(ਪੰਜਾਬੀ ਖ਼ਬਰਨਾਮਾ):ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਇਹ ਫਿਲਮ 10 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਉਹ ਇਨ੍ਹੀ ਦਿਨੀ ਆਪਣੀ ਫਿਲਮ ਦੀ ਪ੍ਰਮੋਸ਼ਨ ‘ਚ ਰੁਝੇ ਹੋਏ ਹਨ। ਇਸੀ ਵਿਚਾਲੇ ਅਦਾਕਾਰ ਨੇ ਪ੍ਰਮੋਸ਼ਨ ਦੌਰਾਨ ਕਿ ਖੁਲਾਸੇ ਕੀਤੇ ਅਤੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ।
‘ਹਿੰਦੁਸਤਾਨ’ ਦੀ ਖ਼ਬਰ ਮੁਤਾਬਕ ਗਿੱਪੀ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਬਚਪਨ ‘ਚ ਅਮਰ ਸਿੰਘ ਚਮਕੀਲਾ ਨੂੰ ਲਾਈਵ ਗਾਉਂਦੇ ਹੋਏ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਸੀ। ਗੱਪੀ ਨੇ ਦੱਸਿਆ ਕਿ ਉਹ ਪਹਿਲੀ ਵਾਰ ਅਖਾੜੇ ਵਿਚ ਗਿਆ ਸੀ ਅਤੇ ਉਸ ਦਿਨ ਅਮਰ ਸਿੰਘ ਚਮਕੀਲਾ ਨੇ ਭਗਤੀ ਗੀਤ ਗਾਇਆ ਸੀ।
ਗਿੱਪੀ ਨੇ ਦੱਸਿਆ ਕਿ ਉਨ੍ਹਾਂ ਨੇ ਚਮਕੀਲਾ ਨੂੰ ਲਾਈਵ ਗਾਉਂਦੇ ਸੁਣਿਆ ਹੈ। ਉਨ੍ਹਾਂ ਕਿਹਾ, ‘‘ਜਿਸ ਤਰ੍ਹਾਂ ਉਨ੍ਹਾਂ ਨੇ ਫਿਲਮ ‘ਚ ਅਖਾੜਿਆਂ ਨੂੰ ਦਿਖਾਇਆ ਹੈ, ਅਸਲ ਜ਼ਿੰਦਗੀ ‘ਚ ਵੀ ਉਹੀ ਹੈ। ਉਹ ਅਖਾੜੇ ਵਿੱਚ ਆਪਣਾ ਗੀਤ ਗਾ ਰਹੇ ਸੀ। ਉਹ ਮੇਰਾ ਪਹਿਲਾ ਅਖਾੜਾ ਸੀ। ਮੈਂ ਬਹੁਤ ਛੋਟਾ ਸੀ। ਉਸ ਅਖਾੜੇ ਵਿਚ ਚਮਕੀਲਾ ਨੇ ਗੀਤਕਾਰ ਸਵਰਨ ਸਿਵੀਆ ਨਾਲ ਲੋਕਾਂ ਨੂੰ ਜਾਣੂ ਕਰਵਾਇਆ ਸੀ ਅਤੇ ਪਹਿਲੀ ਵਾਰ ਉਨ੍ਹਾਂ ਨੇ ਭਗਤੀ ਗੀਤ ‘ਬਾਬਾ ਤੇਰਾ ਨਨਕਾਣਾ’ ਸੁਣਿਆ ਸੀ।
ਦੱਸ ਦੇਈਏ ਕਿ ਹਾਲ ਹੀ ‘ਚ ਫਿਲਮ ਦਾ ਧਮਾਕੇਦਾਰ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸ ਨੂੰ ਫੈਨਜ਼ ਵਲੋਂ ਕਾਫੀ ਪਿਆਰ ਮਿਲਿਆ ਸੀ। ਹੁਣ ਪ੍ਰਸ਼ੰਸਕ ਇਸ ਫ਼ਿਲਮ ਦੀ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਇਸ ਫਿਲਮ ਵਿੱਚ ਗਿੱਪੀ ਤੋਂ ਇਲਾਵਾ ਟੈਲੀਵਿਜ਼ਨ ਅਦਾਕਾਰਾ ਹਿਨਾ ਖਾਨ ਅਹਿਮ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ। ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਗਿੱਪੀ ਆਪਣੇ ਪੁੱਤਰ ਸ਼ਿੰਦਾ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦੇਣਗੇ।
ਫਿਲਮ ਵਿੱਚ ਹਿਨਾ ਨਾਲ ਗਿੱਪੀ ਗਰੇਵਾਲ ਦੀ ਕੈਮਿਸਟ੍ਰੀ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸ਼ਿੰਦਾ ਇੱਕ ਵਾਰ ਫਿਰ ਤੋਂ ਆਪਣੀਆਂ ਕਿਊਟ ਹਰਕਤਾਂ ਨਾਲ ਫੈਨਜ਼ ਨੂੰ ਹਸਾਉਂਦੇ ਹੋਏ ਨਜ਼ਰ ਆ ਰਿਹਾ ਹੈ।