30 ਸਤੰਬਰ 2024 : ਵਿਗਿਆਨੀਆਂ ਨੇ ਅਜਿਹੇ ਜੀਨਾਂ ਦਾ ਪਤਾ ਲਗਾਇਆ ਹੈ ਜੋ ਕਿ ਸਵਿੱਚ ਦੇ ਰੂਪ ਵਿਚ ਕੰਮ ਕਰਦੇ ਹਨ ਤੇ ਰੈਨਿਨ ਦਾ ਉਤਪਾਦਨ ਕਰਨ ਲਈ ਕਿਡਨੀ ਵਿਚ ਸੈੱਲਾਂ ਨੂੰ ਟ੍ਰਿਗਰ ਕਰਦੇ ਹਨ। ਰੈਨਿਨ ਇਕ ਅੰਜਾਈਮ ਹੈ ਜੋ ਕਿ ਵਿਅਕਤੀ ਨੂੰ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ਵਿਚ ਮਦਦ ਕਰਦਾ ਹੈ। ਆਮ ਤੌਰ ’ਤੇ ਮਾਸਪੇਸ਼ੀ ਦੇ ਸੈੱਲ ਬਲੱਡ ਪ੍ਰੈਸ਼ਰ ਨੂੰ ਕਾਬੂ ਹੇਠ ਰੱਖਣ ਵਿਚ ਮਦਦ ਕਰਨ ਲਈ ਜਾਣੇ ਜਾਂਦੇ ਹਨ। ਹਾਲਾਂਕਿ ਜਦੋਂ ਬਲੱਡ ਪ੍ਰੈਸ਼ਰ ਡਿੱਗਦਾ ਹੈ ਤਾਂ ਲੰਮੇ ਸਮੇਂ ਤੱਕ ਘੱਟ ਰਹਿੰਦਾ ਹੈ ਤਾਂ ਕਿਡਨੀ ਦੀਆਂ ਖ਼ੂਨ ਦੀਆਂ ਨਾੜੀਆਂ ਵਿੱਚੋਂ ਇਹ ਸੈੱਲ ਅੰਜਾਈਮ ਰੈਨਿਨ ਦਾ ਉਤਪਾਦਨ ਕਰ ਕੇ ਉਸ ਨੂੰ ਬਣਾਈ ਰੱਖਣ ਵਿਚ ਮਦਦ ਕਰਦੇ ਹਨ।

ਅਮਰੀਕਾ ਦੀ ਵਰਜੀਨੀਆ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਕਿਹਾ ਹੈ ਕਿ ਹੁਣ ਤੱਕ ਇਹ ਯਕੀਨੀ ਨਹੀਂ ਸੀ ਕਿ ਕਿਹੜੇ ਜੀਨ ਨਾਲ ਕਿਡਨੀ ਦੀਆਂ ਮਾਸਪੇਸ਼ੀਆਂ ਵਿਚ ਇਸ ਤਬਦੀਲੀ ਨੂੰ ਟ੍ਰਿਗਰ ਕੀਤਾ ਜਾਂਦਾ ਹੈ। ਹਾਈਪਰਟੈਂਸ਼ਨ ਜਰਨਲ ਵਿਚ ਪ੍ਰਕਾਸ਼ਤ ਅਧਿਐਨ ਮੁਤਾਬਕ ਟੀਮ ਨੇ ਰੈਨਿਨ ਦੇ ਉਤਪਾਦਨ ਵਿਚ ਸ਼ਾਮਲ ਜੈਵਿਕ ਪ੍ਰਕਿਰਿਆ ਦੀ ਜਾਂਚ ਕੀਤੀ ਹੈ। ਨਾਲ ਹੀ ਇਨ੍ਹਾਂ ਵਿੱਚੋਂ ਤਿੰਨ ਪ੍ਰਕਿਰਿਆਂ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ 9 ਜੀਨਾਂ ਦੀ ਸ਼ਨਾਖ਼ਤ ਕੀਤੀ ਹੈ।

ਖੋਜ ਕਰਤਾਵਾਂ ਨੇ ਦੱਸਿਆ ਹੈ ਕਿ ਇਹ ਜੀਨਜ਼ ਦੋਵੇਂ ਕੰਮ ਕਰਨ ਵਾਲੇ ਸਵਿੱਚ ਹਨ ਜੋ ਕਿ ਮਾਸਪੇਸ਼ੀਆ ਦੇ ਸੈੱਲਾਂ ਨੂੰ ਰੈਨਿਨ ਦਾ ਉਤਪਾਦਨ ਬੰਦ ਕਰਨ ਤੇ ਜ਼ਰੂਰਤ ਪੈਣ ’ਤੇ ਫਿਰ ਤੋਂ ਸ਼ੁਰੂ ਕਰਨ ਲਈ ਪ੍ਰੇਰਿਤ ਕਰਦੇ ਹਨ। ਵਰਜੀਨੀਆ ਯੂਨੀਵਰਸਿਟੀ ਦੇ ਬਾਲ ਰੋਗ ਵਿਭਾਗ ਦੇ ਸੀਨੀਅਰ ਵਿਗਿਆਨੀ ਜੈਸਨ ਪੀ. ਸਮਿਥ ਨੇ ਕਿਹਾ ਹੈ ਕਿ ਹਾਲਾਂਕਿ ਇਹ ਸੈੱਲ ਸੁਭਾਵਕ ਤੌਰ ’ਤੇ ਰੈਨਿਨ ਦਾ ਉਤਪਾਦਨ ਬੰਦ ਕਰ ਦਿੰਦੇ ਹਨ ਪਰ ਉਹ ਵਾਪਸ ਕੰਮ ’ਤੇ ਆਉਣ ਲਈ ਤਿਆਰ ਰਹਿੰਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।