6 ਅਗਸਤ 2024 : ਹਿਮਾਂਸ਼ੀ ਖੁਰਾਣਾ ਪੰਜਾਬ ਹੀ ਨਹੀਂ ਬਾਲੀਵੁੱਡ ‘ਚ ਵੀ ਕਾਫੀ ਮਸ਼ਹੂਰ ਹੈ। ਹਿਮਾਂਸ਼ੀ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਬਿੱਗ ਬੌਸ ਦੇ ਸੀਜ਼ਨ 13 ਤੋਂ ਬਾਅਦ ਹਿਮਾਂਸ਼ੀ ਨੇ ਹਰ ਘਰ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਹਿਮਾਂਸ਼ੀ ਖੁਰਾਣਾ ਦਾ ਨਾਂ ਪੰਜਾਬ ਫਿਲਮ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਦੀ ਲਿਸਟ ‘ਚ ਆਉਂਦਾ ਹੈ। ਹਿਮਾਂਸ਼ੀ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਉਹ ਫਿਲਮ ਦੁਲਹਨ ਦੇ ਲਿਬਾਸ ‘ਚ ਸੱਜੀ ਹੋਈ ਨਜ਼ਰ ਆ ਰਹੀ ਹੈ।
ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤੀ ਹੈ ਜਿਸ ‘ਚ ਅਦਾਕਾਰਾ ਨੇ ਬਾਂਹਵਾਂ ‘ਚ ਚੂੜਾ ਪਾਇਆ ਹੋਇਆ ਹੈ ਅਤੇ ਸਿਰ ‘ਤੇ ਫੁਲਕਾਰੀ ਲਈ ਹੋਈ ਹੈ ਅਤੇ ਕਲੀਰੇ ਵੀ ਪਹਿਨੇ ਹੋਏ ਹਨ। ਹਿਮਾਂਸ਼ੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਈਰਲ ਹੋ ਰਹੀ ਹੈ।
ਅਦਾਕਾਰਾ ਦੀ ਇਸ ਵੀਡੀਓ ਨੂੰ ਫੈਨਜ਼ ਦਾ ਕਾਫੀ ਪਿਆਰ ਮਿਲ ਰਿਹਾ ਹੈ। ਫੈਨਜ਼ ਪੋਸਟ ਉੱਤੇ ਕਮੈਂਟ ਕਰ ਰਹੇ ਹਨ। ਕਈ ਯੂਜ਼ਰਸ ਦਾ ਕਹਿਣਾ ਹੈ ਕਿ ਹਿਮਾਂਸ਼ੀ ਖੁਰਾਣਾ ਨੇ ਵਿਆਹ ਕਰਵਾ ਲਿਆ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਕੇ ਲਿਖਿਆ ਕਿ ਤੁਮ ਨੇ ਸ਼ਾਦੀ ਕਰ ਲੀ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸਮੇਂ ਰਹਿੰਦੇ ਤੁਹਾਨੂੰ ਅਕਲ ਆ ਗਈ, ਕ੍ਰਿਪਾ ਹੈ ਭੋਲੇਨਾਥ ਦੀ… ਹਰ ਹਰ ਮਹਾਦੇਵ, ਇਸਦੇ ਨਾਲ ਹੀ ਕਈ ਉਨ੍ਹਾਂ ਦੇ ਇਸ ਲੁੱਕ ਦੀ ਤਾਰੀਫ ਵੀ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ ਦੇ ਇੰਸਟਾਗ੍ਰਾਮ ‘ਤੇ 11 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਉਹ ਆਪਣੇ ਗੀਤਾਂ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਹਿਮਾਂਸ਼ੀ ਖੁਰਾਨਾ ਨੇ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੂੰ ਫਿਲਮਾਂ ਦੇ ਆਫਰ ਮਿਲਣ ਲੱਗੇ ਸਨ। ਦੱਸ ਦਈਏ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਅਦਾਕਾਰਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ।