਸਵਾਲ ਅਹਿਮ ਹੈ ਕਿ ਤਿੰਨ ਘੰਟੇ ਪਹਿਲਾਂ ਉਡਾਣ ਰੱਦ ਕਰਨ ਨਾਲ ਯਾਤਰੀਆਂ ਨੂੰ ਕਿਵੇਂ ਸਹੂਲਤ ਹੋਵੇਗੀ, ਕਿਉਂਕਿ ਯਾਤਰੀ ਕਾਫ਼ੀ ਸਮੇਂ ਪਹਿਲਾਂ ਘਰ ਤੋਂ ਨਿਕਲ ਪੈਂਦਾ ਹੈ। ਹਵਾਈ ਕੰਪਨੀਆਂ ਨੂੰ ਬਦਲਵੀਂ ਵਿਵਸਥਾ ਕਰਨ ਨੂੰ ਵੀਨਹੀਂ ਕਿਹਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਨਿਰਦੇਸ਼ਾਂ ਨਾਲ ਧੁੰਦ ਨਾਲ ਦੇਰੀ ਹੋਣ ਦੀ ਮੂਲ ਸਮੱਸਿਆ ਦਾ ਹੱਲ ਤਾਂ ਨਹੀਂ ਹੋਵੇਗਾ, ਪਰ ਯਾਤਰੀਆਂ ਨੂੰ ਸਮੇਂ ਰਹਿੰਦੇ ਜਾਣਕਾਰੀ ਮਿਲਣ ਨਾਲ ਉਨ੍ਹਾਂ ਦੀ ਸਮੱਸਿਆ ਘੱਟ ਜ਼ਰੂਰ ਹੋ ਸਕਦੀ ਹੈ।

ਅਧਿਕਾਰੀਆਂ ਦਾ ਮੰਨਣਾ ਹੈ ਕਿ ਕਿਸੇ ਵੀ ਉਡਾਣ ਨੂੰ ਤਿੰਨ ਘੰਟਿਆਂ ਤੋਂ ਪਹਿਲਾਂ ਰੱਦ ਕਰਨਾ ਸਹੀ ਨਹੀਂ ਰਹਿੰਦਾ। ਕਈ ਵਾਰੀ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਧੁੰਦ ਦੋ-ਤਿੰਨ ਘੰਟੇ ’ਚ ਖਤਮ ਹੋ ਜਾਂਦੀ ਹੈ ਤੇ ਉਡਾਣਾਂ ਨੂੰ ਚਾਲੂ ਕਰਨਾ ਆਸਾਨ ਹੋ ਜਾਂਦਾ ਹੈਤੇ ਉਡਾਣਾਂ ਨੂੰ ਚਾਲੂ ਕਰਨਾ ਆਸਾਨ ਹੋ ਜਾਂਦਾ ਹੈ। ਨਾਲ ਹੀ ਪੂਰੇ ਹਵਾਬਾ਼ਜ਼ੀ ਖੇਤਰ ਦਾ ਅਰਥਚਾਰਾ ਦਾ ਵੀ ਖਿਆਲ ਰੱਖਣਾ ਪੈਂਦਾ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਕਹਿਣਾ ਹੈ ਕਿ ਧੁੰਦ ਦੀ ਸਮੱਸਿਆ ਨਾਲ ਉਡਾਣ ਸੇਵਾਵਾਂ ਦੇ ਪ੍ਰਭਾਵਿਤ ਹੋਣ ਦੀਆਂ ਘਟਨਾਵਾਂ ਨੂੰ ਘੱਟ ਤੋਂ ਘੱਟ ਕਰਨ ਲਈ ਪਿਛਲੇ ਦੋ ਮਹੀਨਿਆਂ ਤੋਂ ਸਬੰਧਤ ਵਿਭਾਗਾਂ ਨਾਲ ਵਿਚਾਰ ਵਟਾਂਦਰੇ ’ਚ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ), ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀਸੀਏਐੱਸ), ਏਅਰਪੋਰਟ ਅਥਾਰਟੀ (ਏਏਆਈ), ਮੌਸਮ ਵਿਭਾਗ (ਆਈਐੱਮਡੀ) ਤੇ ਸੁਰੱਖਿਆ ਏਜੰਸੀ ਸੀਆਈਐੱਸਐੱਫ ਦੇ ਨੁਮਾਇੰਦੇ ਸ਼ਾਮਲ ਹੋਏ ਹਨ। ਹਵਾਬਾਜ਼ੀ ਮੰਤਰਾਲੇ ਨੇਕਿਹਾ ਹੈ ਕਿ ਇਨ੍ਹਾਂ ਸਾਰੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਹੀ ਹਵਾਈ ਸੇਵਾਵਾਂ ਨੂੰ ਸਹੀ ਤਰੀਕੇ ਨਾਲਚਲਾਇਆ ਜਾ ਸਕਦਾਹ ੈ। ਇਸ ਪੜਾਅ +ਚ ਸਾਰੀਆਂ ਹਵਾਈ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਡਾਣਾਂ ਦੇ ਪ੍ਰਬਾਵਿਤ ਹੋਣ ਜਾਂ ਰੱਦ ਹੋਣ ਨੂੰ ਲੈ ਕੇ ਗਾਹਕਾਂ ਨੂੰ ਪੂਰੀ ਪਾਰਦਰਸ਼ਿਤਾ ਨਾਲ ਸੂਚਨਾ ਦੇਣਾ ਸਭ ਤੋਂ ਮਹੱਤਵਪੂਰਣ ਹੈ।

ਸੰਖੇਪ
ਧੁੰਦ ਦੀ ਵਜ੍ਹਾ ਨਾਲ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਹਵਾਈ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇ ਉਡਾਣ ਵਿੱਚ ਤਿੰਨ ਘੰਟੇ ਤੋਂ ਜ਼ਿਆਦਾ ਦੇਰੀ ਹੋਵੇ ਤਾਂ ਉਸ ਨੂੰ ਰੱਦ ਕਰ ਦਿੱਤਾ ਜਾਵੇ।
Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।