1 ਅਕਤੂਬਰ 2024 : ਹਨੀ ਸਿੰਘ (Honey Singh) ਭਾਰਤੀ ਗਾਇਕੀ ਦੇ ਖੇਤਰ ਵਿੱਚ ਸੁਪਰ ਸਟਾਰ ਹੈ। ਪੌਪ ਮਿਊਜ਼ਿਕ ਦੇ ਖੇਤਰ ਵਿੱਚ ਉਸਦਾ ਵੱਡਾ ਨਾਮ ਹੈ। ਉਨ੍ਹਾਂ ਨੇ ਪੰਜਾਬੀ ਗੀਤਾਂ ਵਿੱਚ ਰੈਪ ਨੂੰ ਸਥਾਪਿਤ ਕਰਕੇ ਵੱਡਾ ਨਾਮ ਕਮਾਇਆ। ਹਨੀ ਸਿੰਘ ਆਈਫਾ ਐਵਾਰਡਜ਼ 2024 (IIFA Awards) ਵਿੱਚ ਵੀ ਪਹੁੰਚੇ। IIFA Awards ਵਿੱਚ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ। ਇਸ ਦੌਰਾਨ ਸੈਲੀਬ੍ਰੇਸ਼ਨ ਦੀਆਂ ਮਜ਼ਾਕੀਆ ਵੀਡੀਓਜ਼ ਸਾਹਮਣੇ ਆ ਰਹੇ ਹਨ। ਮਸ਼ਹੂਰ ਗਾਇਕ ਹਨੀ ਸਿੰਘ ਦਾ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਕੁੜੀ ਹਨੀ ਸਿੰਘ ਨੂੰ ਰਿਜੈਕਟ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਹਨੀ ਸਿੰਘ ਦੀ ਇਹ ਵਾਇਰਲ ਵੀਡੀਓ ਅਵਾਰਡ ਸ਼ੋਅ ਦਾ ਹਿੱਸਾ ਨਹੀਂ ਹੈ। ਇਹ ਵੀਡੀਓ ਉਸ ਥਾਂ ਦੀ ਹੈ ਜਿੱਥੇ ਪ੍ਰਸ਼ੰਸਕ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਇੱਥੇ ਹਨੀ ਸਿੰਘ ਨੂੰ ਇੱਕ ਛੋਟੀ ਜਿਹੀ ਗ਼ਲਤੀ ਮਹਿੰਗੀ ਪੈ ਗਈ। ਇੱਕ ਬੱਚੀ ਦੇ ਰਿਜੈਕਸ਼ਨ ਕਾਰਨ ਸੋਸ਼ਲ ਮੀਡੀਆ ਉੱਤੇ ਹਨੀ ਸਿੰਘ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

ਹਨੀ ਸਿੰਘ ਨੇ ਜਿਵੇਂ ਹੀ ਮਾਸੂਮ ਬੱਚੀ ਨੂੰ ਦੇਖਿਆ ਤਾਂ ਉਸ ਨੂੰ ਮਾਂ ਦੀ ਗੋਦ ਵਿਚੋਂ ਚੁੱਕ ਲਿਆ। ਜਿਵੇਂ ਹੀ ਲੜਕੀ ਹਨੀ ਸਿੰਘ ਦੀ ਗੋਦ ਵਿਚ ਆਈ ਤਾਂ ਉਹ ਉੱਚੀ-ਉੱਚੀ ਰੋਣ ਲੱਗੀ ਅਤੇ ਇੱਕ ਸਕਿੰਟ ਵਿੱਚ ਵਾਪਸ ਆਪਣੀ ਮਾਂ ਕੋਲ ਚਲੀ ਗਈ। ਜਿਸ ਤਰ੍ਹਾਂ ਨਾਲ ਛੋਟੀ ਬੱਚੀ ਨੇ ਹਨੀ ਸਿੰਘ ਨੂੰ ਰਿਜੈਕਟ ਕੀਤਾ, ਉਸ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਵੀ ਹੱਸ ਰਹੇ ਹਨ।

ਇਸ ਵਾਇਰਲ ਵੀਡੀਓ ਉੱਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਵੱਡੇ ਹੋਣ ਤੋਂ ਬਾਅਦ ਇਸਨੂੰ ਅਹਿਸਾਸ ਹੋਵੇਗਾ ਕਿ ਇਸ ਨੇ ਕਿਹੜੇ ਮੌਕੇ ਨੂੰ ਗੁਆਇਆ ਹੈ। ਕੁਝ ਲੋਕ ਇਸ ਕਿਊਟ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਹਨੀ ਸਿੰਘ ਦੀ ਗਾਇਕੀ ਨੂੰ ਭਾਰਤ ਦੇ ਨਾਲ-ਨਾਲ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਹੈ। ਉਸਦੀ ਪ੍ਰਸਿੱਧੀ ਵੱਡੇ ਗਾਇਕਾਂ ਤੋਂ ਵੀ ਵੱਧ ਹੈ। ਇਸ ਦੇ ਨਾਲ ਹੀ ਉਹ ਦੂਜੇ ਲੋਕਾਂ ਨੂੰ ਵੀ ਨਖ਼ਰੇ ਦਿਖਾਉਂਦੇ ਹਨ, ਪਰ ਇਸ ਵੀਡੀਓ ਵਿੱਚ ਇੱਕ ਛੋਟੀ ਬੱਚੀ ਨੇ ਹਨੀ ਸਿੰਘ ਨੂੰ ਰਿਜੈਕਟ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਛੋਟੀ ਬੱਚੀ ਬਹੁਤ ਹੀ ਛੋਟੀ ਹੈ। ਉਹ ਹਨੀ ਸਿੰਘ ਨੂੰ ਨਹੀਂ ਜਾਣਦੀ। ਪ੍ਰਸ਼ੰਸਕਾਂ ਦੀ ਭੀੜ ਵਿੱਚ ਹਨੀ ਸਿੰਘ ਨੇ ਇਸ ਛੋਟੀ ਪਿਆਰੀ ਕੁੜੀ ਨੂੰ ਚੱਕ ਲਿਆ। ਪਰ ਉਹ ਰੋਣ ਲੱਗ ਪਈ ਅਤੇ ਆਪਣੀ ਮਾਂ ਕੋਲ ਵਾਪਸ ਚਲੀ ਗਈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।