25 ਸਤੰਬਰ 2024 : ਖੇਡਾਂ ਵਤਨ ਪੰਜਾਬ ਦੀਆਂ-2024 ਤਹਿਤ ਸੂਬਾ ਪੱਧਰੀ ਮੁਕਾਬਲੇ ਤਿੰਨ ਵੱਖ-ਵੱਖ ਪੜਾਵਾਂ ਵਿੱਚ ਕਰਵਾਏ ਜਾਣਗੇ। ਪਹਿਲੇ ਪੜਾਅ ਦੀਆਂ ਖੇਡਾਂ 11 ਤੋਂ 16 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ। ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਖੇਡਾਂ ਵਿੱਚ ਹਿੱਸਾ ਲੈਣ ਦੇ ਚਾਹਵਾਨ ਖਿਡਾਰੀਆਂ ਦੇ ਚੋਣ ਟਰਾਇਲ ਹੋਣਗੇ। ਤਾਇਕਵਾਂਡੋ ਅਤੇ ਜਿਮਨਾਸਟਿਕਸ ਦੇ ਟਰਾਇਲ 26 ਤੋਂ 27 ਸਤੰਬਰ ਤੱਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿੱਚ ਲਏ ਜਾਣਗੇ। ਇਸੇ ਤਰ੍ਹਾਂ ਸ਼ੂਟਿੰਗ ਦੇ ਟਰਾਇਲ 26 ਤੋਂ 29 ਸਤੰਬਰ ਤੱਕ ਪੁਲੀਸ ਲਾਈਨ ਸੰਗਰੂਰ, ਘੋੜਸਵਾਰੀ, ਰੋਇੰਗ, ਕੈਕਿੰਗ ਕੈਨੋਇੰਗ ਅਤੇ ਫੈਨਸਿੰਗ ਦੇ ਟਰਾਇਲ 26 ਸਤੰਬਰ ਨੂੰ ਵਾਰ ਹੀਰੋਜ਼ ਸਟੇਡੀਅਮ ਸੰਗਰੂਰ, ਰਗਬੀ, ਸਾਈਕਲਿੰਗ, ਟਰੈਕ ਸਾਈਕਲਿੰਗ ਅਤੇ ਰੋਲਰ ਹਾਕੀ ਦੇ ਟਰਾਇਲ 26 ਤੋਂ 27 ਸਤੰਬਰ ਤੱਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿੱਚ ਅਤੇ ਸਪੀਡ ਸਕੇਟਿੰਗ ਦੇ ਟਰਾਇਲ ਪੁਲੀਸ ਲਾਈਨ ਸੰਗਰੂਰ ਵਿੱਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 27 ਤੋਂ 28 ਸਤੰਬਰ ਤੱਕ ਬੇਸਬਾਲ ਦੇ ਟਰਾਇਲ ਹੋਲੀ ਹਾਰਟ ਸਕੂਲ ਸੰਗਰੂਰ ਅਤੇ ਤੀਰਅੰਦਾਜ਼ੀ ਦੇ ਟਰਾਇਲ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿੱਚ ਲਏ ਜਾਣਗੇ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।