ਤਪਾ ਮੰਡੀ , 16 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ’ਚ ਸ਼ੁਰੂ ਕੀਤੀਆਂ ਰੈਲੀਆਂ ‘ਸੁਖਬੀਰ ਲਿਆਓ ਪੰਜਾਬ ਬਚਾਓ’ ਤਹਿਤ ਹਲਕਾ ਭਦੌੜ ਵਿਖੇ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਦੀ ਅਗਵਾਈ ’ਚ ਪਿੰਡ ਤਾਜੋ ਕੇ ਦੇ ਸਟੇਡੀਅਮ ਵਿਖੇ ਇਕ ਵੱਡੀ ਰੈਲੀ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਸਾਬਕਾ ਕੈਬਨਿਟ ਮੰਤਰੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਰੈਲੀ ਨੂੰ ਸਭ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਤਾਨਾਸ਼ਾਹੀ ਸਰਕਾਰ ਹੋਵੇ, ਜੋ ਵਿਰੋਧੀ ਧਿਰ ਨੂੰ ਦੇਖਣਾ ਤੇ ਸੁਣਨਾ ਨਾ ਪਸੰਦ ਕਰਦੀ ਹੋਵੇ ਤੇ ਜਿੱਥੇ ਮੀਡੀਆ ਦੀ ਆਜ਼ਾਦੀ ਨੂੰ ਦਬਾਇਆ ਜਾਂਦਾ ਹੋਵੇ, ਉਨ੍ਹਾਂ ਹਾਲਾਤਾਂ ਵਿਚ ਭਦੌੜ ਹਲਕੇ ਦੇ ਪਿੰਡ-ਪਿੰਡ ਅਤੇ ਸ਼ਹਿਰ ਦੇ ਕੋਨੇ-ਕੋਨੇ ਤੋਂ ਪਹੁੰਦੇ ਹੋਏ ਵਰਕਰਾਂ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸੁਖਬੀਰ ਸਿੰਘ ਬਾਦਲ ਨੂੰ ਸੁਨੇਹਾ ਦੇਣ ਆਏ ਹਨ ਕਿ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਖੇਤਰੀ ਪਾਰਟੀ ਦੀ 2027 ਦੀਆਂ ਚੋਣਾਂ ’ਚ ਪੰਜਾਬ ਨੂੰ ਬੇਹੱਦ ਲੋੜ ਹੈ। ਇਸ ਉਪਰੰਤ ਮਜੀਠੀਆ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਦਾ ਮੁੱਖ ਮੰਤਰੀ ਕਿਸੇ ਕਾਲਜ ਦੇ ਪ੍ਰੋਗਰਾਮ ’ਚ ਜਾ ਕੇ ਪੰਜਾਬ ਦੇ ਇਤਿਹਾਸ ਦੀ ਗੱਲ ਕਰਨ ਦੀ ਬਜਾਏ ਆਪਣੇ ਆਸ਼ਕੀ ਦੇ ਕਿੱਸੇ ਸੁਣਾ ਰਿਹਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਲੋਕ ਭਲਾਈ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ, ਸੂਬੇ ਦੀ ‘ਆਪ’ ਸਰਕਾਰ ਵੱਲੋਂ ਉਨ੍ਹਾਂ ‘ਚ ਵਾਧਾ ਤਾਂ ਕੀ ਕਰਨਾ ਸੀ, ਬਲਕਿ ਉਨ੍ਹਾਂ ਸਕੀਮਾਂ ਨੂੰ ਬੰਦ ਹੀ ਕਰ ਦਿੱਤਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ‘ਤੇ ਤੰਜ ਕੱਸਦਿਆਂ ਕਿਹਾ ਕਿ ‘ਆਪ’ ਸਰਕਾਰ ਹਰੇਕ ਕੰਮ ਲਈ ਦਿੱਲੀ ਦੇ ਇਸ਼ਾਰੇ ‘ਤੇ ਚੱਲਦੀ ਹੈ। ‘ਆਪ’ ਸਰਕਾਰ ‘ਤੇ ਵਰ੍ਹਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਨ੍ਹਾਂ ਦੇ ਸੂਬੇ ‘ਚ ਭ੍ਰਿਸ਼ਟਾਚਾਰ, ਲੁੱਟਾਂ-ਖੋਹਾਂ, ਫਿਰੌਤੀਆਂ, ਕਤਲੋਗਾਰਤ ਤੇ ਗੈਂਗਸਟਰਵਾਦ ਦਾ ਬੋਲਬਾਲਾ ਵੱਧ ਚੁੱਕਾ ਹੈ, ਜਿਸ ਕਾਰਨ ਲੋਕਾਂ ‘ਚ ਹਮੇਸ਼ਾ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਛੇ ਮਹੀਨੇ ਡੱਟ ਕੇ ਸ਼੍ਰੋਮਣੀ ਅਕਾਲੀ ਦਲ (ਬ) ਲਈ ਕੰਮ ਕਰਨ ਤੇ ‘ਮਿਸ਼ਨ-2027’ ਦੇ ਸਫਲ ਹੋਣ ਤੋਂ ਬਾਅਦ ਅਜਿਹੇ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ ਕਿ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਹੀ ਨਹੀਂ ਪਵੇਗੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ‘ਤੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਸਹੂਲਤ ਦੇਣ ਲਈ ਹਰੇਕ ਜ਼ਿਲ੍ਹੇ ‘ਚ ਇਕ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ, ਤਾਂ ਜੋ ਉਨ੍ਹਾਂ ਨੂੰ ਦੂਰ-ਦੁਰਾਡੇ ਮੈਡੀਕਲ ਸਿੱਖਿਆ ਪ੍ਰਾਪਤ ਕਰਨ ਲਈ ਨਾ ਜਾਣਾ ਪਵੇ, ਸਰਕਾਰ ਬਣਨ ਤੇ ਕਬੱਡੀ ਮੈਚ, ਪਸ਼ੂ ਮੇਲੇ ਅਤੇ ਹੋਰ ਖੇਡਾਂ ਸ਼ੁਰੂ ਕੀਤੀਆਂ ਜਾਣਗੀਆਂ,ਕੰਮ ਕਰਨ ਲਈ 10 ਲੱਖ ਰੁਪਏ ਦੀ ਰਾਸ਼ੀ ਬਿਨਾਂ ਵਿਆਜ ਤੋਂ ਦਿੱਤੀ ਜਾਵੇਗੀ ਲੋਕਾਂ ਨੂੰ 12 ਘੰਟੇ ਬਿਜਲੀ ਦਿੱਤੀ ਜਾਵੇਗੀ ਸਰਕਾਰ ਬਣ ਉਪਰੰਤ ਕੈਬਨਟ ਦੀ ਪਹਿਲੀ ਮੀਟਿੰਗ ਵਿੱਚ ਹੀ ਆਟਾ ਦਾਲ ਫਿਰ ਤੋਂ ਚਾਲੂ ਕਰ ਦਿੱਤੀ ਜਾਵੇਗੀ ਵਪਾਰੀ ਵਰਗ ਲਈ ਵੀ ਖਾਸ ਤੌਰ ਤੇ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਲਈ ਹਰ ਕਿਤੇ ਪੰਜਾਬ ਦੇ ਬੱਚਿਆਂ ਦਾ ਕੋਟਾ ਫਿਕਸ ਕੀਤਾ ਜਾਵੇਗਾ ਪੰਜਾਬ ਦੇ ਇਲਾਕੇ, ਹਵਾ ,ਪਾਣੀ ਅਤੇ ਨੌਜਵਾਨੀ ਨੂੰ ਹਰ ਪੱਖ ਤੋਂ ਸੁਰੱਖਿਤ ਕੀਤਾ ਜਾਵੇਗਾ ਅਤੇ ਅਨੇਕਾਂ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਆਪ ਦੀਆਂ ਸਿਹਤ ਸੇਵਾਵਾਂ ‘ਤੇ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਵਲੋਂ ਐਲਾਨ ਤਾਂ ਵੱਡੇ-ਵੱਡੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ।ਉਨ੍ਹਾਂ ਆਖਿਆ ਕਿ ਝਾੜੂ ਪਾਰਟੀ ਨੇ ਜਿੰਨਾ ਪੈਸਾ ਲੁੱਟਿਆ ਸਾਰਾ ਉਹਨਾਂ ਦੀਆਂ ਜੇਬਾਂ ਚੋਂ ਕੱਢ ਕੇ ਦਿਖਾਵਾਂਗੇ ਤੇ ਪੰਜਾਬ ’ਚੋਂ ਨਸ਼ਿਆਂ ਤੇ ਗੈਂਗਸਟਰ ਦਾ ਪੂਰਨ ਤੌਰ ਤੇ ਖਾਤਮਾ ਕਰਾਂਗੇ। ਇਸ ਮੌਕੇ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਵਿਸ਼ਾਲ ਰੈਲੀ ‘ਚ ਪਹੁੰਚੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਚੜ੍ਹਦੀਕਲਾ ਅਤੇ ਹੋਰ ਮਜ਼ਬੂਤੀ ਲਈ ਦਿਨ-ਰਾਤ ਇਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ (ਬ) ਦਾ ਹੋਵੇਗਾ ਅਤੇ 2027 ਦੀਆਂ ਚੋਣਾਂ ‘ਚ ਪਾਰਟੀ ਵੱਡੀ ਲੀਡ ਨਾਲ ਜਿੱਤ ਦਰਜ ਕਰਕੇ ਸੂਬੇ ‘ਚ ਸਰਕਾਰ ਬਣਾਈ ਜਾਵੇਗੀ। ਇਸ ਮੌਕੇ ਹਲਕਾ ਸੰਗਰੂਰ ਦੇ ਇੰਚਾਰਜ ਅਰਵਿੰਦ ਖੰਨਾ, ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ, ਸਾਬਕਾ ਮੰਤਰੀ ਬਲਵੀਰ ਸਿੰਘ ਘੁੰਨਸ ਸੀਨੀਅਰ ਅਕਾਲੀ ਆਗੂ ਤਰਲੋਚਨ ਬਾਂਸਲ,ਡੇਰਾ ਬਾਬਾ ਪੰਜਾਬ ਸਿੰਘ ਤਾਜੋਕੇ ਦੇ ਮੁੱਖ ਸੇਵਾਦਾਰ ਬਾਬਾ ਬੂਟਾ ਜੀ, ਬਲਦੇਵ ਸਿੰਘ ਚੁਘਾਂ,ਸੀਨੀਅਰ ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਤਾਜੋ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਹਲਾ, ਬਲਤੇਜ ਸਿੰਘ ਬੋਘਾ, ਸ਼ਹਿਰੀ ਪ੍ਰਧਾਨ ਲੱਕੀ ਭੱਟਾ, ਮਾਸਟਰ ਪ੍ਰੇਮ ਨਾਥ, ਹਰਜਿੰਦਰ ਸਿੰਘ ਪਾਲੀ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਗੁਲਾਬ ਕਾਲਾ, ਪਰਮਿੰਦਰ ਚੱਠਾ, ਗੁਲਾਬ ਸਿੰਘ ਸਿੱਧੂ, ਨੰਬਰਦਾਰ ਸਤਵਿੰਦਰ ਸਿੰਘ ਸੋਨਾ, ਕਾਲਾ ਸਿੰਘ, ਰਾਕੇਸ਼ ਕੁਮਾਰ ਟੋਨਾ, ਡੋਗਰ ਸਿੰਘ, ਭਾਨਾ ਸਿੰਘ, ਸੰਦੀਪ ਸਿੰਘ ਸੀਪਾ, ਗੁਰਵਿੰਦਰ ਘੁੰਨਸ਼, ਗੁਰਵਿੰਦਰ ਸਿੰਘ, ਲੱਕੀ, ਗੁਰਜਿੰਦਰ ਸਿੰਘ, ਹਰਪ੍ਰੀਤ ਛੰਨਾ, ਭਗਵੰਤ ਚੱਠਾ, ਵਿਨੋਦ ਕਾਲਾ, ਜੁਗਰਾਜ ਸਿੰਘ, ਸਾਬਕਾ ਕੌਂਸਲਰ ਟੀਟੂ ਦੀਕਸ਼ਿਤ, ਬਿੱਟੂ ਬਰਾੜ, ਗੁਰਬਿੰਦਰ ਸਿੰਘ ਬਾਸੀ,ਗੋਗੀ ਮਹੰਤ,ਮਹੰਤ ਰਘਬੀਰ ਦਾਸ, ਮੋਹਿਤ ਮੇਸ਼ੀ, ਸੋਨੂ ਮੱਲੀ, ਸੁਰਿੰਦਰ ਖਟਰ,ਅਮਰਜੀਤ ਸਿੰਘ ਧਰਮਸੋਤ, ਬੇਅੰਤ ਮਾਂਗਟ, ਜੱਗੀ ਧਨੋਆ, ਨੱਥੂ ਰਾਮ, ਵਿਨੋਦ ਕਾਲਾ, ਜੋਨੀ, ਐੱਸ ਕੁਮਾਰ, ਚਰਨਜੀਤ ਪੁਰਬਾ, ਸੁਰਜੀਤ ਸਿੰਘ ਪੁਰਬਾ, ਗੁਰਮੇਲ ਸਿੰਘ, ਸੰਦੀਪ ਧੋਲਾ, ਕ੍ਰਿਸ਼ਨ, ਬਲਰਾਜ ਸਿੰਘ ਆਦਿ ਅਕਾਲੀ ਵਰਕਰ ਸ਼ਾਮਲ ਸਨ।
ਸੰਖੇਪ:-
